
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਫਟੂ ਵੱਲੋਂ 'ਸੰਵਿਧਾਨ ਬਚਾਓ ਰੈਲੀ' ਸੰਬੰਧੀ ਮੀਟਿੰਗ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪਿੰਡ ਬਾਗੋਵਾਲ ਵਿਖੇ ਵਿਜੇ ਕੁਮਾਰ ਭਾਗੋਵਾਲੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ 26 ਸਤੰਬਰ 2026 ਸ਼ਨਿਚਰਵਾਰ ਨੂੰ ਮੋਗਾ ਵਿਚ ਸੰਵਿਧਾਨ ਬਚਾਓ ਰੈਲੀ ਸਬੰਧੀ ਵਿਚਾਰ ਚਰਚਾ ਕੀਤੀ। ਜਸਪਾਲ ਸਿੰਘ ਬਾਗੋਵਾਲ ਅਤੇ ਅਵਤਾਰ ਸਿੰਘ ਤਾਰੀ ਕਾਠਗੜ੍ਹ ਸੈਕਟਰੀ ਇਫਟੂ ਪੰਜਾਬ ਨੇ ਸੰਵਿਧਾਨ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਦੱਸਿਆ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਲੰਬਾ ਸਮਾਂ ਸੰਘਰਸ਼ ਕਰਕੇ ਭਾਰਤ ਵਾਸੀਆਂ ਲਈ ਸੰਵਿਧਾਨ ਲਿਖਿਆ ਸੀ। ਉਨ੍ਹਾਂ ਦੱਸਿਆ ਕਿ।ਅੱਜ ਜੋ ਸਹੂਲਤਾਂ ਘੱਟ ਗਿਣਤੀ ਲੋਕਾਂ ਨੂੰ ਮਿਲ ਰਹੀਆਂ ਹਨ। ਉਸ ਨੂੰ 85 ਫੀਸਦੀ ਲੋਕਾਂ ਦੀ ਵਿਰੋਧੀ ਕੇਂਦਰ ਸਰਕਾਰ ਆਨੇ-ਬਹਾਨੇ ਸੰਵਿਧਾਨ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਇਸ ਪਾਲਿਸੀ ਨੂੰ ਕਦੇ ਵੀ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।।ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਰੈਲੀ ਨੂੰ ਕਾਮਯਾਬ ਕਰਨ ਲਈ ਜਾਣਾ ਚਾਹੀਦਾ ਹੈ। ਮੀਟਿੰਗ ਦੌਰਾਨ ਸਾਰੇ ਆਏ ਹੋਏ ਸਾਥੀਆਂ ਨੇ ਰੈਲੀ ਵਿਚ ਸ਼ਾਮਲ ਹੋਣ ਸਬੰਧੀ ਸਹਿਮਤੀ ਪ੍ਰਗਟਾਈ। ਇਸ ਮੌਕੇ ਦੇਸ ਰਾਜ, ਜਸਵੀਰ ਸਿੰਘ ਜੱਸੀ, ਮਨੋਹਰ ਲਾਲ ਜੱਗੀ, ਮਿਸਤਰੀ ਮਦਨ ਲਾਲ ਅਤੇ ਸੁਖ ਰਾਜ ਆਦਿ ਹਾਜ਼ਰ ਸਨ।