- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਸੰਗਰੂਰ ਦੀ ਮਨਵੀਰ ਕੌਰ ਨੇ ਜਿੱਤਿਆ ਰਾਜ ਪੱਧਰੀ ਸਾਇੰਸ ਸੈਮੀਨਾਰ ਮੁਕਾਬਲਾ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਨੈਸ਼ਨਲ ਸਾਇੰਸ ਸੈਂਟਰ ਭਾਰਤ ਸਰਕਾਰ ਨਵੀਂ ਦਿੱਲੀ ਦੇ ਹੁਕਮਾਂ ਅਨੁਸਾਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਅੱਠਵੀਂ ਤੋਂ ਦਸਵੀਂ ਜਮਾਤ ਵਿਚ ਪੜ੍ਹ ਰਹੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਇੰਡੀਅਨ ਐਨਰਜੀ ਬਾਸਕਿਟ 2047-ਪ੍ਰੋਸਪੈਕਟਸ ਐਂਡ ਚੈਲੈਂਜਸ ਵਿਸ਼ੇ ’ਤੇ ਜ਼ਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜਰ ਸਤਨਾਮ ਸਿੰਘ ਅਤੇ ਪ੍ਰਿੰ. ਸਰਬਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਵਿਖੇ ਸੂਬਾ ਪੱਧਰੀ ਸਾਇੰਸ ਸੈਮੀਨਾਰ ਕਰਵਾਇਆ। ਪ੍ਰਿੰ. ਸਰਬਜੀਤ ਸਿੰਘ ਨੇ ਇਸ ਮੁਕਾਬਲੇ ਦਾ ਹਿੱਸਾ ਬਣਨ ਲਈ ਆਏ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜੀ ਆਇਆਂ ਆਖਿਆ। ਸਟੇਟ ਕੋਆਰਡੀਨੇਟਰ ਰਮਿੰਦਰ ਕੌਰ ਨੇ ਪ੍ਰਿੰ. ਸਰਬਜੀਤ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਵਿਗਿਆਨਕ ਸੋਚ ਨੂੰ ਅਪਣਾਉਂਦੇ ਹੋਏ 2047 ਤੱਕ ਭਾਰਤ ਨੂੰ ਊਰਜਾ ਦੇ ਖੇਤਰ ਵਿਚ ਆਤਮ ਨਿਰਭਰ ਕਰਨ ਦੇ ਲਈ ਨਵੇਂ ਰਸਤੇ ਅਪਣਾਉਣ ਦੇ ਲਈ ਸੁਨੇਹਾ ਦਿੱਤਾ।।ਸੈਮੀਨਾਰ ਦੌਰਾਨ ਜ਼ਿਲ੍ਹਾ ਪੱਧਰੀ ਹੋਏ ਮੁਕਾਬਲਿਆਂ ਵਿਚੋਂ ਜ਼ਿਲ੍ਹਾ ਸੰਗਰੂਰ ਦੀ ਵਿਦਿਆਰਥਣ ਮਨਵੀਰ ਕੌਰ ਨੇ ਪਹਿਲਾ, ਜ਼ਿਲ੍ਹਾ ਮੋਗਾ ਦੀ ਵਿਦਿਆਰਥਣ ਤਨਵੀਰ ਕੌਰ ਨੇ ਦੂਜਾ ਅਤੇ ਜ਼ਿਲ੍ਹਾ ਪਟਿਆਲਾ ਦੀ ਵਿਦਿਆਰਥਣ ਹਿਮਾਨੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਪ੍ਰੋ. ਮਨਜੀਤ ਸਿੰਘ ਅਮਰਦੀਪ ਸ਼ੇਰਗਿੱਲ ਕਾਲਜ ਮੁਕੰਦਪੁਰ, ਡਾ. ਆਰਤੀ ਸ਼ਰਮਾ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਅਤੇ ਡਾ. ਵਿਸ਼ਾਲ ਪਾਠ ਆਰਕੇ ਆਰੀਆ ਕਾਲਜ ਨਵਾਂਸ਼ਹਿਰ ਵੱਲੋਂ ਬਤੌਰ ਜੱਜਮੈਂਟ ਭੂਮਿਕਾ ਨਿਭਾਈ। ਇਸ ਮੌਕੇ ਪੂਜਾ ਸ਼ਰਮਾ, ਸੰਦੀਪ ਕੁਮਾਰ, ਜਸਵਿੰਦਰ ਸਿੰਘ, ਰਾਮ ਕਿਸ਼ਨ ਪੱਲੀ ਝਿੱਕੀ, ਸੁਸ਼ਮਾ ਰਾਣੀ, ਕਮਲ ਦੀਪ ਸੱਲਣ, ਦੀਪਕ ਰਾਣੀ, ਰਵਦੀਪ ਕੌਰ ਆਦਿ ਹਾਜ਼ਰ ਸਨ।