
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗੁਰਦੁਆਰਾ ਦਮਦਮਾ ਅਸਥਾਨ ਕਿਲ੍ਹਾ ਗੁਣਾਚੌਰ ਦੇ ਨਗਰ ਕੀਰਤਨ ਸੰਬੰਧੀ ਕੀਤੀ ਮੀਟਿੰਗ

ਸੁਖਵਿੰਦਰ ਤਲਵੰਡੀ ਫੱਤੂ, ਪੰਜਾਬੀ ਜਾਗਰਣ, ਮੁਕੰਦਪੁਰ : 14 ਹਜ਼ਾਰੀ ਬੇਦੀ ਦਲ ਖ਼ਾਲਸਾ ਦੋਆਬਾ ਕਿਲ੍ਹਾ ਗੁਣਾਚੌਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਗੁਰੂ ਮਾਨਿਓ ਗ੍ਰੰਥ’ ਵਿਸ਼ਾਲ ਨਗਰ ਕੀਰਤਨ ਦੇ ਸਬੰਧ ਵਿਚ ਗੁਰਦੁਆਰਾ ਦਮਦਮਾ ਅਸਥਾਨ ਕਿਲ੍ਹਾ ਗੁਣਾਚੌਰ ਵਿਖੇ ਭਾਈ ਸਰਬਜੀਤ ਸਿੰਘ ਸੁੱਜੋਂ ਦੀ ਅਗਵਾਈ ਵਿਚ ਤੀਜੀ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੌਰਾਨ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਪਤਵੰਤਿਆਂ ਨੇ ਹਾਜ਼ਰੀ ਲਗਵਾਈ। ਮੀਟਿੰਗ ਦੌਰਾਨ ਹਜ਼ੂਰ ਬਾਬਾ ਸਾਹਿਬ ਸਿੰਘ ਬੇਦੀ ਦੇ ਦਮਦਮਾ ਅਸਥਾਨ ਕਿਲ੍ਹਾ ਗੁਣਾਚੌਰ ਤੋਂ 13 ਸਤੰਬਰ ਨੂੰ ਨਗਰ ਕੀਰਤਨ ਸਜਾਏ ਜਾਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਦੌਰਾਨ ਫ਼ੈਸਲਾ ਲਿਆ ਕਿ ਨਗਰ ਕੀਰਤਨ ਦਮਦਮਾ ਅਸਥਾਨ ਤੋਂ ਚੱਲ ਕੇ ਰਾਜਾ ਸਾਹਿਬ ਮਜਾਰਾ, ਕਰਨਾਣਾ, ਰਸੂਲਪੁਰ ਬੱਸ ਸਟੈਂਡ, ਰਾਏਪੁਰ ਡੱਬਾ, ਹੇੜੀਆਂ, ਝਿੰਗੜਾਂ, ਤਲਵੰਡੀ ਫੱਤੂ, ਫਿਰੋਜ਼ਪੁਰ, ਗਹਿਲ ਮਜਾਰੀ ਤੋਂ ਗੁਣਾਚੌਰ ਦੇ ਬੱਸ ਸਟੈਂਡ ਤੋਂ ਹੁੰਦੇ ਹੋਏ ਦਮਦਮਾ ਅਸਥਾਨ ਕਿਲ੍ਹਾ ਗੁਣਾਚੌਰ ਵਿਖੇ ਪਹੁੰਚੇਗਾ। ਇਸ ਮੌਕੇ ਸਤਵਿੰਦਰ ਸਿੰਘ ਸੈਕਟਰੀ ਨੌਰਾ, ਕੁਲਵਿੰਦਰ ਸਿੰਘ ਪੱਲੀਆਂ, ਜਸਵਿੰਦਰ ਸਿੰਘ ਕਾਹਮਾ, ਰਣਜੀਤ ਸਿੰਘ ਚੱਕਦਾਨਾ, ਤਲਵਿੰਦਰ ਸਿੰਘ ਸਰਪੰਚ ਗੁਣਾਚੌਰ, ਪ੍ਰਧਾਨ ਗੁਰਦੁਆਰਾ ਸਰੋਵਰ ਸਾਹਿਬ ਹਰਿੰਦਰ ਸਿੰਘ, ਰਣਬੀਰ ਸਿੰਘ, ਕਰਨ, ਆਕਾਸ਼, ਅਮਨਪ੍ਰੀਤ ਸਿੰਘ, ਅਮਰਜੀਤ ਸਿੰਘ, ਮੱਖਣ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।