ਮਹਿੰਦਰਾ ਪਿੱਕਅਪ ਨੂੰ ਕਰੇਟਾ ਨੇ ਮਾਰੀ ਟੱਕਰ
ਯੂ ਟਰਨ ਲੈ ਰਹੀ ਮਹਿੰਦਰਾ ਪਿੱਕ ਅੱਪ ਨੂੰ ਕਰੇਟਾ ਕਾਰ ਨੇ ਮਾਰੀ ਟੱਕਰ
Publish Date: Wed, 25 Feb 2026 05:37 PM (IST)
Updated Date: Thu, 26 Feb 2026 04:05 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਨਵਾਂਸ਼ਹਿਰ-ਬੰਗਾ ਨੈਸ਼ਨਲ ਹਾਈਵੇ ਤੇ ਪਿੰਡ ਮੱਲਪੁਰ ਅੜਕਾਂ ਚੁਰਸਤੇ ਚੋਂ ਯੂ ਟਰਨ ਲੈ ਰਹੀ ਇਕ ਮਹਿੰਦਰਾ ਪਿੱਕਗੱਡੀ ਨੰਬਰ ਪੀਬੀ 07 ਸੀ 7968 ਨੂੰ ਪਿਛੇ ਤੋਂ ਆ ਰਹੀ ਕਰੇਟਾ ਕਾਰ ਵੱਲੋਂ ਟੱਕਰ ਮਾਰਨ ਕਾਰਨ ਗੱਡੀ ਸੜਕ ਵਿਚ ਪਲਟ ਗਈ ਹੈ। ਇਸ ਹਾਦਸੇ ’ਚ ਮਹਿੰਦਰਾ ਪਿੱਕ ਅੱਪ ਚਾਲਕ ਅਤੇ ਕਰੇਟਾ ਕਾਰ ਚਾਲਕ ਦਾ ਬਚਾਅ ਹੋ ਗਿਆ ਹੈ। ਜਦਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਮਹਿੰਦਰਾ ਪਿੱਕਅਪ ਦੇ ਚਾਲਕ ਨੇ ਦੱਸਿਆ ਕਿ ਉਹ ਮੱਲਪੁਰ ਅੜਕਾਂ ਤੋਂ ਬੰਗਾ ਜਾਣ ਲਈ ਯੂ ਟਰਨ ਲੈਣ ਲਈ ਖੜੇ ਸਨ ਤਾਂ ਉਨ੍ਹਾਂ ਦੇ ਪਿੱਛੇ ਤੋਂ ਆ ਰਹੀ ਥਾਰ ਗੱਡੀ ਦੇ ਚਾਲਕ ਨੇ ਖੱਬੇ ਪਾਸੇ ਤੋਂ ਓਵਰ ਟੇਕ ਕਰ ਲਿਆ। ਪਰ ਥਾਰ ਗੱਡੀ ਦੇ ਪਿਛੇ ਤੋਂ ਆ ਰਹੀ ਕਰੇਟਾ ਕਾਰ ਨੰਬਰ ਪੀਬੀ 08 ਡੀਟੀ 7788 ਨੇ ਮਹਿੰਦਰਾ ਪਿੱਕ ਅੱਪ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਮਹਿੰਦਰਾ ਪਿੱਕ ਅੱਪ ਗੱਡੀ ਸੜਕ ਪਲਟ ਗਈ। ਜਦਕਿ ਕਰੇਟਾ ਗੱਡੀ ਅੱਗੇ ਤੋਂ ਬੁਰੀ ਤਰ੍ਹਾਂ ਨੁਕਸਾਨੀ ਗਈ। ਉਧਰ ਐੱਸਐੱਸਐਫ ਟੀਮ ਨੇ ਮੌਕੇ ਤੇ ਪੁੱਜ ਕੇ ਦੋਹਾਂ ਵਾਹਨ ਚਾਲਕਾਂ ਦਾ ਹਾਲ ਚਾਲ ਜਾਨਣ ਮਗਰੋਂ ਦੋਹਾਂ ਵਾਹਨਾਂ ਨੂੰ ਸੜਕ ਤੋਂ ਇਕ ਪਾਸੇ ਕਰਵਾ ਕੇ ਵਾਹਨਾਂ ਦੀ ਆਵਾਜਾਹੀ ਸੁਚਾਰੂ ਬਣਾਉਣ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਇਸ ਹਾਦਸੇ ਵਿਚ ਕਰੇਟਾ ਗੱਡੀ ਦੇ ਦੋਵੇਂ ਏਅਰ ਬੈਗ ਖੁਲ੍ਹ ਗਏ। ਜਿਸ ਕਾਰਨ ਵਾਹਨ ਚਾਲਕ ਨੂੰ ਮਾਮੂਲੀ ਸੱਟਾਂ ਲਗੀਆਂ ਹਨ। ਜਦਕਿ ਦੋਵੇਂ ਗੱਡੀਆਂ ਬੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਮੱਲਪੁਰ ਅੜਕਾਂ ਦੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਆਏ ਦਿਨ ਵਾਪਰ ਰਹੇ ਸੜਕ ਹਾਦਸਿਆਂ ਤੋਂ ਕਾਫੀ ਪਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਸਾਰੇ ਪਿੰਡ ਵਾਸੀ ਮੱਲਪੁਰ ਅੜਕਾਂ ਵਿਖੇ ਓਵਰਬ੍ਰਿਜ ਬਣਾਉਣ ਦੀ ਮੰਗ ਨੂੰ ਲੈ ਕੇ ਡੀਸੀ ਸਾਹਿਬ ਨੂੰ ਬੇਨਤੀ ਪੱਤਰ ਦੇ ਚੁੱਕੇ ਹਨ ਪਰ ਹਾਲੇ ਤੱਕ ਉਨ੍ਹਾਂ ਦੀ ਮੰਗ ਤੇ ਕਿਸੇ ਵੀ ਅਫ਼ਸਰ ਜਾਂ ਸਰਕਾਰ ਵੱਲੋਂ ਗੌਰ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਵਾਸੀਆਂ ਦੀਆਂ ਮੰਗਾਂ ਨੂੰ ਅਣਗੋਲਿਆ ਕੀਤਾ ਤਾਂ ਮਜਬੂਰਨ ਸਾਰੇ ਪਿੰਡ ਵਾਸੀਆਂ ਵੱਲੋਂ ਇਸ ਸੜਕ ਦਾ ਚੱਕਾ ਜਾਮ ਕਰਨ ਲਈ ਮਜ਼ਬੂਰ ਹੋਣਾ ਪਵੇਗਾ, ਜਿਸ ਦੀ ਜਿੰਮੇਵਾਰੀ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੋ ਹੋਵੇਗੀ।