- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੈਕ. ਸ਼ੰਕਰ ਦਾਸ ਵੱਲੋਂ ਕਾਹਮਾ ਸਕੂਲ ਨੂੰ 25 ਹਜ਼ਾਰ ਦੀ ਸਹਾਇਤਾ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਰਿਟਾ. ਲੈਕ. ਅਤੇ ਡੀਟੀਐਫ ਦੇ ਆਗੂ ਸ਼ੰਕਰ ਦਾਸ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਦੇ ਵਿਦਿਆਰਥੀਆਂ ਲਈ ਸਕੂਲ ਨੂੰ 25 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਂਟ ਕੀਤੀ। ਉਹ ਪਿਛਲੇ ਸਾਲ ਇਸੇ ਸਕੂਲ ਵਿਚੋਂ ਸੇਵਾ ਮੁਕਤ ਹੋਏ ਸਨ। ਪਿੰਡ ਕਾਹਮਾ ਦੇ ਸਰਪੰਚ ਅਮਰੀਕ ਸਿੰਘ ਲੇਹਲ ਨੇ ਕਿਹਾ ਕਿ ਲੈਕ: ਸ਼ੰਕਰ ਦਾਸ ਦਾ ਇਸ ਸਕੂਲ ਲਈ ਵਡਮੁੱਲਾ ਯੋਗਦਾਨ ਰਿਹਾ ਹੈ ਤੇ ਇਹ ਇਸ ਤੋਂ ਵੀ ਵਧੀਆ ਗੱਲ ਹੈ ਕਿ ਉਹ ਰਿਟਾਇਰ ਹੋਣ ਤੋਂ ਬਾਅਦ ਵੀ ਸਕੂਲ ਅਤੇ ਪਿੰਡ ਕਾਹਮਾ ਨਾਲ ਜੁੜੇ ਹੋਏ ਹਨ। ਸਕੂਲ ਦੀ ਪ੍ਰਿੰ. ਸੀਮਾ ਨੇ ਇਸ ਵਧੀਆ ਉਪਰਾਲੇ ਲਈ ਲੈਕ. ਸ਼ੰਕਰ ਦਾਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਰਾਸ਼ੀ ਬੱਚਿਆਂ ਦੀ ਅਤੇ ਸਕੂਲ ਦੀ ਭਲਾਈ ਲਈ ਵਰਤੀ ਜਾਵੇਗੀ। ਇਸ ਮੌਕੇ ਪੰਚ ਹਰਮਿੰਦਰ ਸਿੰਘ ਬਿੰਦਾ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸਕੂਲ ਦੀ ਬਿਹਤਰੀ ਲਈ ਵਿਚਾਰਾਂ ਕੀਤੀਆਂ। ਅਖੀਰ ਵਿਚ ਸਕੂਲ ਸਟਾਫ ਅਤੇ ਪੰਚਾਇਤ ਵੱਲੋਂ ਲੈਕ: ਸ਼ੰਕਰ ਦਾਸ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਨਿਤਿਨ ਅਰੋੜਾ, ਅਮਰਜੀਤ ਸਿੰਘ, ਮਿੰਟੂ, ਸੀਮਾ, ਅੰਜਨੀ, ਮਾਧਵੀ, ਮਾਲਵਿੰਦਰ ਕੌਰ, ਹਰਪ੍ਰੀਤ ਕੌਰ, ਪਰਵਿੰਦਰ ਕੌਰ, ਮਨਦੀਪ ਕੌਰ, ਅਰਨੀਤ ਕੌਰ, ਸੁਖਵਿੰਦਰ ਸਿੰਘ, ਜਸਪਾਲ ਸਿੰਘ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।