ਦੇਸ਼ ਨੂੰ ਵਿਕਸਿਤ ਤੇ ਨਸ਼ਾ ਮੁਕਤ ਬਣਾਉਣਾ ਸਾਰਿਆਂ ਦਾ ਸੰਕਲਪ : ਡਾ. ਕਰਨਾਣਾ
ਭਾਰਤ ਨੂੰ ਵਿਕਸਿਤ ਅਤੇ ਨਸ਼ਾ ਮੁਕਤ ਭਾਰਤ ਬਣਾਉਣਾ ਸਮੁੱਚੇ ਭਾਰਤ ਵਾਸੀਆਂ ਦਾ ਸੰਕਲਪ- ਡਾ. ਹਰਭਜਨ ਸਿੰਘ ਕਰਨਾਣਾ
Publish Date: Thu, 08 Oct 2026 03:50 PM (IST)
Updated Date: Thu, 08 Oct 2026 03:53 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨ ਸੇਵਾ ਤੋਂ ਰਾਸ਼ਟਰ ਸੇਵਾ ਦੇ 25 ਸਾਲਾਂ ਨੂੰ ਸਮਰਪਿਤ ਸੇਵਾ ਜੋਤੀ ਯਾਤਰਾ ਜੋ ਕੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਲੈ ਕੇ ਚੱਲ ਰਹੀ ਹੈ। ਸੀਨੀਅਰ ਭਾਜਪਾ ਆਗੂ ਡਾ. ਹਰਭਜਨ ਸਿੰਘ ਕਰਨਾਣਾ (ਭਾਰਤ ਵਿਭੂਸ਼ਣ) ਨੇ ਦੱਸਿਆ ਕੇ ਭਾਰਤ ਸਰਕਾਰ ਵਲੋਂ 2047 ਤੱਕ ਭਾਰਤ ਨੂੰ ਆਤਮ ਨਿਰਭਰ, ਵਿਕਸਤ ਅਤੇ ਨਸ਼ਾ ਮੁਕਤ ਭਾਰਤ ਬਣਾਉਣ ਦਾ ਸੰਕਲਪ ਲਿਆ। ਉਨ੍ਹਾਂ ਕਿਹਾ ਕਿ ਅਸੀਂ ਇਹ ਨੀ ਦੇਖਣਾ ਕਿ ਨਰਿੰਦਰ ਮੋਦੀ ਕਿੱਥੇ ਤੱਕ ਪਹੁੰਚੇ ਹਨ। ਅਸੀਂ ਇਹ ਦੇਖਣਾ ਹੈ ਕਿ ਸਾਡਾ ਭਾਰਤ ਕਿਥੇ ਤੱਕ ਪਹੁੰਚਿਆ ਹੈ। ਜਿੱਥੇ ਕਦੇ ਕੋਈ ਕੁਦਰਤੀ ਆਫ਼ਤ ਆਉਣ ਤੇ ਭਾਰਤ ਹਿੱਲ ਜਾਂਦਾ ਸੀ ਹੁਣ ਕੁਦਰਤੀ ਆਫ਼ਤਾਂ ਦੇ ਹੱਲ ਲਈ ਬਾਕੀ ਦੇਸ਼ ਭਾਰਤ ਦੀਆਂ ਨੀਤੀਆਂ ਵੱਲ ਦੇਖਦੇ ਹਨ। ਡਾ. ਹਰਭਜਨ ਸਿੰਘ ਕਰਨਾਣਾ ਨੇ ਕਿਹਾ ਕਿ ਅੱਜ ਭਾਰਤ ਦੇ ਇੱਕ ਪਾਇਲਟ ਕਪਤਾਨ ਸਮਿਤ ਮਕਚਰ ਦੀ ਚਰਚਾ ਪੂਰੇ ਵਿਸ਼ਵ ਅੰਦਰ ਹੋ ਰਹੀ ਹੈ, ਉੱਥੇ ਜਲਦੀ ਹੀ ਭਾਰਤ ਦੁਆਰਾ ਬਣਾਈਆਂ ਚੀਜਾਂ ਦੀ ਚਰਚਾ ਵੀ ਪੂਰੇ ਵਿਸ਼ਵ ਵਿਚ ਹੋਵੇਗੀ। ਜਿਵੇਂ ਦੇਸ਼ ਦੇ ਸ਼ਹੀਦਾਂ ਨੇ ਕਦੇ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਸੁਪਨਾ ਲਿਆ ਸੀ ਅਤੇ ਦੇਸ਼ ਨੂੰ ਜਾਨਾਂ ਦੇ ਕੇ ਆਜ਼ਾਦ ਕਰਵਾ ਲਿਆ। ਅਸੀਂ ਹੁਣ ਜੀਣਾ ਹੈ ਅਤੇ ਵਿਕਸਤ ਅਤੇ ਨਸ਼ਾ ਮੁਕਤ ਭਾਰਤ ਬਣਾਉਣਾ ਸਾਡਾ ਸੁਪਨਾ ਵੀ ਹੈ। ਸੰਕਲਪ ਵੀ ਹੈ ਅਤੇ ਅਸੀਂ ਉਸਦੇ ਸਮਰੱਥ ਵੀ ਹਾਂ।