- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਮਿਡਲ ਸਮਾਰਟ ਸਕੂਲ ਸਿਆਣਾ ਵਿਖੇ ਮੈਗਾ ਪੀਟੀਐੱਮ ਦਾ ਆਯੋਜਨ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਸਰਕਾਰੀ ਮਿਡਲ ਸਮਾਰਟ ਸਕੂਲ ਸਿਆਣਾ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਮੀਟਿੰਗ ਦੌਰਾਨ ਅਧਿਆਪਕਾਂ ਵੱਲੋਂ ਮਾਪਿਆਂ ਨਾਲ ਵਿਦਿਆਰਥੀਆਂ ਦੇ ਸਤੰਬਰ ਪ੍ਰੀਖਿਆ ਦੇ ਅੰਕ, ਸਿੱਖਿਆ ਦੇ ਪੱਧਰ, ਹਾਜ਼ਰੀ, ਅਨੁਸ਼ਾਸਨ ਅਤੇ ਸਰਵਪੱਖੀ ਵਿਕਾਸ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਅਧਿਆਪਕਾਂ ਨੇ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਵਿੱਚ ਨਿਯਮਿਤ ਸਹਿਯੋਗ ਦੇਣ, ਘਰ ਵਿੱਚ ਪੜ੍ਹਾਈ ਲਈ ਢੁੱਕਵਾਂ ਮਾਹੌਲ ਬਣਾਉਣ ਅਤੇ ਬੱਚਿਆਂ ਦੀਆਂ ਸਿੱਖਣ ਸਬੰਧੀ ਲੋੜਾਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਮਾਪਿਆਂ ਨੇ ਵੀ ਆਪਣੇ ਸੁਝਾਅ ਸਾਂਝੇ ਕੀਤੇ। ਸਟੇਟ ਟੀਮ ਦੀ ਵਿਜ਼ਿਟ ਦੌਰਾਨ ਸਿਮਰਤ, ਜਸਵੀਰ ਪਾਲ ਸਿੰਘ ਬੀਐੱਮ ਬਲਾਕ ਬਲਾਚੌਰ-2, ਅਸ਼ੋਕ ਮਹਿਤਾ ਅਤੇ ਹਰਜਿੰਦਰ ਗਿੱਲ ਲੈਕਚਰਾਰ ਨੇ ਸਕੂਲ ਦੀਆਂ ਸਿੱਖਿਆਤਮਕ ਸਰਗਰਮੀਆਂ, ਸਕੂਲ ਦੀ ਸਫ਼ਾਈ ਅਤੇ ਮਿਡ-ਡੇ-ਮੀਲ ਦੀ ਸ਼ਲਾਘਾ ਕੀਤੀ।