- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਉ ਨੂੰ ਬਚਾਉਂਦੇ ਮਹਿੰਦਰਾ ਪਿੱਕਅੱਪ ਹੋਈ ਹਾਦਸਾ ਗ੍ਰਸਤ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਨਵਾਂਸ਼ਹਿਰ-ਚੰਡੀਗੜ੍ਹ ਮੁੱਖ ਮਾਰਗ ਦੇ ਪਿੰਡ ਜਾਡਲਾ ਨੇੜੇ ਇਕ ਗਉ ਨੂੰ ਬਚਾਉਂਦੇ ਹੋਏ ਮਹਿੰਦਰਾ ਪਿੱਕਅੱਪ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਦਰਖਤ ਨਾਲ ਵੱਜੀ। ਇਸ ਹਾਦਸੇ ਵਿਚ ਭਾਵੇਂ ਚਾਲਕ ਹੀਰਾ ਸਿੰਘ ਵਾਸੀ ਨੇਪਾਲ ਬਾਲ ਬਾਲ ਬਚ ਗਿਆ ਪਰ ਹਾਦਸੇ ਵਿਚ ਉਸ ਦੀ ਮਦਦ ਕਰਨ ਵਾਲਿਆਂ ਦੇ ਨਾਲ ਨਾਲ ਉਸ ਨੂੰ ਇਕੱਲਾ ਦੇਖ ਕੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਦੀ ਕੁੱਟ ਮਾਰ ਕਰਦਿਆਂ ਦਾ ਉਸ ਦਾ ਮੋਬਾਇਲ ਫੋਨ ਅਤੇ ਕਰੀਬ 2 ਹਜ਼ਾਰ ਦੀ ਨਕਦੀ ਵੀ ਲੁੱੱਟ ਕੇ ਫਰਾਰ ਹੋ ਗਏ ਹਨ। ਹੀਰਾ ਸਿੰਘ ਨੇ ਦੱਸਿਆ ਕਿ ਉਹ ਜ਼ਿਕਰਪੁਰ ਤੋਂ ਜਲੰਧਰ ਸਮਾਨ ਲੈਣ ਲਈ ਮਹਿੰਦਰਾ ਪਿੱਕਅੱਪ ਗੱਡੀ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਸੜਕ ਪਾਰ ਕਰ ਰਹੀ ਗਉ ਨੂੰ ਬਚਾਉਂਦਿਆਂ ਉਸ ਦੀ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਦਰੱਖਤ ਵਿਚ ਜਾ ਵੱਜੀ। ਇਸ ਹਾਦਸੇ ਵਿਚ ਉਸ ਦਾ ਬਾਲ ਬਾਲ ਬਚਾਅ ਹੋ ਗਿਆ। ਹੀਰਾ ਸਿੰਘ ਨੇ ਦੱਸਿਆ ਕਿ ਹਾਦਸੇ ਉਪਰੰਤ ਕੁੱਝ ਲੋਕ ਉਸ ਦੀ ਮਦਦ ਕਰਨ ਜਾਂ ਰੋਟੀ ਖਾਣ, ਪਾਣੀ ਪੀਣ ਆਦਿ ਬਾਰੇ ਪੁੱਛ ਗਿੱਛ ਕਰਕੇ ਜਾਂਦੇ ਰਹੇ। ਪਰ ਜਦੋਂ ਉਹ ਸੜਕ ਕਿਨਾਰੇ ਆਪਣੇ ਮਾਲਕ ਨੂੰ ਹਾਦਸੇ ਦੀ ਜਾਣਕਾਰੀ ਦੇ ਕੇ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ ਤਾਂ ਇਕ ਮੋਟਰਸਾਇਕਲ ਤੇ ਆਏ ਤਿੰਨ ਅਣਪਛਾਤੇ ਨੌਜਵਾਨਾਂ ਨੇ ਉਸ ਨਾਲ ਕੁੱਟ ਮਾਰ ਕਰਦਿਆਂ ਉਸੇ ਦੇ ਪਰਨੇ ਨਾਲ ਉਸ ਦਾ ਮੂੰਹ ਢੱਕ ਕੇ ਉਸ ਦੀ ਜੇਬ ਵਿਚੋਂ ਕਰੀਬ 2000 ਰੁਪਏ ਦੀ ਨਗਦੀ ਅਤੇ ਉਸ ਦਾ ਵੀਵੋ ਕੰਪਨੀ ਦਾ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਹੀਰਾ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਅਤੇ ਲੁੱਟ ਖੋਹ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ।