ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਸਬੰਧੀ ਮੀਟਿੰਗ
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ 649ਵੇਂ ਪ੍ਰਕਾਸ਼ ਪੁਰਬ ਸਬੰਧੀ ਮੀਟਿੰਗ ਕੀਤੀ
Publish Date: Sat, 24 Jan 2026 07:34 PM (IST)
Updated Date: Sun, 25 Jan 2026 04:19 AM (IST)

ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ 649ਵੇਂ ਪੁਰਬ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਸਬੰਧੀ ਮੀਟਿੰਗ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਮੁਹੱਲਾ ਸਰਾਫ਼ਾ ਵਿਖੇ ਹੋਈ। ਜਿਸ ਵਿਚ ਫੈਸਲਾ ਲਿਆ ਕਿ 30 ਜਨਵਰੀ ਦਿਨ ਸ਼ੁਕਰਵਾਰ ਨੂੰ 10 ਵਜੇ ਸ਼੍ਰੀ ਅਖੰਡ ਪਾਠ ਆਰੰਭ ਕਰਵਾਏ ਜਾਣਗੇ ਅਤੇ 31 ਜਨਵਰੀ ਦਿਨ ਸ਼ਨੀਵਾਰ ਨੂੰ ਨਗਰ ਕੀਰਤਨ 11 ਵਜੇ ਸਜਾਇਆ ਜਾਵੇਗਾ ਅਤੇ 1 ਫ਼ਰਵਰੀ ਦਿਨ ਐਤਵਾਰ ਨੂੰ ਭੋਗ ਸ਼੍ਰੀ ਅਖੰਡ ਪਾਠ ਦੇ 10 ਵਜੇ ਭੋਗ ਉਪਰੰਤ ਰਾਗੀ ਢਾਡੀ ਕਵੀਸ਼ਰ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਨਗੇ। ਜਦਕਿ ਪ੍ਰਭਾਤ ਫੇਰੀਆਂ ਦਾ ਉਤਸਾਹ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਅੱਜ ਪ੍ਰਭਾਤ ਫੇਰੀ ਵਿਚ ਪ੍ਰਧਾਨ ਬਲਵੀਰ ਚੰਦ ਸਰੋਆ, ਸੱਤਪਾਲ ਸਰੋਆ, ਅਜੀਤ ਰਾਏ ਮਾਹੀ, ਸਕੱਤਰ ਦਰਸ਼ਨ ਮਾਹੀ, ਸੁਰਿੰਦਰ ਕੂਮਾਰ, ਕਸਤੂਰੀ ਲਾਲ, ਖਜ਼ਾਨਚੀ ਕਾਂਸ਼ੀ ਲਾਲ, ਜਸਵੀਰ ਸਰੋਆ ਵਿੱਕੀ, ਰਜਿੰਦਰ ਕੁਮਾਰ ਨਰ, ਮੈਂਬਰ ਸੁਭਾਸ਼ ਚੰਦਰ ਨਰ, ਸੱਤਪਾਲ ਰਾਏ, ਵਿਜੇ ਕੁਮਾਰ, ਰਾਮ ਸਰੂਪ, ਅਸ਼ੋਕ ਮਾਹੀ, ਬਲਦੇਵ ਭਾਰਤੀ, ਗੁਰਦਿਆਲ ਮਾਹੀ, ਬਲਦੇਵ, ਕਾਲਾ ਰਾਮ ਦੁੱਗਲ, ਨੌਜਵਾਨ ਸਭਾ ਦੇ ਮੈਂਬਰ ਲੱਖਵਿੰਦਰ ਸਰੋਆ, ਰਾਮ ਪਾਲ, ਡਾ. ਰਾਜ ਕੁਮਾਰ, ਸੁਨੀਲ ਕੁਮਾਰ, ਹਰਜਿੰਦਰ ਬੱਲ, ਹੀਰਾ ਬੱਲ, ਸੰਨੀ ਦੁੱਗਲ, ਮਿੰਟੂ ਦੁੱਗਲ, ਹਰਸ਼ਦੀਪ, ਸੋਨਾ ਮਾਹੀ, ਕਰਨ ਮਾਹੀ, ਕਰਨ ਸਰੋਆ, ਅੰਸ਼ੂ ਸੰਧੂ, ਸੰਦੀਪ ਬੱਧਣ, ਵਿੱਕੀ ਨਰ, ਰਵੀ ਨਰ, ਰਾਜੇਸ਼, ਜਸਕਰਨ ਰਾਜੂ, ਮਨਦੀਪ ਰਾਜੂ, ਸ਼ਤੀਸ਼ ਕੁਮਾਰ, ਰਮਨ ਕੁਮਾਰ, ਦਿਨੇਸ਼ ਨਰ, ਸੁੱਖਵਿੰਦਰ ਰਾਏ, ਸੁੱਖਦੇਵ ਰਾਏ ਅਤੇ ਸੇਠੀ ਸਿੱਧੂ, ਜਨਕ ਰਾਜ ਸੋਨੀ, ਬਿਮਲ ਕੁਮਾਰ ਨੰਬਰਦਾਰ ਆਦਿ ਹਾਜ਼ਰ ਸਨ।