ਮੇਹਲੀ ਦੀ ਹਾਕੀ ਟੀਮ ਨੇ ਜਿੱਤਿਆ ਕਾਂਸੀ ਦਾ ਤਗਮਾ
ਮੇਹਲੀ ਦੀ ਹਾਕੀ ਟੀਮ ਨੇ ਜਿੱਤਿਆ ਕਾਂਸੀ ਦਾ ਤਗਮਾ
Publish Date: Mon, 05 Oct 2026 04:44 PM (IST)
Updated Date: Tue, 06 Oct 2026 04:03 AM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ : ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਖੇਡ ਅਫ਼ਸਰ ਵੰਦਨਾ ਚੌਹਾਨ ਦੀ ਰਹਿਨੁਮਾਈ ਹੇਠ ਹਾਕੀ ਜੁਨੀਅਰ ਟੀਮ ਦੇ ਮੁਕਾਬਲੇ ਹਾਕੀ ਗਰਾਊਂਡ ਔੜ ਵਿਖੇ ਕਰਵਾਏ ਗਏ। ਹਾਕੀ ਦਾ ਮੈਚ ਸਪੋਰਟਸ ਹਾਕੀ ਕਲੱਬ ਮੇਹਲੀ ਦੀ ਜੂਨੀਅਰ ਹਾਕੀ ਟੀਮ ਅਤੇ ਚੱਕਦਾਨਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਵਿਚ ਮੇਹਲੀ ਦੀ ਟੀਮ ਨੇ ਇਹ ਮੁਕਾਬਲਾ ਚੱਕਦਾਨਾ ਦੀ ਟੀਮ ਨੂੰ 5-1 ਗੋਲਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕਰਕੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਸਪੋਰਟਸ ਹਾਕੀ ਕਲੱਬ ਮੇਹਲੀ ਦੇ ਪ੍ਰਧਾਨ ਗੁਰਦੀਪ ਸਿੰਘ ਦੀਪਾ ਅਤੇ ਉਪ-ਪ੍ਰਧਾਨ ਅਮਨਦੀਪ ਸਿੰਘ ਅਮਨਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿਚ ਹਾਕੀ ਦੀ ਖੇਡ ਨੂੰ ਲਾਜ਼ਮੀ ਕੀਤਾ ਜਾਵੇ। ਉੁਨ੍ਹਾਂ ਭਾਰਤ ਦੀ ਹਾਕੀ ਟੀਮ ਨੂੰ ਜਪਾਨ ਦੇਸ਼ ਵਿਚ ਏਸ਼ੀਆ ਖੇਡਾਂ ਵਿਚ ਗੋਲਡ ਮੈਡਲ ਜਿੱਤਣ ਤੇ ਵਧਾਈ ਦਿੱਤੀ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ। ਇਸ ਮੌਕੇ ਗੁਰਦੀਪ ਸਿੰਘ ਦੀਪਾ, ਅਮਨਦੀਪ ਸਿੰਘ ਅਮਨਾ, ਸ਼ੇਰ ਵਿੰਦਰ ਸਿੰਘ ਬੱਗਾ, ਬਲਵਿੰਦਰ ਸਿੰਘ ਨੰਬਰਦਾਰ, ਜਸਕਰਨ ਸਿੰਘ, ਜਗਪਾਲ ਸਿੰਘ, ਲਖਵੀਰ ਸਿੰਘ, ਪ੍ਰਮਜੀਤ ਸਿੰਘ, ਅਮਿੰ੍ਰਤ ਪਾਲ ਸਿੰਘ ਹਾਜ਼ਰ ਸਨ।