
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਾਲਕ ਹਰੇਕ ਦੇ ਘਰ ਖੁਸ਼ੀਆਂ ਬਖਸ਼ਣ ਤੇ ਸਾਡਾ ਪੰਜਾਬ ਤਰੱਕੀ ਕਰੇ-ਡਾ. ਗੁਰਪ੍ਰੀਤ ਕੌਰ ਮਾਨ

- ਕਿਹਾ, ਮੁੱਖ ਮੰਤਰੀ ਪੰਜਾਬ ਨੇ ਸਾਰੇ ਵਾਅਦੇ ਪੂਰੇ ਕੀਤੇ, 2027 ’ਚ ਡੋਰ ਤੁਹਾਡੇ ਹੱਥ ’ਚ ਹੈ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਨਵਾਂਸ਼ਹਿਰ ’ਚ ਕਰਵਾਏ ਤੀਆਂ ਦੇ ਸਮਾਗਮ ’ਚ ਕਿਹਾ ਕਿ ਇਹ ਪ੍ਰੋਗਰਾਮ ਕੋਈ ਸਿਆਸੀ ਪ੍ਰੋਗਰਾਮ ਨਹੀਂ ਹੈ, ਇਹ ਸਿਰਫ ਤੇ ਸਿਰਫ ਸਾਡੀਆਂ ਮਾਵਾਂ ਭੈਣਾਂ ਲਈ ਉਲੀਕਿਆ ਪ੍ਰੋਗਰਾਮ ਹੈ ਤੁਸੀ ਨੱਚ ਟੱਪ ਤੇ ਤੀਆਂ ਮਨਾਉਣੀਆਂ ਹਨ। ਉਨ੍ਹਾਂ ਸਮਾਗਮ ਦੇ ਆਰਗੇਨਾਈਜ਼ਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਨੇ ਕਰਵਾਉਣਾ ਹੁੰਦਾ, ਉਸ ਦੇ ਸਿਰਸਿਰਦਰਦੀ ਹੁੰਦੀ ਹੈ। ਉਨ੍ਹਾਂ ਸਮਗਮ ਵਿਚ ਪੁੱਜਣ ’ਤੇ ਆਮ ਆਦਮੀ ਪਾਰਟੀ ਦੀ ਸਾਰੀ ਟੀਮ, ਐੱਮਐੱਲਏ ਸੰਤੋਸ਼ ਕਟਾਰੀਆ, ਐੱਮਐੱਲਏ ਡਾ. ਐੱਸਕੇ ਸੁੱਖੀ, ਮਹਿਲਾ ਕਮਿਸ਼ਨ ਦੀ ਚੇਅਰਮੈਨ ਰਾਜ ਰਾਣੀ ਗਿੱਲ, ਆਪ ਦੀ ਆਬਜ਼ਰਵਰ ਗਾਇਤਰੀ ਬਿਸ਼ਨੋਈ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਤੁਸੀ ਸਾਰੀਆਂ ਸੋਹਣੀਆਂ ਲੱਗ ਰਹੀ ਹੋ ਇਸ ਲਈ ਆਪਣੇ ਨਾਂ ’ਤੇ ਤਾੜੀ ਲਾ ਦਿਓ। ਉਨ੍ਹਾਂ ਦੋਬਾਰਾ ਕਿਹਾ ਕਿ ਅੱਜ ਦਾ ਪ੍ਰੋਗਰਾਮ ਸਿਆਸੀ ਪ੍ਰੋਗਰਾਮ ਨਹੀਂ ਹੈ, ਅਸੀਂ ਇਕ ਦੂਜੇ ਨੂੰ ਮਿਲਣ, ਖੁਸ਼ੀਆਂ ਸਾਂਝੀਆਂ ਕਰਨ ਲਈ ਤੀਆਂ ਦਾ ਤਿਉਹਾਰ ਮਨਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤੁਸੀਂ ਸਾਰੀਆਂ ਨੇ ਸੋਹਣ ਕੱਪੜੇ, ਚੂੜੀਆਂ, ਮਹਿੰਦੀਆਂ ਲਾ ਕੇ ਆਈਆਂ ਹੋ ਉਹ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਇਹੋ ਜਿਹੀਆਂ ਖੁਸ਼ੀਆਂ ਸਾਰਾ ਸਾਲ ਤੁਹਾਡੇ ’ਤੇ ਇਸੇ ਤਰ੍ਹਾਂ ਬਣੀਆਂ ਰਹਿਣ। ਸਾਰਾ ਸਾਲ ਖੁਸ਼ੀਆਂ ਵਾਂਗ ਅਤੇ ਤੀਆਂ ਵਾਂਗ ਲੰਘੇ। ਮਾਲਕ ਹਰੇਕ ਦੇ ਘਰ ਖੁਸ਼ੀਆਂ ਬਖਸ਼ਣ ਤੇ ਸਾਡਾ ਪੰਜਾਬ ਤਰੱਕੀ ਕਰੇ। ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਧੀਆਂ ਦਾ, ਕੁੜੀਆਂ ਦਾ ਤਿਉਹਾਰ ਹੈ, ਅਕਸਰ ਪਹਿਲਾ ਕਿਹਾ ਜਾਂਦਾ ਸੀ ਕਿ ਕੁੜੀਆਂ ਵਿਚਾਰੀਆਂ ਨੇ, ਚਿੜੀਆਂ ਨੇ, ਮਾਸੂਮ ਨੇ, ਪਰ ਉਨ੍ਹਾਂ ਨੂੰ ਲੱਗਦਾ ਬਦਲ ਦੇ ਦੌਰ ਨਾਲ ਇਹ ਟ੍ਰੈਂਡ ਵੀ ਬਦਲ ਚੁਕਿਆ। ਹੁਣ ਕੁੜੀਆਂ ਕੋਈ ਮਾਸੂਮ ਨਹੀਂ, ਕੁੜੀਆਂ ਪਹਿਲੇ ਨੰਬਰ ’ਤੇ ਆਉਂਦੀਆਂ ਨੇ, ਹਰੇਕ ਫੀਲਡ ’ਚ, ਕੁੜੀਆਂ ਪੜ੍ਹਾਈ ’ਚ ਅੱਗੇ, ਨੌਕਰੀਆਂ ’ਚ ਅੱਗੇ, ਜਿਹੜੀਆਂ ਕੁੜੀਆਂ ਨੂੰ 18 ਸਾਲ ਦੀਆਂ ਜਾਂ 20 ਸਾਲ ਦੀਆਂ ਹੁੰਦੀਆਂ ਸੀ, ਮਾਪੇ ਵਿਆਹ ਕੇ ਤੋਰ ਦਿੰਦੇ ਸੀ। ਅੱਜ ਹਰੇਕ ਮਾਂ ਬਾਪ ਨੂੰ ਆਸ ਹੁੰਦੀ ਹੈ ਕਿ ਸਾਡੀ ਕੁੜੀ ਵੀ ਕਿਤੇ ਕੋਈ ਵਧੀਆ ਰੈਂਕ ਲੈ ਸਕਦੀ ਕੋਈ ਵਧੀਆ ਨੌਕਰੀ ਲੈ ਸਕਦੀ ਉਸ ਨੂੰ ਪੜ੍ਹਾ ਲਿਖਾ ਲਈਏ। ਸੋ ਕੁੜੀਆਂ ਨੇ ਬਹੁਤ ਸੰਘਰਸ਼ ਕੀਤਾ ਆਪਣਾ ਨਾਂ ਬਣਾਇਆ।
- ਮੁੱਖ ਮੰਤਰੀ ਨੇ 50 ਹਜ਼ਾਰ ਨੌਕਰੀਆਂ ਦਿੱਤੀਆਂ : ਡਾ. ਮਾਨ
ਡਾ. ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਪਿਛਲੇ ਸਵਾ ਚਾਰ ਸਾਲ ’ਚ ਮੁੱਖ ਮੰਤਰੀ ਨੇ 50 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ। ਉਨ੍ਹਾਂ ਨੂੰ ਕਹਿੰਦੇ ਹੋਏ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸਰਕਾਰੀ ਨੌਕਰੀਆਂ ਕੁੜੀਆਂ ਨੇ ਹਾਸਲ ਕੀਤੀਆਂ, ਕੁੜੀਆਂ ਨੇ ਆਪਣੇ ਬਲਬੂਤੇ ’ਤੇ ਮੈਰਿਟ ਦੀ ਲਿਸਟ ਵਿਚ ਆ ਕੇ ਬਿਨਾਂ ਕਿਸੇ ਸਿਫਾਰਿਸ਼ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਨੌਕਰੀਆਂ ਹਾਸਲ ਕੀਤੀਆਂ ਅਤੇ ਆਪਣੇ ਘਰਦਿਆਂ ਦਾ ਜੀਵਨ ਦਾ ਪੱਧਰ ਉੱਚਾ ਚੁੱਕਿਆ ਹੈ। ਘਰਾਂ ਦੀਆਂ ਗ਼ਰੀਬੀਆਂ ਨੂੰ ਚੁੱਕਿਆ। ਸੋ ਕੁੜੀਆਂ ਬਹੁਤ ਅੱਗੇ ਜਾ ਰਹੀਆਂ ਨੇ, ਉਹ ਤੁਹਾਡੇ ਅੱਗੇ ਸਾਰੇ ਮਾਪਿਆਂ ਨੂੰ ਇਕ ਅਪੀਲ ਕਰਦੀ ਹੈ ਕਿ ਆਪਣੇ ਬੱਚੀਆਂ ਨੂੰ ਪੜ੍ਹਾਓ ਲਿਖਾਓ, ਉਨ੍ਹਾਂ ਨੂੰ ਮੌਕੇ ਦਿਓ ਕਿ ਉਹ ਅੱਗੇ ਵੱਧਣ ਅਤੇ ਸਮਾਜ ’ਚ ਤੁਹਾੜਾ ਨਾਂ ਵੀ ਰੋਸ਼ਨ ਕਰਨ ਅਤੇ ਦੇਸ਼ ਦੇ ਨਾਲ ਪੰਜਾਬ ਦਾ ਵੀ ਨਾਂ ਰੋਸ਼ਨ ਕਰਨ।
- ਮਾਵਾਂ ਭੈਣਾਂ ਨੇ ਖੁਦ ‘ਆਪ’ ਦੀ ਸਰਕਾਰ ਚੁਣੀ ਹੈ : ਡਾ. ਮਾਨ
ਜੇ ਆਪਾਂ ‘ਆਪ’ ਸਰਕਾਰ ਦੀ ਗੱਲ ਕਰ ਲਈਏ ਤੁਸੀਂ ‘ਆਪ’ ਸਰਕਾਰ ਚੁਣੀ ਹੋਈ ਹੈ। ਮਾਵਾਂ ਭੈਣਾਂ ਦੀ ਆਪਣੀ ਸਰਕਾਰ ਹੈ, ਮੁੱਖ ਮੰਤਰੀ ਨੇ ਆਪਣੇ ਸਾਰੇ ਵਾਅਦੇ ਪੂਰੇ ਕੀਤੇ ਹਨ, ਜੋ ਸਭ ਤੋਂ ਵੱਡਾ ਵਾਅਦਾ ਸੀ ਕਿ ਹਜ਼ਾਰ ਰੁਪਏ ਕਦ ਆਉਣਾ ਸ਼ੁਰੂ ਹੋਵੇਗਾ, ਉਹ ਵੀ ਤੁਹਾਡੇ ਖਾਤਿਆਂ ਵਿਚ ਪੈਣਾ ਸ਼ੁਰੂ ਹੋ ਗਿਆ। ਤੁਹਾਡੇ ਖਾਤਿਆਂ ਵਿਚ ਆ ਗਿਆ। ਇਹ ਸੁਣ ਕੇ ਸਾਰਿਆਂ ਨੇ ਤਾੜੀਆਂ ਵਜਾਉਂਦਿਆਂ ‘ਆਪ’ ਸਰਕਾਰ ਦਾ ਧੰਨਵਾਦ ਕੀਤਾ। ਸੋ ਕਿਸੇ ਦੇ ਖਾਤੇ ’ਚ 3 ਹਜ਼ਾਰ, ਕਿਸੇ ਦੇ ਖਾਤੇ ਵਿਚ 4500 ਰੁਪਏ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਸ ਨੂੰ ਪੱਤਰਕਾਰ ਪੁੱਛ ਲੈਂਦੇ ਨੇ ਕਿ ਮਾਵਾਂ ਭੈਣਾਂ ਕਿੱਥੇ ਵਰਤਣਗੀਆਂ ਇਹ ਪੈਸਾ। ਇਕ ਗੱਲ ਉਹ ਬੜੇ ਹੌਸਲੇ ਨਾਲ ਕਹਿੰਦੀ ਹੈ ਕਿ ਮਾਵਾਂ ਭੈਣਾਂ ਉੱਥੇ ਵਰਤਣਗੀਆਂ ਜਿੱਥੇ ਘਰ ਦਿਆਂ ਨੂੰ ਲੋੜ ਹੈ। ਕੋਈ ਅਸੀਂ ਫਿਜ਼ੂਲ ਖਰਚੀ ਨਹੀਂ ਕਰਦੀਆਂ, ਕੋਈ ਮਾੜੀ ਥਾਂ ’ਤੇ, ਕੋਈ ਸਾਨੂੰ ਮਾੜੇ ਸ਼ੌਂਕ ਨਹੀਂ ਹਨ। ਅਸੀਂ ਜੈ ਪੈਸਾ ਕਮਾਉਂਦੀਆਂ ਹਨ ਤਾਂ ਆਪਣੇ ਬੱਚਿਆਂ ’ਤੇ, ਆਪਣੇ ਘਰ ਦਿਆਂ ’ਤੇ, ਜਾਂ ਕੋਈ ਆਪਣੀ ਲੋੜ ਹੋਵੇ ਉਹਦੇ ’ਤੇ ਖਰਚਦੇ ਹਾਂ। ਸੋ ਪੈਸਾ ਚੰਗੇ ਕੰਮ ’ਤੇ ਲੱਗ ਰਿਹਾ। ਸਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸਾਡੀਆਂ ਮਾਵਾਂ, ਭੈਣਾਂ ਆਪਣੇ ਹਿਸਾਬ ਨਾਲ ਆਪਣਾ ਪੈਸਾ ਖਰਚ ਸਕਦੀਆਂ ਨੇ। ਸੋ ਉਹ ਇਕ ਵਾਰੀ ਤੁਹਾਨੂੰ ਮਾਵਾਂ ਭੈਣਾਂ ਨੂੰ ਅਪੀਲ ਕਰਦੀ ਹੈ ਕਿ ਮੁੱਖ ਮੰਤਰੀ ਦੇ ਨਾਂ ’ਤੇ ਤਾੜੀ ਲਾ ਦਿਓ। ਉਨ੍ਹਾਂ ਨੇ ਸਾਰੇ ਵਾਅਦੇ ਪੂਰੇ ਕੀਤੇ। ਇਕ ਗੱਲ ਉਹ ਹੋਰ ਕਹਿਣਾ ਚਾਹੁੰਦੀ ਹੈ ਕਿ ਮੁੱਖ ਮੰਤਰੀ ਨੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਹੁਣ 2027 ਦੀ ਡੋਰ ਤੁਹਾਡੇ ਹੱਥ ਹੈ, ਤੁਸੀ ਪਿੱਛੇ ਨਾ ਹਟੀਓ ਸਰਕਾਰ ਐਦਕੀਂ ਤੁਸੀਂ ਚੁਣਨੀ ਹੈ ਕਿ ਕਿਸ ਦੀ ਸਰਕਾਰ ਆਉਣੀ ਹੈ। ਇਸ ਮੌਕੇ ਸ਼ਾਮਲ ਔਰਤਾਂ ਵੱਲੋਂ ਆਮ ਆਦਮੀ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ। ਜਿਸ ਨੂੰ ਸੁਣ ਕੇ ਡਾ. ਗੁਰਪ੍ਰੀਤ ਕੌਰ ਮਾਨ ਧੰਨਵਾਦ ਕਰਦੀ ਰਹੀ। ਸੋ ਉਹ ਪੂਰੀ ਆਸ ਕਰਦੀ ਹੈ ਕਿ ਬੀਬੀਆਂ ਇਸ ਵਾਰ ਸਰਕਾਰ ਚੁਣਨਗੀਆਂ ਕਿ ਆਪਾਂ ਕਈ ਹੋਰ ਸੂਬਿਆਂ ਦੀ ਗੱਲ ਕਰਦਿਆਂ ਜਦੋਂ ਸੁਣਨ ਨੂੰ ਆਉਂਦਾ ਹੈ ਕਿ ਉੱਥੇ ਔਰਤਾਂ, ਬੀਬੀਆਂ ਡਿਸਾਇਡ ਕਰਦੀਆਂ ਨੇ ਕਿ ਕਿਹੜੀ ਸਰਕਾਰ ਆਉਗੀ। ਇਸ ਵਾਰ ਪੰਜਾਬ ਵਿਚ ਰੁਝਾਨ ਬਦਲਿਆ ਕਿ ਇੱਥੇ ਅਕਸਰ ਇੱਥੇ ਬੰਦੇ ਤਹਿ ਕਰਦੇ ਨੇ। ਜਿੱਥੇ ਘਰ ਦਾ ਬੰਦਾ ਕਹਿ ਦਿੰਦਾ ਆਪਾਂ ਉੱਥੇ ਵੋਟ ਪਾ ਆਉਂਦੇ ਹਨ। ਪਰ ਹੁਣ ਆਪਾਂ ਪੜ੍ਹੀਆਂ ਲਿਖੀਆਂ, ਸਮਾਜ ਵਿਚ ਵਿਚਰਦੀਆਂ, ਆਪਾ ਆਪਣਾ ਚੰਗਾ ਮਾੜਾ ਸਬ ਜਾਣਦੀਆਂ ਹਨ। ਇਕ ਚੰਗੀ ਸਰਕਾਰ ਨੂੰ ਚੁਣ ਕੇ ਆਈਏ, ਅੱਜ ਦਾ ਜਿਹੜਾ ਦਿਨ ਹੈ ਤੁਹਾਡਾ ਦਿਨ ਹੈ। ਉਹ ਜ਼ਿਆਦਾ ਨਹੀਂ ਬੋਲੂਗੀ ਕਿ ਤੁਸੀਂ ਸਾਰੀਆਂ ਨੱਚਣ ਟੱਪਣ, ਖੁਸ਼ੀਆਂ ਮਨਾਉਣ ਆਏ ਹਨ, ਉਸ ਨੂੰ ਲੱਗਦਾ ਹੈ ਕਿ ਉਸ ਨੂੰ ਇੱਥੋਂ ਆਗਿਆ ਲੈਣੀ ਚਾਹੀਦੀ ਹੈ ਤਾਂ ਅੱਜ ਦਾ ਸਾਰਾ ਦਿਨ ਤੁਹਾਡਾ ਜਿੰਨਾ ਮਰਜ਼ੀ ਨੱਚ ਟੱਪ ਕੇ ਆਪਣਾ ਸ਼ੌਂਕ ਪੂਰਾ ਕਰ ਲਿਉ। ਉਹ ਰੌਬੀ ਜੀ ਨੂੰ ਕਹਿਣਾ ਚਾਹੁੰਦੀ ਹੈ ਕਿ ਸਮਾਗਮ ਬੰਦ ਨਾ ਕਰਵਾਓ 5-6 ਵਜੇ ਤੱਕ ਭੈਣਾਂ ਨੂੰ ਨੱਚ ਲੈਣ ਦਿਓ, ਦਿਲ ਦੇ ਚਾਅ ਪੂਰੇ ਕਰ ਲੈਣ ਦਿਓ। ਵੀਰਾਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਵੀ ਕੁਰਸੀਆਂ ਖਾਲੀ ਕਰ ਦਿਓ। ਜ਼ਿਕਰਯੋਗ ਹੈ ਕਿ ਡਾ. ਗੁਰਪ੍ਰੀਤ ਕੌਰ ਮਾਨ ਨੇ ‘ਆਪ’ ਦੇ ਹਲਕਾ ਨਵਾਂਸ਼ਹਿਰ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਜਿਨਾਂ ਨੇ ਇਸ ਪ੍ਰੋਗਰਾਮ ਨੂੰ ਉਲੀਕਿਆ ਇਸ ਲਈ ਧੰਨਵਾਦ ਕਰਦਿਆਂ ਸਾਰੀਆਂ ਮਾਵਾਂ ਅਤੇ ਭੈਣਾਂ ਨੂੰ ਵੀਰ ਜੀ ਦੇ ਨਾਂ ’ਤੇ ਤਾਲੀਆਂ ਲਗਾਉਣ ਦੀ ਅਪੀਲ ਵੀ ਕੀਤੀ।
- ਇਹ ਸਨ ਹਾਜ਼ਰ
ਉਧਰ ਨਵਾਂਸ਼ਹਿਰ ਦੇ ਚੰਡੀਗੜ੍ਹ ਰੋਡ ਸਥਿਤ ਇਕ ਪੈਲੇਸ ਵਿਖੇ ਕਰਵਾਏ ਜਾ ਰਹੇ ਸਮਾਗਮ ਵਿਚ ਪੁੱਜਣ ’ਤੇ ਡੀਸੀ ਗੁਲਪ੍ਰੀਤ ਸਿੰਘ ਔਲਖ, ਐੱਸਐੱਸਪੀ ਤੁਸ਼ਾਰ ਗੁਪਤਾ, ਵਿਧਾਇਕ ਡਾ. ਐੱਸਕੇ ਸੁੱਖੀ, ਵਿਧਾਇਕ ਸੰਤੋਸ਼ ਕਟਾਰੀਆ, ‘ਆਪ’ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ, ਸੰਜੀਵ ਚੌਧਰੀ ਚੇਚੀ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸਤਨਾਮ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ, ਗਗਨ ਅਗਨੀਹੋਤਰੀ ਜਨਰਲ ਸਕੱਤਰ ਅਤੇ ਚੇਅਰਮੈਨ ਮਾਰਕੀਟ ਕਮੇਟੀ, ਸੇਠੀ ਉਧਨੋਵਾਲ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ, ਬਲਵੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਕੁਲਜੀਤ ਸਿੰਘ ਸਰਹਾਲ ਉਪ ਚੇਅਰਮੈਨ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਪੰਜਾਬ, ਕਰਨਵੀਰ ਕਟਾਰੀਆ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਪੋਜੇਵਾਲ, ਸਤਨਾਮ ਸਿੰਘ ਜਲਾਲਪੁਰ ਸਾਬਕਾ ਜ਼ਿਲ੍ਹਾ ਪ੍ਰਧਾਨ, ਸੀਨੀਅਰ ਆਗੂ ਅਸ਼ੋਕ ਕਟਾਰੀਆ, ਸੋਹਣ ਲਾਲ ਢੰਡਾ ਪ੍ਰਧਾਨ ਐੱਸਸੀ ਵਿੰਗ, ਕਮਲਜੀਤ ਲਾਲ ਸਾਬਕਾ ਕੌਂਸਲਰ, ਨਰੇਸ਼ ਸੂਰੀ, ਭੁਪਿੰਦਰ ਪਾਲ ਸਿੰਘ ਜਾਡਲਾ, ਪਵਨਦੀਪ ਸਿੱਧੂ ਸਮੇਤ ਹੋਰ ‘ਆਪ’ ਆਗੂ ਅਤੇ ਵਰਕਰ ਹਾਜ਼ਰ ਸਨ।