ਸਨੇਹੀ ਮੰਦਰ ’ਚ ਮਿੱਕੀ ਲੰਗੜੋਆ ਨੇ ਭਜਨਾਂ ਨਾਲ ਬੰਨ੍ਹਿਆ ਸਮਾਂ ਸਨੇਹੀ ਮੰਦਰ 'ਚ ਮਿੱਕੀ ਲੰਗੜੋਆ ਨੇ ਭਜਨਾਂ ਨਾਲ ਬੰਨ੍ਹਿਆ ਸਮਾਂ
Publish Date: Sat, 17 Oct 2026 05:09 PM (IST)
Updated Date: Sat, 17 Oct 2026 05:12 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ। ਸਥਾਨਕ ਕਮੇਟੀ ਬਾਜ਼ਾਰ ਸਥਿਤ ਸਿੱਧਪੀਠ ਮੰਦਰ ਦੇਵੀ ਦੇਵਾਲਿਆ ਸਨੇਹੀ ਮੰਦਰ ਵਿਖੇ ਨਵਰਾਤਰਿਆਂ ਦੇ ਸਬੰਧ ਵਿਚ ਨੌ ਨਰਾਤੇ, ਨੌ ਜਾਗਰਣ ਪ੍ਰੋਗਰਾਮ ਦੇ ਛੇਵੇਂ ਦਿਨ ਮਿੱਕੀ ਲੰਗੜੋਆ ਨੇ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਭਗਤੀ ਰਸ ਵਿਚ ਸਰਾਬੋਰ ਕਰ ਦਿੱਤਾ। ਸਭ ਤੋਂ ਪਹਿਲਾਂ ਪੰਡਿਤ ਦਿਨੇਸ਼ ਮਿਸ਼ਰਾ ਅਤੇ ਪੰਡਿਤ ਹਰਸ਼ਵਰਧਨ ਵੱਲੋਂ ਯਜਮਾਨ ‘ਆਪ’ ਦੇ ਸਾਬਕਾ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਪਰਿਵਾਰ ਅਤੇ ਮਨਜਿੰਦਰ ਵਾਲੀਆ ਪਰਿਵਾਰ ਤੋਂ ਵਿਧੀਵਤ ਪੂਜਾ ਕਰਵਾਈ। ਇਸ ਤੋਂ ਬਾਅਦ ਮਿੱਕੀ ਲੰਗੜੋਆ ਨੇ ਗਣੇਸ਼ ਵੰਦਨਾ ‘ਜੈ ਗਣੇਸ਼, ਜੈ ਗਣੇਸ਼, ਜੈ ਗਣੇਸ਼ ਦੇਵਾ’, ‘ਮੇਲਾ ਦਾਤੀ ਦਾ ਮੇਲਾ’ ਅਤੇ ‘ਸਾਡੇ ਘਰ ਵਿੱਚ ਲਹਿਰਾਂ ਬਹਿਰਾਂ’ ਵਰਗੇ ਭਜਨ ਸੁਣਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ। ਇਸ ਤੋਂ ਬਾਅਦ ਅਸ਼ੋਕ ਪਿੰਕੀ ਨੇ ‘ਜ਼ਰਾ ਸਾਹਮਣੇ ਤਾਂ ਆਜਾ ਪੌਣਾਹਾਰੀਆ’, ‘ਬੇੜੀ ਚਾਂਦੀ ਦੀ ਬਣਾਈ, ਚੱਪੂ ਸੋਨੇ ਦਾ ਲਾਇਆ’ ਅਤੇ ‘ਰਤਨ ਬਾਹਰ ਤੇ ਆ ਬੂਹਾ ਖੋਲ੍ਹ ਜ਼ਰਾ’ ਸਮੇਤ ਕਈ ਭਜਨ ਸੁਣਾਏ। ਪੂਰੇ ਮੰਦਰ ਕੰਪਲੈਕਸ ਵਿਚ ਭਗਤੀਮਈ ਮਾਹੌਲ ਬਣਿਆ ਰਿਹਾ। ਪ੍ਰੋਗਰਾਮ ਦੀ ਸਮਾਪਤੀ ਮੌਕੇ ਮਾਂ ਭਗਵਤੀ ਦੀ ਆਰਤੀ ਕੀਤੀ ਅਤੇ ਸ਼ਰਧਾਲੂਆਂ ਵਿੱਚ ਫਲਾਹਾਰ ਲੰਗਰ ਵਰਤਾਇਆ ਗਿਆ। ਇਸ ਦੌਰਾਨ ਆਪ ਆਗੂ ਲਲਿਤ ਮੋਹਨ ਪਾਠਕ ਦੇ ਨਾਲ ਮਾਰਕੀਟ ਕਮੇਟੀ ਨਵਾਂਸ਼ਹਿਰ ਦੇ ਪ੍ਰਧਾਨ ਗਗਨ ਅਗਨੀਹੋਤਰੀ, ਕੌਂਸਲਰ ਦਵਿੰਦਰ ਕੁਮਾਰ, ਕੌਂਸਲਰ ਕਰਨ ਪਾਠਕ, ਰਮਨ ਉੱਮਟ, ਸਤੀਸ਼ ਲਾਲ, ਡੀਐੱਸਪੀ ਮਹਿੰਦਰ ਸਿੰਘ ਅਤੇ ਵਿਨੋਦ ਪਿੰਕਾ ਨੇ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਅਸ਼ੋਕ ਪਿੰਕੀ, ਪ੍ਰਦੀਪ ਖੰਨਾ, ਵਿਨੋਦ ਚੋਪੜਾ, ਮੁਕੇਸ਼ ਕੁਮਾਰ, ਮਨਦੀਪਕ ਪਾਠਕ, ਗੌਰਵ ਪੁਰੀ, ਹੇਮੰਤ ਚੋਪੜਾ, ਨਰਿੰਦਰ ਕੁਮਾਰ ਬਿੱਟੂ, ਚਰਨਜੀਤ ਕਾਲਾ, ਰਾਜਨ ਸੋਨੀ, ਰਾਜੇਸ਼ ਭਾਰਦਵਾਜ, ਮੁਕੇਸ਼ ਧੰਮ, ਸਤੀਸ਼ ਕੁਮਾਰ, ਪ੍ਰਿੰਸ ਸੋਨੀ, ਕਰਨ ਮਾਂਗਟ, ਸ਼ਵੇਤ ਸ਼ਰਮਾ, ਚੇਤਨ ਸ਼ਰਮਾ, ਆਸ਼ੂ ਮੈਹਨ, ਦੀਪਕ ਕੁਮਾਰ, ਸੌਰਭ ਧੰਮ, ਕਾਰਤਿਕ ਧੰਮ, ਸੰਜੀਵ ਖੰਨਾ, ਸੁਰੇਸ਼ ਗੌਤਮ, ਵਿਕਲ ਚੋਪੜਾ, ਲੋਮਿਸ਼ ਜਗੋਤਾ, ਸਰੋਜ ਖੰਨਾ, ਮੀਨਾ ਚੋਪੜਾ, ਸੁਮਨ, ਨੀਸ਼ਾ, ਤਨੂ, ਅਨੁਰਾਧਾ ਮਾਂਗਟ, ਰੁਚੀ ਮਾਂਗਟ, ਅੰਜਲੀ, ਪਿੰਕੀ ਧੰਮ, ਰਜਨੀ ਸ਼ਰਮਾ ਅਤੇ ਸ਼ਾਂਤਾ ਗੌਤਮ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।