ਨਿੱਘੀ ਦੇ ਕਬੱਡੀ ਟੂਰਨਾਮੈਂਟ ’ਚ ਮੱਲਪੁਰ ਦੀ ਟੀਮ ਨੇ ਮਾਰੀ ਬਾਜ਼ੀ
ਨਿੱਘੀ ਦੇ ਕਬੱਡੀ ਟੂਰਨਾਮੈਂਟ 'ਚ ਮੱਲਪੁਰ ਦੀ ਟੀਮ ਨੇ ਮਾਰੀ ਬਾਜੀ
Publish Date: Tue, 06 Oct 2026 06:37 PM (IST)
Updated Date: Tue, 06 Oct 2026 06:38 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪਿੰਡ ਨਿੱਘੀ ਵਿਖੇ ਨੌਜਵਾਨ ਕਲੱਬ ਵੱਲੋਂ ਛੋਟੀ ਉਮਰ ਦੇ ਬੱਚਿਆਂ ਨੂੰ ਕਬੱਡੀ ਦੀ ਖੇਡ ਨਾਲ ਜੋੜਨ ਦੇ ਮੰਤਵ ਨਾਲ 45 ਕਿਲੋ ਭਾਰ ਵਰਗ ਦੀਆਂ ਟੀਮਾਂ ਦਾ ਕਬੱਡੀ ਟੂਰਨਾਮੈਂਟ ਕਰਵਾਇਆ। ਜਿਸ ਵਿਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਕਬੱਡੀ ਦੇ ਫਸਵੇਂ ਮੁਕਾਬਲਿਆਂ ਵਿਚ ਮੱਲਪੁਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਮਾਜਰਾ ਜੱਟਾਂ ਦੀ ਟੀਮ ਦੂਜੇ ਸਥਾਨ ਤੇ ਰਹੀ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਉੱਘੇ ਸਮਾਜ ਸੇਵੀ ਅਤੇ ਸੇਵਾ ਮੁਕਤ ਏਐੱਸਆਈ ਵਿਜੀਲੈਂਸ ਕਾਬਲ ਸਿੰਘ ਚੇਚੀ ਅਤੇ ਬਲਵੀਰ ਚੌਧਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਟੂਰਨਾਮੈਂਟ ਚ ਰੈਫਰੀ ਦੀ ਭੂਮਿਕਾ ਮੋਤੀ ਦੇਦੜ ਤੇ ਸੌਰਵ ਚੇਚੀ ਨੇ ਨਿਭਾਈ।।ਸਟੇਜ ਸੰਚਾਲਨ ਸਚਿਨ ਮੀਲੂ ਤੇ ਕੁਮੈਂਟਟਰ ਦੀ ਭੂਮਿਕਾ ਚੇਤਨ ਭਾਟੀਆ ਜਲਾਲਪੁਰ ਨੇ ਨਿਭਾਈ। ਇਸ ਮੌਕੇ ਬਲਵਿੰਦਰ ਚੇਚੀ, ਠੇਕੇਦਾਰ ਪਵਨ ਕਾਲਾ, ਸੁਖਦੇਵ ਠੇਕੇਦਾਰ, ਸੁਰਿੰਦਰ ਪੰਚ, ਕਮਲਜੀਤ ਚੇਚੀ, ਰੋਸ਼ਨ ਦੇਦੜ, ਸੇਠੀ ਚੇਚੀ, ਬਲਵੀਰ ਫ਼ੌਜੀ, ਕਾਕੂ ਮੀਲੂ, ਬਿਨੀ ਚੇਚੀ, ਮਨਦੀਪ ਕਾਕਾ, ਮਨੀ ਮੀਲੂ, ਪਰਮਜੀਤ ਮੀਲੂ, ਪੁਨੀਤ ਮੀਲੂ, ਪੰਮੂ ਮੀਲੂ, ਅਮਨ ਚੇਚੀ, ਬਿੱਲੂ ਚੇਚੀ, ਪਰਮਜੀਤ ਪੰਮੀ ਅਤੇ ਪਿੰਡ ਵਾਸੀ ਤੇ ਪਤਵੰਤੇ ਹਾਜ਼ਰ ਸਨ।