20 ਨਸ਼ੇ ਦੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਕਾਬੂ
20 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
Publish Date: Sun, 25 Oct 2026 04:30 PM (IST)
Updated Date: Sun, 25 Oct 2026 04:31 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੁਲਿਸ ਨੇ 20 ਨਸ਼ੇ ਦੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਦਕਿ ਕਥਿਤ ਮੁਲਜ਼ਮ ਦੇ ਬਿਆਨ ’ਤੇ ਦੂਜੇ ਵਿਅਕਤੀ ਦੇ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ। ਪੁਲਿਸ ਥਾਣਾ ਸਿਟੀ ਬਲਾਚੌਰ ਵਿਖੇ ਦਰਜ ਮਾਮਲੇ ਅਨੁਸਾਰ ਕਿ ਐੱਚਸੀ ਨਰਿੰਦਰ ਸਿੰਘ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਮੇਨ ਚੌਕ ਬਲਾਚੌਰ ਤੋਂ ਪਿੰਡ ਮਹਿੰਦੀਪੁਰ ਹੁੰਦੇ ਹੋਏ ਨੈਸ਼ਨਲ ਹਾਈਵੇ ਵੱਲ ਲਿੰਕ ਰੋਡ ਨੂੰ ਜਾ ਰਹੇ ਸੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ ਵਿਚੋਂ ਕੋਈ ਚੀਜ ਹੇਠਾਂ ਸੁੱਟ ਦਿੱਤੀ। ਜਿਸ ’ਤੇ ਸ਼ੱਕ ਹੋਣ ’ਤੇ ਉਸ ਵਿਅਕਤੀ ਨੂੰ ਕਾਬੂ ਕਰ ਕੇ ਨਾਮ ਪਤਾ ਪੁੱਛਿਆ। ਉਸ ਵਿਅਕਤੀ ਨੇ ਆਪਣਾ ਨਾਮ ਤਿਲਕ ਰਾਜ ਉਰਫ ਗੰਜਾ ਪੁੱਤਰ ਦੇਵਰਾਜ ਵਾਸੀ ਮਹਿੰਦੀਪੁਰ ਦੱਸਿਆ। ਉਸ ਵੱਲੋਂ ਸੁੱਟੀ ਹੋਈ ਚੀਜ਼ ਨੂੰ ਚੈੱਕ ਕਰਨ ’ਤੇ 2 ਪੱਤੇ ਕੁੱਲ 20 ਨਸ਼ੇ ਦੀਆਂ ਗੋਲੀਆਂ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਥਿਤ ਮੁਲਜ਼ਮ ਤਿਲਕ ਰਾਜ ਉਰਫ ਗੰਜਾ ਦੇ ਇੰਕਸ਼ਾਫ ਬਿਆਨ ਤੇ ਕੇਤਨ ਰਾਣਾ ਪੁੱਤਰ ਕੁਲਭੂਸ਼ਣ ਵਾਸੀ ਵਾਰਡ ਨੰਬਰ 4 ਬਲਾਚੌਰ ਦੇ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ।