13 ਕਿਲੋ 170 ਗ੍ਰਾਮ ਗਾਂਜਾ ਸਮੇਤ ਇਕ ਕਾਬੂ 13 ਕਿਲੋ 170 ਗ੍ਰਾਮ ਗਾਂਜਾ ਸਮੇਤ ਇਕ ਵਿਅਕਤੀ ਕਾਬੂ
Publish Date: Mon, 09 Nov 2026 07:01 PM (IST)
Updated Date: Tue, 10 Nov 2026 04:06 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਇਕ ਆਟੋ ਚਾਲਕ ਅਤੇ ਸਵਾਰ ਨੂੰ 13.170 ਗ੍ਰਾਮ ਗਾਂਜਾ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਬਹਿਰਾਮ ਵਿਖੇ ਦਰਜ਼ ਮਾਮਲੇ ਅਨੁਸਾਰ ਐੱਸਆਈ ਸ਼ਿੰਦਰਪਾਲ ਨੇ ਦੱਸਿਆ ਕਿ ਮਿਤੀ 07-11- 2026 ਨੂੰ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਦੀਵਾਲੀ ਦੇ ਤਿਉਹਾਰ ਮੌਕੇ ਸਪੈਸ਼ਲ ਨਾਕਾਬੰਦੀ ਦੇ ਸਬੰਧੀ ਹਾਈਟੈਕ ਨਾਕਾ ਮੇਹਲੀ ਮੌਜੂਦ ਸੀ ਤਾਂ ਆਉਣ ਜਾਣ ਵਾਲੇ ਵਹੀਕਲਾ ਦੀ ਚੈਕਿੰਗ ਕਰਦਿਆਂ ਮੇਨ ਹਾਈਵੇਅ ਤੇ ਫਗਵਾੜਾ ਸਾਇਡ ਤੋਂ ਇੱਕ ਆਟੋ ਰਿਕਸ਼ਾ ਆਉਂਦਾ ਦਿਖਾਈ ਦਿੱਤਾ। ਜਿਸ ਦੇ ਡਰਾਇਵਰ ਨੇ ਅੱਗੇ ਖੜੀ ਪੁਲਿਸ ਪਾਰਟੀ ਨੂੰ ਚੈਕਿੰਗ ਕਰਦੀ ਦੇਖ ਕੇ ਆਪਣਾ ਆਟੋ ਰਿਕਸ਼ਾ ਦੀ ਯਕਦਮ ਬਰੇਕ ਲਾ ਕੇ ਪਿੱਛੇ ਨੂੰ ਮੋੜਨ ਲੱਗਾ। ਜੋ ਆਟੋ ਰਿਕਸ਼ਾ ਅਚਾਨਕ ਬੰਦ ਹੋ ਗਿਆ। ਜਿਸ ਤੇ ਉਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਇਕ ਨੇ ਆਪਣਾ ਨਵਨੀਤ ਪਾਠਕ ਉਰਫ ਰਾਜਾ ਪੁੱਤਰ ਰੂਪ ਕਾਂਤ ਪਾਠਕ ਵਾਸੀ ਕ੍ਰਿਸ਼ਨਾ ਨਗਰ ਭਾਮਿਆ ਖੁਰਦ, ਮੁੰਡੀਆ ਕਲਾ ਥਾਣਾ ਜਮਾਲਪੁਰ ਜ਼ਿਲ੍ਹਾ ਲੁਧਿਆਣਾ ਦੱਸਿਆ ਅਤੇ ਦੂਸਰੇ ਨੇ ਵਿਜੈ ਪੁੱਤਰ ਮੰਗਤ ਰਾਮ ਵਾਸੀ ਮਕਾਨ ਨੰਬਰ 1688 ਵਾਰਡ ਨੰਬਰ 43 ਹਬੀਬ ਗੰਜ ਥਾਣਾ ਡਵੀਜਨ ਨੰਬਰ 2 ਜ਼ਿਲ੍ਹਾ ਸੀਪੀ ਲੁਧਿਆਣਾ ਦੱਸ਼ਿਆ। ਨਵਨੀਤ ਪਾਠਕ ਉਰਫ ਰਾਜਾ ਅਤੇ ਵਿਜੈ ਦੇ ਆਟੋ ਰਿਕਸ਼ਾ ਵਿਚ ਥੈਲਾ ਪਲਾਸਟਿਕ ਵਿਚ ਪਏ ਸਮਾਨ ਨੂੰ ਚੈੱਕ ਕਰਨ ਤੇ 13 ਕਿਲੋ 170 ਗ੍ਰਾਮ ਗਾਂਜਾ ਬ੍ਰਾਮਦ ਹੋਣ ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।