ਆਰਕੇ ਆਰੀਆ ਕਾਲਜ ’ਚ ਕਰਵਾਈ ਮੈਰਾਥਾਨ ਆਰਕੇ ਆਰੀਆ ਕਾਲਜ 'ਚ ਕਰਵਾਈ ਮੈਰਾਥਾਨ
Publish Date: Wed, 12 Aug 2026 04:47 PM (IST)
Updated Date: Wed, 12 Aug 2026 04:50 PM (IST)
- ਯੁਵਕ ਸੇਵਾਵਾਂ ਵਿਭਾਗ ਤੇ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਨੇ ਕੀਤੀ ਅਗਵਾਈ, ਜੇਤੂਆਂ ਨੂੰ ਕੀਤਾ ਸਨਮਾਨਿਤ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਯੁਵਕ ਸੇਵਾਵਾਂ ਵਿਭਾਗ ਪੰਜਾਬ ਅਤੇ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਆਰਕੇ ਆਰੀਆ ਕਾਲਜ ਵਿਖੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮਨਤੇਜ ਸਿੰਘ ਚੀਮਾ ਦੀ ਅਗਵਾਈ ਹੇਠ ਮੈਰਾਥਾਨ ਕਰਵਾਈ ਗਈ। ਪ੍ਰੋਗਰਾਮ ਕੋਆਰਡੀਨੇਟਰ ਡਾ. ਵਿਸ਼ਾਲ ਪਾਠਕ ਮੈਰਾਥਾਨ ਇੰਚਾਰਜ ਪ੍ਰੋ. ਰਜਨੀ ਅਤੇ ਕੋਚ ਮਨਜਿੰਦਰ ਸਿੰਧ ਦੀ ਦੇਖ-ਰੇਖ ਵਿਚ ਮੈਰਾਥਾਨ ਕਰਵਾਈ ਗਈ 5 ਕਿਲੋਮੀਟਰ ਦੀ ਇਸ ਮੈਰਾਥਾਨ ਵਿਚ 10 ਰੈੱਡ ਰਿਬਨ ਕਲੱਬਾਂ ਦੇ 50 ਤੋਂ ਵੱਧ ਵਲੰਟੀਅਰ ਸ਼ਾਮਿਲ ਹੋਏ।।ਬਤੌਰ ਮੁੱਖ ਮਹਿਮਾਨ ਆਰਕੇ ਆਰੀਆ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ ਵਿਸ਼ੇਸ਼ ਤੌਰ ਤੇ ਪਹੁੰਚੇ। ਮਨਤੇਜ ਸਿੰਘ ਚੀਮਾ ਨੇ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਤੇ ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਹੱਥਾਂ ਵਿਚ ਹੈ। ਇਸ ਲਈ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਨਸ਼ਾਖੋਰੀ ਅਤੇ ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਨੌਜਵਾਨਾਂ ਨੂੰ ਬਚਾਉਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਮੈਰਾਥਾਨ ਦੇ ਜੇਤੂਆਂ ਨੂੰ ਸਰਟੀਫਿਕੇਟ ਨਾਲ ਨਿਵਾਜਿਆ ਗਿਆ। ਲੜਕੀਆਂ ਵਿਚ ਐੱਸਐੱਨ ਕਾਲਜ ਬੰਗਾ ਦੀ ਇੰਦਰਜੋਤ ਕੌਰ ਪਹਿਲੇ, ਆਰਕੇ ਆਰੀਆ ਕਾਲਜ ਤੋਂ ਚੰਦਾ ਦੂਸਰੇ ਅਤੇ ਰਜਨੀ ਨੇ ਤੀਸਰਾ ਸਥਾਨ ਹਾਸਲ ਕੀਤਾ।। ਲੜਕਿਆਂ ਵਿਚੋਂ ਐੱਸਐੱਨ ਕਾਲਜ ਬੰਗਾ ਦੇ ਸੁਕਿਰਤ ਪਹਿਲੇ, ਜਾਨਵੀਰ ਦੂਜੇ ਅਤੇ ਰਾਹੁਲ ਰਾਣਾ ਤੀਜੇ ਸਥਾਨ ਤੇ ਰਹੇ। ਇਸ ਦੇ ਨਾਲ ਹੀ ਇੰਟਰਨੈਸ਼ਨਲ ਯੂਥ ਦਿਵਸ ਮੌਕੇ ਡਾ. ਅਜੇ ਬੰਗਾ ਜੋ ਕਿ ਬੀਡੀਸੀ ਨਵਾਂਸ਼ਹਿਰ ਵਿਖੇ ਸੇਵਾਵਾਂ ਨਿਭਾਅ ਰਹੇ ਨੇ ਐਚਆਈਵੀ ਏਡਜ਼ ਅਤੇ ਡਰੱਗ ਅਵੇਰਨੈਸ ਤੇ ਆਪਣੇ ਵਿਚਾਰ ਰੱਖੇ। ਇਸ ਤੋਂ ਬਾਅਦ ਡਾ. ਵਿਨੇ ਸੋਫਤ ਨੇ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਯੂਥ ਡੇਅ ਦੀ ਮਹੱਤਤਾ ਬਾਰੇ ਜਾਣਕਾਰੀ ਸਾਂਝੀ ਕੀਤੀ। ਵਿਭਾਗ ਵੱਲੋਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ ਅਤੇ ਪ੍ਰਿੰ. ਡਾ. ਪੁਨੀਤ ਅਨੇਜਾ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਕੋਆਰਡੀਨੇਟਰ ਡਾ. ਵਿਸਾਲ ਪਾਠਕ ਨੇ ਰੈੱਡ ਰਿਬਨ ਕਲੱਬਜ਼ ਦੀ ਐੱਚਆਈਵੀ ਏਡਜ਼ ਅਵੇਅਰਨੈੱਸ ਰੈਲੀ ਕਰਵਾਈ। ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸੁਸ਼ੀਲ ਪੁਰੀ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਵਿਸ਼ੇਸ਼ ਰੂਪ ਵਿਚੋਂ ਕੋਚ ਨੰਗਲ ਜੱਟਾਂ ਤੋਂ ਗੁਰਪ੍ਰੀਤ ਸਿੰਘ ਹਾਜ਼ਰ ਹੋਏ। ਯੁਵਕ ਸੇਵਾਵਾਂ ਵਿਭਾਗ ਐੱਸਬੀਐੱਸ ਨਗਰ ਵੱਲੋਂ ਸਟੈਨੋ ਗੁਰਪ੍ਰੀਤ ਕੌਰ ਵੱਲੋਂ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਕਰਾਉਣ ਵਿਚ ਅਹਿਮ ਭੂਮਿਕਾ ਨਿਭਾਈ ਗਈ। ਮੈਰਾਥਾਨ ਲਈ ਵਿਭਾਗ ਵੱਲੋਂ ਕੋਚ ਮਨਜਿੰਦਰ ਸਿੰਘ ਅਤੇ ਪ੍ਰੋ. ਰਜਨੀ, ਕੋਆਰਡੀਨੇਟਰਜ਼ ਵਿਸ਼ਾਲ ਪਾਠਕ, ਡਾ. ਵਿਕਾਸ, ਪ੍ਰੋ. ਕਿਸ਼ੋਰ, ਓਕਾਰ ਸਿੰਘ, ਪ੍ਰੋ. ਕਮਲਪ੍ਰੀਤ ਕੌਰ ਵਿਰਕ, ਪ੍ਰੋ. ਗੁਰਦੀਪ ਕੌਰ, ਪ੍ਰੋ. ਵਰਿੰਦਰ ਸਿੰਘ, ਡਾ. ਰਾਜਿੰਦਰ ਗੁਪਤਾ, ਪ੍ਰੋ. ਅਮਨਦੀਪ ਕੌਰ, ਪ੍ਰੋ. ਮੋਨਿਕਾ, ਡਾ. ਜਸਵੀਰ ਸਿੰਘ, ਸ੍ਰੀਕਾਂਤ ਪਾਠਕ, ਰਾਜ ਕੁਮਾਰ, ਕੁਲਵਿੰਦਰ ਸਿੰਘ, ਅਸ਼ੋਕ ਕੁਮਾਰ, ਰਜੇਸ਼ ਕੁਮਾਰ ਆਦਿ ਹਾਜ਼ਰ ਹੋਏ। ਪ੍ਰੋਗਰਾਮ ਦੇ ਅਖੀਰ ਵਿਚ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਕੈਪਟਨ ਮਨਤੇਜ ਸਿੰਘ ਚੀਮਾ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।