ਮਨਪ੍ਰੀਤ ਦੀ ਬਾਲ ਪੁਸਤਕ 'ਨਿੱਕੇ ਦਿਲਾਂ ਦੀਆਂ ਗੱਲਾਂ' ਰਿਲੀਜ਼ ਮਨਪ੍ਰੀਤ ਦੀ ਬਾਲ ਪੁਸਤਕ 'ਨਿੱਕੇ ਦਿਲਾਂ ਦੀਆਂ ਗੱਲਾਂ' ਰਿਲੀਜ਼
Publish Date: Sat, 14 Nov 2026 02:45 PM (IST)
Updated Date: Sat, 14 Nov 2026 02:48 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸਰਕਾਰੀ ਪ੍ਰਾਇਮਰੀ ਸਕੂਲ ਸੋਢੀਆਂ ’ਚ ਸਕੂਲ ਮੁੱਖੀ ਮਨਪ੍ਰੀਤ ਦੀ ਬਾਲ ਕਾਵਿ ਪੁਸਤਕ ਨਿੱਕੇ ਦਿਲਾਂ ਦੀਆਂ ਗੱਲਾਂ ਰਿਲੀਜ਼ ਕੀਤੀ। ਸੌ ਦੇ ਕਰੀਬ ਗੀਤਾਂ ਕਵਿਤਾਵਾਂ ਵਾਲੀ ਇਸ ਪੁਸਤਕ ਅੰਦਰ ਹਰ ਰਚਨਾ ਨਾਲ ਸਬੰਧਤ ਢੁੱਕਵੀਆਂ ਤਸਵੀਰਾਂ ਨੂੰ ਸ਼ਾਮਲ ਕੀਤਾ ਹੈ। ਇਹ ਰਿਲੀਜ਼ ਰਸਮ ਨਿਭਾਉਣ ਸਮੇਂ ਸਕੂਲ ਦੇ ਬੱਚੇ ਅਤੇ ਉਹਨਾਂ ਦੇ ਮਾਪੇ ਵੀ ਭਾਰੀ ਗਿਣਤੀ ਵਿੱਚ ਸ਼ਾਮਲ ਸਨ। ਰਿਲੀਜ਼ ਰਸਮ ਸਮੇਂ ਬਲਾਕ ਰਿਸੋਰਸ ਕੋ-ਆਰਡੀਨੇਟਰ ਨੀਲ ਕਮਲ ਅਤੇ ਗੁਰਦਿਆਲ ਸਿੰਘ ਨੇ ਵਧੀਆ ਅਧਿਆਪਨ ਦੇ ਨਾਲ ਬਾਲ ਸਾਹਿਤ ਦੀ ਰਚਨਾ ਲਈ ਮਨਪ੍ਰੀਤ ਨੂੰ ਸਿੱਖਿਆ ਵਿਭਾਗ ਦਾ ਮਾਣ ਦੱਸਿਆ। ਉਨ੍ਹਾਂ ਆਖਿਆ ਕਿ ਇਸ ਕਿਤਾਬ ਵਿਚਲੀਆਂ ਬਾਲ ਰਚਨਾਵਾਂ ਨੂੰ ਸਿੱਖਿਆ ਵਿਭਾਗ ਦੀਆਂ ਪੁਸਤਕਾਂ ਵਿਚ ਸ਼ਾਮਿਲ ਕਰਨ ਲਈ ਪ੍ਰਸਤਾਵ ਭੇਜਿਆ ਜਾਵੇਗਾ। ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ ਅਤੇ ਸਕੱਤਰ ਡਾ. ਕੇਵਲ ਰਾਮ ਨੇ ਕਿਤਾਬ ਵਿਚਲੀਆਂ ਰਚਨਾਵਾਂ ਤੇ ਮਾਰੀ ਪੰਛੀ ਝਾਤ ਮੁਤਾਬਿਕ ਇਸ ਨੂੰ ਬਾਲ ਭਾਵਨਾਵਾਂ ਦੀ ਤਰਜਮਾਨ ਦੱਸਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਮਾਸਿਕ ਅਦਬੀ ਮਹਿਕ ਦੇ ਸੰਪਾਦਕ ਸਤਪਾਲ ਸਾਹਲੋਂ, ਸਮਾਜਿਕ ਸਾਂਝ ਸੰਸਥਾ ਬੰਗਾ ਦੇ ਸੰਸਥਾਪਕ ਸੁਰਜੀਤ ਮਜਾਰੀ, ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਪਰਸਨ ਸੰਦੀਪ ਕੌਰ ਨੇ ਵੀ ਇਸ ਸਾਹਿਤਕ ਉੱਦਮ ਲਈ ਮਨਪ੍ਰੀਤ ਨੂੰ ਵਧਾਈ ਦਿੱਤੀ। ਬੁਲਾਰਿਆਂ ਨੇ ਅਜੋਕੇ ਦੌਰ ਚ ਉਸਾਰੂ ਬਾਲ ਸਾਹਿਤ ਦੀ ਸਿਰਜਣਾ ਦੀ ਅਹਿਮੀਅਤ ਬਾਰੇ ਚਾਨਣਾ ਪਾਉਂਦਿਆਂ ਬਾਲ ਵਰੇਸ ਦੀਆਂ ਭਾਵਨਾਵਾਂ ਸਮਝਣ ਦੀ ਲੋੜ ਤੇ ਜ਼ੋਰ ਦਿੱਤਾ। ਲੇਖਿਕਾ ਮਨਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਨੇ ਨਿੱਕੇ ਦਿਲਾਂ ਦੀਆਂ ਗੱਲਾਂ ਪੁਸਤਕ ਰਾਹੀਂ ਬਾਲ ਵਰੇਸ ਦੀਆਂ ਸੰਵੇਦਨਾਵਾਂ ਪ੍ਰਗਟਾਉਣ ਅਤੇ ਵਿਦਿਆਰਥੀ ਰੂਪ ਵਿੱਚ ਬੱਚਿਆਂ ਵਲੋਂ ਪ੍ਰਗਟਾਏ ਵਿਚਾਰਾਂ ਨੂੰ ਇੱਕ ਅਧਿਆਪਕ ਰਾਹੀਂ ਵਰਨਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਸਮਾਜ ਸੇਵੀ ਤੇਜਪਾਲ ਗੋਗੀ, ਕੁਲਵਿੰਦਰ ਕੌਰ, ਹਰਜੀਤ ਰਾਮ, ਮਨਪ੍ਰੀਤ ਕੌਰ, ਤ੍ਰਿਪਤੀ ਦੇਵੀ, ਸੀਮਾ ਰਾਣੀ, ਸੰਦੀਪ ਕੌਰ, ਪਰਮੀਲਾ ਦੇਵੀ, ਕੁਮਾਰੀ ਕਵਿਤਾ, ਬਲਜਿੰਦਰ ਕੌਰ, ਸੁਰਜੋਤ ਕੌਰ ਆਦਿ ਹਾਜ਼ਰ ਸਨ।