- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਵਿਖੇ ਪਿੰ੍ਸੀਪਲ ਸ਼ਮਸ਼ਾਦ ਅਲੀ ਦੀ ਅਗਵਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਵਿਖੇ ਪਿੰ੍ਸੀਪਲ ਸ਼ਮਸ਼ਾਦ ਅਲੀ ਦੀ ਅਗਵਾਈ ਹੇਠ ਨਿਸ਼ਕਾਮ ਸੇਵਾ ਦੇ ਪੁੰਜ ਭਾਈ ਘਨੱਈਆ

ਅਮਰੀਕ ਕਟਾਰੀਆ, ਮੁਕੰਦਪੁਰ : ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਵਿਖੇ ਪਿੰ੍ਸੀਪਲ ਸ਼ਮਸ਼ਾਦ ਅਲੀ ਦੀ ਅਗਵਾਈ ਹੇਠ ਨਿਸ਼ਕਾਮ ਸੇਵਾ ਦੇ ਪੁੰਜ ਭਾਈ ਘਨੱਈਆ ਜੀ ਦੀ ਬਰਸੀ ਨੂੰ ਸਮਰਪਿਤ 'ਮਾਨਵ ਸੇਵਾ ਸੰਕਲਪ ਦਿਵਸ' ਵਜੋਂ ਮਨਾਇਆ ਗਿਆ। ਜਿਸ ਵਿਚ ਨੌਜਵਾਨ ਸ਼ਾਇਰ ਤਲਵਿੰਦਰ ਸ਼ੇਰਗਿੱਲ, ਪੰਜਾਬੀ ਸਾਹਿਤ ਸਭਾ (ਜਨਰਲ ਸਕੱਤਰ), ਖੜਕੜ ਕਲਾਂ੍ਹ ਨੇ ਇਸ ਪੋ੍ਗਰਾਮ 'ਚ ਸ਼ਿਰਕਤ ਕੀਤੀ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸੇਧ ਦਿੰਦਿਆਂ ਹੋਇਆ ਇਕ ਗਜ਼ਲ ਵਿਦਿਆਰਥੀਆਂ ਸਨਮੁੱਖ ਪੇਸ਼ ਕੀਤੀ। ਇਸ ਦੌਰਾਨ ਪੋ੍ਗਰਾਮ ਅਫਸਰ ਡਾ. ਚਰਨਜੀਤ ਕੌਰ ਨੇ ਭਾਈ ਘਨੱਈਆ ਜੀ ਦੇ ਜੀਵਨ ਬਾਰੇ ਦਿੱਤੀ। ਇਸ ਉਪਰੰਤ ਅੰਤਰ ਕਲਾਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਵਿਦਿਆਰਥਣ ਹਰਨੀਤ ਕੌਰ, ਕਾਮ ਸਮੈਸਟਰ ਪੰਜਵਾਂ ਨੇ ਪਹਿਲਾ, ਵਿਦਿਆਰਥਣ ਰਮਨਦੀਪ ਕੌਰ, ਐੱਮਕਾਮ ਸਮੈਸਟਰ ਪਹਿਲਾ ਨੇ ਦੂਸਰਾ ਸਥਾਨ ਅਤੇ ਵਿਦਿਆਰਥਣ ਆਭਾ ਵੰਦਨਾ ਐੱਮਏ (ਪੰਜਾਬੀ) ਅਤੇ ਹਰਪ੍ਰਰੀਤ ਕੌਰ ਬੀਏ ਸਮੈਸਟਰ ਤੀਸਰਾ ਨੇ ਸਾਂਝੇ ਤੌਰ ਤੇ ਤੀਸਰਾ ਸਥਾਨ ਹਾਸਲ ਕੀਤਾ। ਨਾਲ ਹੀ ਕਾਲਜ ਦੇ ਸੀਸੀਐੱਮਐੱਲਟੀ ਕੋਰਸ ਦੇ ਵਿਦਿਆਰਥੀ ਵਲੋਂ ਮੁੱਢਲੀ ਸਹਾਇਤਾ ਤੇ ਡਾਕਟਰੀ ਜਾਂਚ ਦਾ ਕੈਂਪ ਵੀ ਲਗਾਇਆ ਗਿਆ। ਅੰਤ ਵਿਚ ਪੋ੍ਗਰਾਮ ਅਫਸਰ ਜਗਵਿੰਦਰ ਸਿੰਘ ਨੇ ਸਮੁੱਚੇ ਅਧਿਆਪਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਵਲੰਟੀਅਰਾਂ ਨੂੰ ਮਾਨਵੀ ਸੋਚ ਬਦਲਣ ਲਈ ਪੇ੍ਰਿਤ ਕੀਤਾ। ਇਸ ਮੌਕੇ ਪੋ੍. ਜਗਵਿੰਦਰ ਸਿੰਘ, ਡਾ. ਨਿਰਦੋਸ਼ ਕੌਰ, ਡਾ. ਕਰਮਜੀਤ ਕੌਰ ਤੋਂ ਇਲਾਵਾ ਵਿਦਿਆਰਥੀ ਵੀ ਹਾਜ਼ਰ ਸਨ।