ਨਵਾਂਸ਼ਹਿਰ ’ਚ ਵੱਡੀ ਵਾਰਦਾਤ: ਨਸ਼ਾ ਵਿਰੋਧੀ ਟੀਮ 'ਤੇ ਦੇਰ ਰਾਤ ਖ਼ੂਨੀ ਹਮਲਾ, ਧਰਨਾ ਦੇ ਰਹੇ ਪ੍ਰਧਾਨ ਸਮੇਤ ਤਿੰਨ ਲੋਕ ਗੰਭੀਰ ਰੂਪ ’ਚ ਜ਼ਖ਼ਮੀ
ਪਿਛਲੇ ਤਿੰਨ ਦਿਨਾਂ ਤੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਦਿਨ-ਰਾਤ ਸ਼ਾਂਤੀਪੂਰਵਕ ਧਰਨੇ 'ਤੇ ਬੈਠੇ ਸਾਜਨ ਅਤੇ ਟੀਮ ਦੇ ਹੋਰ ਮੈਂਬਰਾਂ 'ਤੇ ਬੁੱਧਵਾਰ ਦੇਰ ਰਾਤ ਕਰੀਬ ਇੱਕ ਵਜੇ ਦੋ ਗੱਡੀਆਂ ’ਚ ਸਵਾਰ 10-15 ਹਥਿਆਰਬੰਦ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
Publish Date: Thu, 20 Aug 2026 11:24 AM (IST)
Updated Date: Thu, 20 Aug 2026 11:28 AM (IST)
ਜਾਗਰਣ, ਨਵਾਂਸ਼ਹਿਰ। ਕਸਬਾ ਔੜ ਅਤੇ ਆਸ-ਪਾਸ ਦੇ ਪਿੰਡਾਂ ’ਚ ਕਥਿਤ ਤੌਰ 'ਤੇ ਵਧ ਰਹੀ ਨਸ਼ਾ ਤਸਕਰੀ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਨਸ਼ਾ ਵਿਰੋਧੀ ਟੀਮ ਦੇ ਪ੍ਰਧਾਨ ਕਮਲਜੀਤ ਸਾਜਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਭਾਰੀ ਪੈ ਗਿਆ।
ਪਿਛਲੇ ਤਿੰਨ ਦਿਨਾਂ ਤੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਦਿਨ-ਰਾਤ ਸ਼ਾਂਤੀਪੂਰਵਕ ਧਰਨੇ 'ਤੇ ਬੈਠੇ ਸਾਜਨ ਅਤੇ ਟੀਮ ਦੇ ਹੋਰ ਮੈਂਬਰਾਂ 'ਤੇ ਬੁੱਧਵਾਰ ਦੇਰ ਰਾਤ ਕਰੀਬ ਇੱਕ ਵਜੇ ਦੋ ਗੱਡੀਆਂ ’ਚ ਸਵਾਰ 10-15 ਹਥਿਆਰਬੰਦ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਹਮਲੇ ’ਚ ਸਾਜਨ ਸਮੇਤ ਤਿੰਨ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ।
ਡੀ.ਐੱਸ.ਪੀ. ਪੰਕਜ ਦਾ ਕਹਿਣਾ ਹੈ ਕਿ ਸੀ.ਸੀ.ਟੀ.ਵੀ. ਫੁਟੇਜ ਖੰਘਾਲੀ ਜਾ ਰਹੀ ਹੈ। ਮਾਮਲੇ ’ਚ ਜਾਂਚ ਚੱਲ ਰਹੀ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।