- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਪੀਆਈ (ਐਮ) ਵੱਲੋਂ ਬਲਾਚੌਰ ਵਿਧਾਇਕਾ ਨੂੰ ਦਿੱਤਾ ਮੰਗ ਪੱਤਰ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਸੀਪੀਆਈ (ਐੱਮ) ਦੀ ਕੇਂਦਰੀ ਕਮੇਟੀ ਦੇ ਸੱਦੇ ਤੇ ਤਹਿਸੀਲ ਕਮੇਟੀ ਬਲਾਚੌਰ ਵੱਲੋਂ ਸੀਪੀਆਈ ਐਮ ਦੇ ਸੀਨੀਅਰ ਆਗੂ ਅਤੇ ਤਹਿਸੀਲ ਸੈਕਟਰੀ ਮਾ. ਪ੍ਰੇਮ ਰੱਕੜ ਦੀ ਅਗਵਾਈ ਵਿਚ ਪਾਰਟੀ ਦੇ ਸਰਗਰਮ ਆਗੂਆਂ ਵੱਲੋਂ ਬਲਾਚੌਰ ਵਿਧਾਨ ਸਭਾ ਹਲਕੇ ਦੀ ਵਿਧਾਇਕ ਸੰਤੋਸ਼ ਕਟਾਰੀਆ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਇਸ ਨੂੰ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਜਾਵੇ। ਮੰਗ ਪੱਤਰ ਦੇਣ ਤੋਂ ਪਹਿਲਾਂ ਸੀਪੀਆਈ (ਐਮ) ਦਫ਼ਤਰ ਬਾਬਾ ਵਤਨ ਸਿੰਘ ਟੱਪਰੀਆਂ ਭਵਨ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐਮ) ਦੇ ਸੀਨੀਅਰ ਆਗੂ ਤੇ ਸੀਟੂ ਪੰਜਾਬ ਦੇ ਪ੍ਰਧਾਨ ਸਾਥੀ ਮਹਾਂ ਸਿੰਘ ਰੌੜੀ ਨੇ ਮੰਗ ਪੱਤਰ ਵਿਚ ਦਰਜ਼ ਮੰਗਾਂ ਦੀ ਵਿਆਖਿਆ ਕੀਤੀ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਜ਼ਦੂਰਾਂ ਵਿਰੋਧੀ ਚਾਰ ਲੇਬਰ ਕੋਡ, ਮਨਰੇਗਾ ਕਾਨੂੰਨ ਦੀ ਥਾਂ ਜੀ ਰਾਮ ਜੀ ਕਾਨੂੰਨ ਲਾਗੂ ਕਰਨਾ, ਅਮਰੀਕਾ ਨਾਲ ਦੇਸ਼ ਵਿਰੋਧੀ ਮੁਕਤ ਵਪਾਰ ਸਮਝੌਤਾ ਕਰਨਾ, ਲੋਕ ਵਿਰੋਧੀ ਬਿਜਲੀ ਬਿੱਲ 2025 ਅਤੇ ਕਿਸਾਨ ਵਿਰੋਧੀ ਬੀਜ ਬਿਲ 2025 ਦੀਆਂ ਤਜਵੀਜਾਂ ਲਿਆਉਣਾ, ਇਨ੍ਹਾਂ ਸਭ ਨੂੰ ਕੇਂਦਰ ਸਰਕਾਰ ਕੋਲੋਂ ਰੱਦ ਕਰਨ ਦੀ ਮੰਗ ਕੀਤੀ। ਮੰਗ ਕੀਤੀ ਕਿ ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੇ ਕਰਜ਼ੇ ਇੱਕ ਮੁਸ਼ਤ ਮਾਫ਼ ਕੀਤੇ ਜਾਣ। ਵਿਧਾਇਕਾ ਨੂੰ ਮੰਗ ਪੱਤਰ ਦੇਣ ਸਮੇਂ ਦਿਲਬਾਗ ਸਿੰਘ ਕੰਗਣਾ ਬੇਟ, ਹੁਸਨ ਚੰਦ ਮਝੋਟ, ਅੱਛਰ ਸਿੰਘ ਟੋਰੋਵਾਲ, ਭਗਤ ਸਿੰਘ ਨੰਬਰਦਾਰ ਕੌਲਗੜ੍ਹ, ਸੁਖਦੇਵ ਸਿੰਘ ਪ੍ਰਧਾਨ ਸ਼੍ਰੀਆਂਸ਼ ਪੇਪਰ ਮਿੱਲ ਟੌਂਸਾ, ਅਮਰੀਕ ਸਿੰਘ ਜੈਨਪੁਰ, ਗੁਰਚਰਨ ਜੈਨਪੁਰ, ਅਵਤਾਰ ਸਿੰਘ, ਜੀਤ ਸਿੰਘ ਫਿਰਨੀ ਮਜਾਰਾ, ਨਨੇ ਖ਼ਾਨ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।