ਮਾਹਲ ਗਹਿਲਾ ਦਾ ਫੁੱਟਬਾਲ ਟੂਰਨਾਮੈਂਟ ਅਮਿਟ ਪੈੜਾਂ ਛੱਡਦਾ ਸਮਾਪਤ
ਮਾਹਲ ਗਹਿਲਾ ਦਾ ਫੁੱਟਬਾਲ ਟੂਰਨਾਮੈਂਟ ਅਮਿਟ ਪੈੜਾਂ ਛੱਡਦਾ ਹੋਇਆ ਸਮਾਪਤ
Publish Date: Mon, 16 Feb 2026 04:14 PM (IST)
Updated Date: Tue, 17 Feb 2026 04:01 AM (IST)

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਮਾਹਲ ਗਹਿਲਾ ਫੁੱਟਬਾਲ ਅਕੈਡਮ ਵੱਲੋਂ ਪਿੰਡ ਮਾਹਲ ਗਹਿਲਾ ਵਿਖੇ ਐਨਆਰਆਈ, ਸਮੂਹ ਨਗਰ ਨਿਵਾਸੀਆਂ ਅਤੇ ਗਰਾਮ ਪੰਚਾਇਤ ਮਾਹਲ ਗਹਿਲਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦ ਭਗਤ ਸਿੰਘ ਫੁੱਟਬਾਲ ਸਟੇਡੀਅਮ ਮਾਹਲ ਗਹਿਲਾਂ ਵਿਖੇ ਫੁੱਟਬਾਲ ਟੂਰਨਾਮੈਂਟ ਕਰਵਾਇਆ। ਪੰਜ ਦਿਨ ਚੱਲਣ ਵਾਲਾ ਇਹ ਫੁੱਟਬਾਲ ਟੂਰਨਾਮੈਂਟ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਟੀਮਾਂ ਨੂੰ ਅਸ਼ੀਰਵਾਦ ਦੇਣ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਅਤੇ ਹਰਜੋਤ ਕੌਰ ਲੋਹਟੀਆ ਵਾਈਸ ਚੇਅਰਪਰਸਨ ਐਸਸੀ ਕਮਿਸ਼ਨ ਪੰਜਾਬ ਪੁੱਜੇ। ਉਨ੍ਹਾਂ ਨੇ ਨੌਜਵਾਨਾਂ ਨੂੰ ਉੱਚ ਵਿੱਦਿਆ ਪ੍ਰਾਪਤ ਕਰਕੇ ਉੱਚੇ ਰੁਤਬੇ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਐੱਨਆਰਆਈਜ਼ ਨੂੰ ਕਿਹਾ ਕਿ ਆਪਣੇ ਬੱਚਿਆਂ ਨੂੰ ਹਰ ਸਾਲ ਆਪਣੇ ਵਤਨ ਜ਼ਰੂਰ ਲੈ ਕੇ ਆਓ ਤਾਂ ਕਿ ਬੱਚਿਆਂ ਦਾ ਆਪਣੇ ਪੰਜਾਬ ਨਾਲ ਮੋਹ ਪੈਦਾ ਹੋਵੇ। ਇਸ ਮੌਕੇ ਉਨ੍ਹਾਂ ਦੇ ਨਾਲ ਗੀਤਕਾਰ ਤੇ ਗਾਇਕ ਧਰਮਵੀਰ ਥਾਂਦੀ, ਸ਼ਮਿੰਦਰ ਸਿੰਘ ਗਰਚਾ ਯੂਕੇ, ਸੰਦੀਪ ਸਿੰਘ ਪ੍ਰਧਾਨ ਕਮੇਟੀ, ਸਾਬਕਾ ਪ੍ਰਿੰ. ਹਰਜੀਤ ਸਿੰਘ ਮਾਹਲ ਸਕੱਤਰ, ਬਲਵਿੰਦਰ ਸਿੰਘ ਪੀਟਾ, ਬਹਾਦਰ ਸਿੰਘ ਮਾਹਲ, ਦਰਸ਼ਨ ਸਿੰਘ ਮਾਹਲ ਕੈਨੇਡਾ, ਗੁਰਤੇਜ ਸਿੰਘ ਤੇਜੀ, ਤਜਿੰਦਰ ਸਿੰਘ, ਰਘਵੀਰ ਸਿੰਘ, ਸੁਭਾਸ਼ ਕੌਸ਼ਲ ਸਨ। ਕਮੇਟੀ ਦੇ ਸਕੱਤਰ ਹਰਜੀਤ ਸਿੰਘ ਮਾਹਲ ਨੇ ਪੁੱਜੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਫਾਈਨਲ ਦੇ ਮੁਕਾਬਲਿਆਂ ਵਿਚ ਮਾਹਿਲ ਗਹਿਲਾਂ ਅਤੇ ਭੌਰਾ ਬੀ ਵਿਚੋਂ ਮਾਹਲ ਗਹਿਲਾ ਜੇਤੂ ਰਿਹਾ।। ਪਿੰਡ ਪੱਧਰ ਦੇ ਜੀਂਦੋਵਾਲ ਅਤੇ ਪਠਲਾਵਾ ’ਚੋਂ ਪਨੈਲਟੀ ਕਿੱਕਾਂ ਰਾਹੀਂ ਪਠਲਾਵਾ ਦੀ ਟੀਮ ਜੇਤੂ ਰਹੀ। ਕਲੱਬਾਂ ਦੇ ਕਰਵਾਏ ਮੈਚਾਂ ਵਿਚੋਂ ਕੇਹਰ ਫੁੱਟਬਾਲ ਕਲੱਬ ਜਲੰਧਰ ਅਤੇ ਐਲਪੀਯੂ ਕਲੱਬ ਫਗਵਾੜਾ ਵਿਚਕਾਰ ਫਸਵਾਂ ਮੁਕਾਬਲਾ ਹੋਇਆ ਜਿਸ ਵਿਚ ਕੇਹਰ ਫੁੱਟਬਾਲ ਕਲੱਬ ਜਲੰਧਰ ਨੇ 1-0 ਨਾਲ ਇਹ ਮੈਚ ਜਿੱਤ ਕੇ 71 ਹਜ਼ਾਰ ਰੁਪਏ ਨਕਦ ਅਤੇ ਸੁੰਦਰ ਟਰਾਫੀ ’ਤੇ ਕਬਜਾ ਕੀਤਾ। ਉਪ ਜੇਤੂ ਟੀਮ ਨੂੰ 61 ਹਜ਼ਾਰ ਰੁਪਏ ਤੇ ਸੁੰਦਰ ਟਰਾਫੀ ਦਿੱਤੀ ਗਈ। ਦੂਜੀਆਂ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਵੀ ਸੁੰਦਰ ਟਰਾਫੀਆਂ ਅਤੇ ਹਜ਼ਾਰਾਂ ਦੇ ਨਕਦ ਇਨਾਮ ਦਿੱਤੇ ਗਏ। ਇਸੇ ਤਰ੍ਹਾਂ ਵਿੱਦਿਅਕ ਅਤੇ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰਨ ਵਾਲਿਆਂ ਨੂੰ ਯਾਦਗਾਰੀ ਚਿੰਨ੍ਹ ਤੇ ਨਕਦ ਰਾਸ਼ੀ ਭੇਂਟ ਕੀਤੀ ਗਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਵਿੱਕੀ ਮਾਹਲ ਨੇ ਨਿਭਾਈ।ਇਸ ਮੌਕੇ ਰਾਜਵਿੰਦਰ ਸਿੰਘ ਰਾਜਾ ਮਾਹਲ, ਸੁਖਦੇਵ ਸਿੰਘ ਮਾਹਲ ਕੈਨੇਡਾ, ਬਹਾਦਰ ਸਿੰਘ ਮਾਹਲ, ਖੁਸ਼ਵਿੰਦਰ ਸਿੰਘ, ਬਲਵੀਰ ਸਿੰਘ ਮੋਰਾਂਵਾਲੀ, ਤਜਿੰਦਰ ਸਿੰਘ ਕਿੰਦਾ ਕੈਨੇਡਾ, ਗੁਰਤੇਜ ਸਿੰਘ ਤੇਜੀ, ਕਮਲ ਮਾਹਲ, ਇਕਬਾਲ ਸਿੰਘ ਰਾਣਾ ਖਾਨਖਾਨਾ, ਗੁਰਦਿਆਲ ਸਿੰਘ ਜਗਤਪੁਰ, ਸਰਬਜੀਤ ਸਰਬਾ ਮੰਗੂਵਾਲ, ਮੱਖਣ ਸਿੰਘ, ਸੁੱਚਾ ਸਿੰਘ, ਸੋਹਣ ਸਿੰਘ ਮਾਹਲ, ਮੋਹਣ ਸਿੰਘ ਮਾਹਲ, ਬਲਰਾਜ ਸਿੰਘ, ਖੁਸ਼ਵਿੰਦਰ ਸਿੰਘ, ਨਰਿੰਦਰ ਸਿੰਘ, ਪਰਦੀਪ ਸਿੰਘ ਭੱਟੀ, ਰਾਜਵੀਰ ਸਿੰਘ, ਕਮਲਪ੍ਰੀਤ ਸਿੰਘ, ਬਲਦੇਵ ਸਿੰਘ ਮਾਹਲ, ਜਸਵਿੰਦਰ ਸਿੰਘ, ਹਰਨੇਕ ਸਿੰਘ, ਸਨਮੀਤ ਸਿੰਘ ਮਾਹਲ, ਮੱਖਣ ਸਿੰਘ ਹੀਰ, ਸੁੱਚਾ ਸਿੰਘ, ਸੋਹਣ ਸਿੰਘ ਮਾਹਲ, ਮੋਹਣ ਸਿੰਘ ਮਾਹਲ, ਇੰਦਰਜੀਤ ਸਿੰਘ, ਦਵਿੰਦਰ ਸਿੰਘ ਆਦਿ ਹਾਜ਼ਰ ਸਨ। ------- 16ਐਨਐਸਆਰ11ਪੀ ਕੇਹਰ ਫੁੱਟਬਾਲ ਕਲੱਬ ਜਲੰਧਰ ਦੀ ਟੀਮ ਨੂੰ ਇਨਾਮ ਦਿੰਦੇ ਹੋਏ ਪ੍ਰਿੰ. ਹਰਜੀਤ ਸਿੰਘ ਮਾਹਲ, ਬਲਵਿੰਦਰ ਸਿੰਘ ਪੀਟਾ ਨਾਲ ਹੋਰ। ਪੰਜਾਬੀ ਜਾਗਰਣ