ਲਾਇਨਜ਼ ਕਲੱਬ ਪ੍ਰਧਾਨ ਸ਼ੀਹਮਾਰ ਨੇ ਲਗਾਏ ਮੈਗਾ ਪ੍ਰੋਜੈਕਟ ਲਾਇੰਨਜ਼ ਕਲੱਬ ਪ੍ਰਧਾਨ ਵਨੀਤਾ ਕੁਮਾਰੀ ਸ਼ੀਹਮਾਰ ਵੱਲੋਂ ਲਗਾਏ ਮੈਗਾ ਪ੍ਰੋਜੈਕਟ
Publish Date: Fri, 09 Oct 2026 04:01 PM (IST)
Updated Date: Fri, 09 Oct 2026 04:02 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਲਾਇਨਜ਼ ਕਲੱਬ ਬੰਗਾ ਸਿਮਰਨ ਵੱਲੋਂ ਕਲੱਬ ਐਡਮਨਿਸਟਰ ਧੀਰਜ ਕੁਮਾਰ ਮੱਕੜ ਯੂਐੱਸਏ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਲੱਬ ਪ੍ਰਧਾਨ ਵਨੀਤਾ ਕੁਮਾਰੀ ਸ਼ੀਹਮਾਰ ਵੱਲੋਂ ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਮਾਹਲ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਮੈਗਾ ਪ੍ਰੋਜੈਕਟ ਲਗਾਉਣ ਲਈ ਇੱਕ ਸਮਾਗਮ ਕੀਤਾ। ਇਸ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪਾਸਟ ਗਵਰਨਰ ਰਸ਼ਪਾਲ ਸਿੰਘ ਬੱਚਾਜੀਵੀ, ਜੋਨ ਚੇਅਰਪਰਸਨ ਮੀਨੂੰ ਭੁੱਟਾ ਪਹੁੰਚੇ। ਇਸ ਸਮਾਗਮ ਦੌਰਾਨ ਸਕੂਲ ਨੂੰ ਦੋ ਪੱਖੇ, ਬੱਚਿਆਂ ਨੂੰ ਸਟੇਸ਼ਨਰੀ ਤੇ ਖਾਣ-ਪੀਣ ਦਾ ਸਾਮਾਨ ਵੰਡਿਆ ਗਿਆ। ਇਸ ਤੋਂ ਇਲਾਵਾ ਸਕੂਲ ਵਿਚ ਪੜ੍ਹਾਉਂਦੇ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਰਸਪਾਲ ਸਿੰਘ ਬੱਚਾਜੀਵੀ ਨੇ ਪਾਲ ਸਿੰਘ ਬੰਗਾ ਵੱਲੋਂ ਸਕੂਲ ਲਈ ਭੇਜੇ 5100 ਰੁਪਏ ਦੀ ਰਾਸ਼ੀ ਤੇ ਕਲੱਬ ਪ੍ਰਧਾਨ ਵਨੀਤਾ ਕੁਮਾਰੀ ਸ਼ੀਹਮਾਰ ਵੱਲੋਂ 2100 ਰੁਪਏ ਦੀ ਰਾਸ਼ੀ ਸਕੂਲ ਮੁਖੀ ਨੂੰ ਭੇਟ ਕੀਤੀ। ਇਸ ਮੌਕੇ ਪਾਸਟ ਗਵਰਨਰ ਰਸ਼ਪਾਲ ਸਿੰਘ ਬੱਚਾਜੀਵੀ ਨੇ ਕਿਹਾ ਕਿ ਲਾਇੰਨਜ਼ ਕਲੱਬ ਬੰਗਾ ਸਿਮਰਨ ਵੱਲੋਂ ਕੀਤੇ ਜਾ ਰਹੇ ਕਾਰਜ ਅਤਿ ਸ਼ਲਾਘਾਯੋਗ ਹਨ ਤੇ ਇਸ ਕਲੱਬ ਨੇ ਦੋ ਸਾਲ ਦੇ ਅੰਦਰ ਰਿਕਾਰਡ ਤੋੜ ਪ੍ਰੋਜੈਕਟ ਕੀਤੇ ਹਨ ਅਤੇ ਇਨ੍ਹਾਂ ਕੀਤੇ ਪ੍ਰੋਜੈਕਟ ਕਾਰਨ ਲਾਇੰਨਜ਼ ਕਲੱਬ ਬੰਗਾ ਸਿਮਰਨ ਦਾ ਨਾਮ ਪੂਰੀ ਡਿਸਟਰਿਕਟ ਅੰਦਰ ਗੂੰਜ ਰਿਹਾ ਹੈ। ਉਨ੍ਹਾਂ ਇਸ ਮੈਗਾ ਪ੍ਰੋਜੈਕਟ ਤੇ ਵਨੀਤਾ ਕੁਮਾਰੀ ਸ਼ੀਹਮਾਰ ਤੇ ਧੀਰਜ ਕੁਮਾਰ ਮੱਕੜ ਨੂੰ ਵਧਾਈ ਦਿੱਤੀ। ਇਸ ਮੌਕੇ ਜੋਨ ਚੇਅਰਪਰਸਨ ਮੀਨੂੰ ਭੁੱਟਾ ਨੇ ਕਿਹਾ ਕਿ ਲਾਇੰਨਜ਼ ਕਲੱਬ ਬੰਗਾ ਸਿਮਰਨ ਦਾ ਇੱਕੋ ਇੱਕ ਮਕਸਦ ਹੈ ਲੋੜਵੰਦਾਂ ਦੀ ਮਦਦ ਕਰਨਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਨਵੰਬਰ ਮਹੀਨੇ ਵਿੱਚ ਬੇਗੋਵਾਲ ਵਿਖੇ ਪਾਸਟ ਗਵਰਨਰ ਰਛਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਲਗਾਏ ਜਾ ਰਹੇ ਮੈਗਾ ਪ੍ਰੋਜੈਕਟ ਵਿਚ ਧੀਰਜ ਕੁਮਾਰ ਮੱਕੜ ਵੱਲੋਂ 10 ਸਿਲਾਈ ਮਸ਼ੀਨਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਆਏ ਹੋਏ ਮੁੱਖ ਮਹਿਮਾਨਾਂ ਦਾ ਕਲੱਬ ਪ੍ਰਧਾਨ ਵਨੀਤਾ ਕੁਮਾਰੀ ਸ਼ੀਹਮਾਰ ਦੀ ਅਗਵਾਈ ਹੇਠ ਕਲੱਬ ਮੈਂਬਰਾਂ ਦੀ ਹਾਜ਼ਰੀ ਚ ਸਨਮਾਨ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਐਮਜੇਐਫ ਲਾਇਨ ਸੁਖਜਿੰਦਰ ਸਿੰਘ ਵੱਲੋਂ ਨਿਭਾਈ ਗਈ। ਸਕੂਲ ਮੁਖੀ ਵੱਲੋਂ ਇਸ ਮੈਗਾ ਪ੍ਰੋਜੈਕਟ ਲਈ ਲਾਇੰਨਜ਼ ਕਲੱਬ ਬੰਗਾ ਸਿਮਰਨ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜੋਨ ਚੇਅਰਪਰਸਨ ਮੀਨੂੰ ਭੁੱਟਾ, ਕਲੱਬ ਸੈਕਟਰੀ ਐੱਮਜੇਐੱਫ ਸੁਖਜਿੰਦਰ ਸਿੰਘ, ਪੀਆਰਓ ਪਰਮਜੀਤ ਕੌਰ, ਲੀਓ ਕਲੱਬ ਦੇ ਪ੍ਰਧਾਨ ਲੀਓ ਅਹਿਮ, ਗੁਰਬਖ਼ਸ ਕੌਰ ਮਾਹਲ ਖੁਰਦ, ਪ੍ਰਿਅੰਕਾ ਕਲਸੀ, ਵਿਕਾਸ ਚੋਪੜਾ, ਆਰਤੀ ਚੋਪੜਾ, ਨਿਧੀ ਕਪੂਰ ਤੋਂ ਇਲਾਵਾ ਸਕੂਲ ਸਟਾਫ ਵੀ ਹਾਜ਼ਰ ਸਨ।