- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਐਂਟੀਮਾਈਕ੍ਰੋਬੀਅਲ ਜਾਗਰੂਕਤਾ ਹਫ਼ਤੇ ਤਹਿਤ ਮੀਟਿੰਗ ਆਯੋਜਿਤ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ. ਅਨਿਲ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਡਾਇਰੈਕਟਰ ਡਾ. ਰੋਹਿਣੀ ਗੋਇਲ ਦੀ ਯੋਗ ਰਹਿਨੁਮਾਈ ਹੇਠ ਸਿਹਤ ਵਿਭਾਗ, ਪੰਜਾਬ ਦੀ ਏਐੱਮਆਰ ਸਟੇਟ ਟੀਮ ਦੇ ਪ੍ਰਤੀਨਿਧ ਡਾ. ਪਰਵਿੰਦਰ ਕੌਰ ਚਾਵਲਾ ਨੇ ਵਿਸ਼ਵ ਐਂਟੀਮਾਈਕ੍ਰੋਬੀਅਲ ਜਾਗਰੂਕਤਾ ਸਪਤਾਹ ਜੋ ਕਿ 18 ਤੋਂ 24 ਨਵੰਬਰ ਤੱਕ ਮਨਾਇਆ ਜਾਂਦਾ ਹੈ, ਤਹਿਤ ਸਿਵਲ ਹਸਪਤਾਲ, ਨਵਾਂਸ਼ਹਿਰ ਦਾ ਦੌਰਾ ਕਰਕੇ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਜਾਗਰੂਕਤਾ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਐਂਟੀਮਾਈਕ੍ਰੋਬੀਅਲ ਦਵਾਈਆਂ ਦੀ ਗਲਤ ਤੇ ਬੇਲੋੜੀ ਵਰਤੋਂ ਨਾਲ ਇਨ੍ਹਾਂ ਦਾ ਅਸਰ ਘਟਣ ਲੱਗਦਾ ਹੈ, ਜਿਸ ਕਾਰਨ ਇੰਫੈਕਸ਼ਨਾਂ ਦਾ ਇਲਾਜ ਮੁਸ਼ਕਲ ਹੋ ਸਕਦਾ ਹੈ। ਉਨ੍ਹਾਂ ਸਿਹਤ ਕਰਮਚਾਰੀਆਂ ਨੂੰ ਐਂਟੀਬਾਇਓਟਿਕਸ ਦੀ ਵਰਤੋਂ ਡਾਕਟਰੀ ਸਲਾਹ ਅਨੁਸਾਰ ਕਰਨ, ਸਫ਼ਾਈ ਤੇ ਹੱਥਾਂ ਦੀ ਸਵੱਛਤਾ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਮਰੀਜ਼ਾਂ ਨੂੰ ਦਵਾਈਆਂ ਦੀ ਸਹੀ ਵਰਤੋਂ ਬਾਰੇ ਜਾਗਰੂਕ ਕਰਨ ਦੀ ਅਪੀਲ ਕੀਤੀ। ਡਾ. ਪਰਵਿੰਦਰ ਨੇ ਕਿਹਾ ਕਿ ਏਐੱਮਆਰ ਦੀ ਰੋਕਥਾਮ ਵਿਭਾਗ ਦੀ ਅਹਿਮ ਤਰਜੀਹ ਹੈ ਅਤੇ ਇਸ ਲਈ ਡਾਕਟਰਾਂ, ਨਰਸਿੰਗ, ਫਾਰਮੇਸੀ ਤੇ ਲੈਬਾਰਟਰੀ ਸਟਾਫ਼ ਦਾ ਤਾਲਮੇਲ ਜ਼ਰੂਰੀ ਹੈ।