ਪ੍ਰਵਾਸੀ ਮਜ਼ਦੂਰ ਨੇ ਸ਼ੱਕੀ ਹਾਲਤ ’ਚ ਲਿਆ ਫਾਹਾ, ਮੌਤ ਰਾਹੋਂ 'ਚ ਪ੍ਰਵਾਸੀ ਮਜ਼ਦੂਰ ਨੇ ਸ਼ਕੀ ਹਾਲਤ ’ਚ ਲਿਆ ਫਾਹਾ, ਮੌਤ
Publish Date: Fri, 09 Oct 2026 05:37 PM (IST)
Updated Date: Fri, 09 Oct 2026 05:38 PM (IST)
ਬਲਵਿੰਦਰ ਸਿੰਘ, ਪੰਜਾਬੀ ਜਾਗਰਣ ਰਾਹੋਂ : ਰਾਹੋਂ ਦੇ ਮਹੱਲਾ ਆਰਨਹਾਲੀ ਵਿਖੇ ਇਕ ਪ੍ਰਵਾਸੀ ਮਜ਼ਦੂਰ ਉੱਤਮ ਰਿਸ਼ੀ ਦੇਵ ਉਮਰ 35 ਸਾਲ ਮੂਲ ਵਾਸੀ ਬਿਹਾਰ ਹਾਲ ਵਾਸੀ ਰਾਹੋਂ ਵੱਲੋਂ ਕਿਰਾਏ ਤੇ ਦੋ ਕਮਰਿਆਂ ਵਿੱਚ ਪਰਿਵਾਰ ਸਮੇਤ ਰਹਿੰਦਾ ਸੀ। ਰਾਤ ਨੂੰ ਇੱਕ ਕਮਰੇ ਵਿਚ ਵੜ ਕੇ ਸੌਂ ਗਿਆ। ਸਵੇਰ ਦੇ ਸਮੇਂ ਦੁੱਧ ਦੇਣ ਲਈ ਦੋਜੀ ਵੱਲੋਂ ਦਰਵਾਜ਼ਾ ਖੜਕਾਇਆ ਤਾਂ ਦਰਵਾਜ਼ਾ ਨਹੀਂ ਖੋਲਿ੍ਹਆ। ਉਸ ਦੀ ਘਰਵਾਲੀ ਅੰਜਲੀ ਵੱਲੋਂ ਵੀ ਦਰਵਾਜ਼ਾ ਖੜਕਾਇਆ ਗਿਆ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ। ਕਾਫੀ ਸਮਾਂ ਦਰਵਾਜ਼ਾ ਖੜਕਾਉਣ ਤੋਂ ਬਾਅਦ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਰੋਸ਼ਨਦਾਨ ਰਾਹੀਂ ਦੇਖਿਆ ਗਿਆ ਤਾਂ ਉੱਤਮ ਰਿਸ਼ੀ ਦੇਵ ਦੀ ਫਾਹਾ ਲੈਣ ਉਪਰੰਤ ਲਟਕ ਰਹੀ ਲਾਸ਼ ਦਿੱਸੀ। ਇਹ ਵੇਖ ਕੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ ’ਤੇ ਪਹੁੰਚੇ ਪੁਲਿਸ ਥਾਣਾ ਰਾਹੋਂ ਦੇ ਐੱਸਐੱਚਓ ਹੈਰੀ ਬੋਪਰਾਏ, ਹੈਡ ਕਾਂਸਟੇਬਲ ਹਰਪ੍ਰੀਤ ਸਿੰਘ, ਏਐੱਸਆਈ ਸੁਰਿੰਦਰ ਕੁਮਾਰ ਅਤੇ ਪੀਸੀ ਹੁਸਨ ਲਾਲ ਨੇ ਕਮਰੇ ਦੇ ਦਰਵਾਜ਼ੇ ਨੂੰ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਸੱਬਲ ਨਾਲ ਭੰਨ੍ਹ ਕੇ ਖੋਲ੍ਹਿਆ ਗਿਆ। ਕਮਰੇ ਦੇ ਅੰਦਰ ਜਾ ਕੇ ਦੇਖਿਆ ਕਿ 35 ਸਾਲਾ ਉੱਤਮ ਰਿਸ਼ੀ ਜੋ ਕਿ ਇਕ ਪੌੜੀ ਲਾ ਕੇ ਚੁੰਨੀ ਗਾਡਰ ਨਾਲ ਬੰਨ੍ਹ ਕੇ ਫਿਰ ਫਾਹਾ ਲਿਆ ਅਤੇ ਲਾਸ਼ ਉਸ ਦੀ ਥੱਲੇ ਲਟਕ ਰਹੀ ਸੀ। ਮੌਕੇ ’ਤੇ ਹਾਜ਼ਰ ਪਿਤਾ ਮੱਖਣ ਰਿਸ਼ੀ ਦੇਵ ਨੇ ਦੱਸਿਆ ਕਿ ਮਜ਼ਦੂਰ ਉੱਤਮ ਰਿਸ਼ੀਦੇਵ ਜਿਸ ਦੇ ਤਿੰਨ ਬੱਚੇ ਹਨ। ਇੱਕ ਲੜਕਾ 6 ਸਾਲ, ਲੜਕੀ 5 ਸਾਲ ਇੱਕ ਲੜਕੀ 2 ਸਾਲ ਦੀ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਭਿਜਵਾ ਦਿੱਤਾ ਹੈ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇਹ ਪ੍ਰਵਾਸੀ ਮਜ਼ਦੂਰ ਜੋ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਰੋਜ਼ਾਨਾ ਸ਼ਰਾਬ ਪੀਂਦਾ ਸੀ ਅਤੇ ਪਰਿਵਾਰ ਨਾਲ ਕਲੇਸ਼ ਕਰਦਾ ਸੀ।