ਆਜ਼ਾਦੀ ਦਿਵਸ ’ਤੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਆਜ਼ਾਦੀ ਦਿਵਸ 'ਤੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
Publish Date: Sun, 16 Aug 2026 04:31 PM (IST)
Updated Date: Sun, 16 Aug 2026 04:33 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਆਜ਼ਾਦੀ ਦਿਵਸ ਦੇ ਮੌਕੇ ਬਲਾਚੌਰ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਐੱਮਆਰ ਸਿਟੀ ਪਬਲਿਕ ਸਕੂਲ ਬਲਾਚੌਰ ਦੇ ਸੈਸ਼ਨ 2025-26 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਬਲਾਚੌਰ ਦੇ ਐੱਸਡੀਐੱਮ ਸੁਨੀਲ ਫੌਗਾਟ (ਆਈਏਐੱਸ) ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਦੀਆਂ ਅਕਾਦਮਿਕ, ਖੇਡਾਂ ਅਤੇ ਹੋਰ ਖੇਤਰਾਂ ਵਿਚ ਪ੍ਰਾਪਤੀਆਂ ਨੂੰ ਵਿਸ਼ੇਸ਼ ਤੌਰ ’ਤੇ ਉਜਾਗਰ ਕੀਤਾ। ਕਲਾਸ ਬਾਰ੍ਹਵੀਂ ਦੇ ਹਿਊਮੈਨਿਟੀਜ਼ ਵਿਭਾਗ ਵਿਚ ਲਵਪ੍ਰੀਤ ਕੌਰ ਨੇ 96.6 ਫ਼ੀਸਦੀ ਅਤੇ ਭਾਰਤੀ ਖੇਪਰ ਨੇ 96.2 ਫ਼ੀਸਦੀ ਨੰਬਰ ਪ੍ਰਾਪਤ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਮਰਸ ਵਿਭਾਗ ਵਿਚ ਜੈਸਮੀਨ ਮੇਨਕਾ, ਪ੍ਰਭਜੋਤ ਸੈਣੀ 95.4 ਫ਼ੀਸਦੀ ਨੰਬਰ ਅਤੇ ਵਿਸ਼ਾਲੀ 94.2 ਫ਼ੀਸਦੀ ਨੰਬਰ ਉਤਕ੍ਰਿਸ਼ਟ ਨਤੀਜੇ ਹਾਸਲ ਕੀਤੇ। ਨਾਨ ਮੈਡੀਕਲ ਵਿਭਾਗ ਵਿਚ ਤਨਿਸ਼ ਸ਼ਰਮਾ 90.6 ਫ਼ੀਸਦੀ, ਦਿਕਸ਼ਾ ਕੁਮਾਰੀ 89.2 ਫ਼ੀਸਦੀ ਅਤੇ ਜਸ਼ਨਪ੍ਰੀਤ ਸਿੰਘ 88.8 ਫ਼ੀਸਦੀ ਨੰਬਰ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਇਸੇ ਤਰ੍ਹਾਂ ਮੈਡੀਕਲ ਸਟ੍ਰੀਮ ਵਿਚ ਇਸ਼ਿਤਾ ਚੌਧਰੀ 92 ਫ਼ੀਸਦੀ ਨੰਬਰ ਅਤੇ ਵੰਸ਼ਿਕਾ ਚੇਚੀ 90.8 ਫ਼ੀਸਦੀ ਨੰਬਰ ਨੇ ਉੱਚ ਨੰਬਰ ਪ੍ਰਾਪਤ ਕਰ ਕੇ ਸਕੂਲ ਨਾਂ ਰੋਸ਼ਨ ਕਰਨ ਵਾਲੇ ਵਿਦਿਆਰਥੀ ਸਨ। ਖੇਡਾਂ ਦੇ ਖੇਤਰ ਵਿਚ ਵੀ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-19 ਵਾਲੀਬਾਲ ਟੀਮ ਦੇ ਖਿਡਾਰੀਆਂ ਦਿਵਿਆਂਸ਼ ਚੇਚੀ, ਦਿਨੇਸ਼ ਕੁਮਾਰ, ਜਸ਼ਨ ਭਾਟੀਆ, ਵਿਸ਼ਾਲ ਭਾਟੀਆ, ਰਿਸ਼ਭ ਭਾਟੀਆ, ਗੁਰਪ੍ਰਭ ਸਿੰਘ, ਵਿਵੇਕ ਭਾਟੀਆ, ਹਰਮਨ ਭੂੰਬਲਾ, ਹਰਸ਼ ਚੇਚੀ, ਭਿਵੇਸ਼ ਚੌਧਰੀ, ਆਰਯਨ ਅਤੇ ਹਰਜੋਤ ਚੌਧਰੀ ਨੂੰ ਵੀ ਉਨ੍ਹਾਂ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਐੱਮਆਰ ਸਿਟੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਮਾਰਚ ਪਾਸਟ ਟੀਮ ਨੇ ਅਨੁਸ਼ਾਸਨ, ਜੋਸ਼ ਅਤੇ ਦੇਸ਼ਭਗਤੀ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ। ਇਸ ਤੋਂ ਇਲਾਵਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਇੱਕ ਸੱਭਿਆਚਾਰਕ ਪੇਸ਼ਕਾਰੀ ਵੀ ਪੇਸ਼ ਕੀਤੀ। ਜਿਸ ਨੇ ਸਮਾਗਮ ਵਿਚ ਦੇਸ਼ ਭਗਤੀ ਅਤੇ ਸੱਭਿਆਚਾਰਕ ਰੰਗ ਭਰ ਦਿੱਤਾ। ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਰਿਤੂ ਬਤਰਾ ਨੇ ਸਾਰੇ ਸਨਮਾਨਿਤ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਸਿਰਫ਼ ਮਾਣ ਦਾ ਪਲ ਹੀ ਨਹੀਂ, ਸਗੋਂ ਭਵਿੱਖ ਵਿੱਚ ਹੋਰ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਣਾ ਦਾ ਸਰੋਤ ਵੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਵੀ ਉੱਤਮ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਕੋਆਰਡੀਨੇਟਰ ਜਸਪ੍ਰੀਤ, ਪਰਮਜੀਤ ਕੌਰ ਮਹਿਲਾ ਪ੍ਰਧਾਨ ਸ਼ਹਿਰੀ ਅਤੇ ਹੋਰ ਸ਼ਹਿਰ ਵਾਸੀ ਹਾਜ਼ਰ ਸਨ।