ਸਾਹਿਤ ਉਚਾਰਨ ਮੁਕਾਬਲੇ ਕਰਵਾਏ ਸਾਹਿਤ ਉਚਾਰਨ ਮੁਕਾਬਲੇ ਕਰਵਾਏ
Publish Date: Thu, 13 Aug 2026 03:44 PM (IST)
Updated Date: Thu, 13 Aug 2026 03:44 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਿਖੇ ‘ਸਾਹਿਤ ਉਚਾਰਨ’ ਮੁਕਾਬਲੇਬਾਜ਼ੀ ਕਰਵਾਈ। ਇਹ ਉਪਰਾਲਾ ਨਵਜੋਤ ਸਾਹਿਤ ਸੰਸਥਾ ਔੜ ਵੱਲੋਂ ਕੀਤਾ। ਜਿਸ ਦੌਰਾਨ ਵਿਦਿਆਰਥੀਆਂ ਵੱਲੋਂ ਕਵਿਤਾ, ਗੀਤ ਤੇ ਭਾਸ਼ਣ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ। ਇਹ ਪ੍ਰਤੀਯੋਗਤਾ ਵਿਦਿਆਰਥੀ ਵਰਗ ਨੂੰ ਸਾਹਿਤ ਨਾਲ ਜੋੜਣ ਅਤੇ ਉਸਾਰੂ ਲਿਖਤਾਂ ਦੀ ਅਹਿਮੀਅਤ ਦੇ ਪਸਾਰ ਦਾ ਉੱਦਮੀ ਵਸੀਲਾ ਹੋ ਨਿਬੜੀ। ਜੱਜਮੈਂਟ ਦੀ ਭੂਮਿਕਾ ਡਾ. ਗੁਰਤੇਜ ਸਿੰਘ, ਸਤਪਾਲ ਸਾਹਲੋਂ, ਰਾਜਵਿੰਦਰ ਕੌਰ ਨਾਗਰਾ ਵੱਲੋਂ ਸਾਂਝੇ ਰੂਪ ਵਿਚ ਨਿਭਾਈ। ਇਸ ਪ੍ਰਤੀਯੋਗਤਾ ਚ ਭਗਵਾਨ ਮਹਾਂਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ, ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ, ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ, ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਹਾ, ਖ਼ਾਲਸਾ ਪਬਲਿਕ ਸਕੂਲ ਔੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਿਲ ਗਹਿਲਾਂ ਦੇ ਵਿਦਿਆਰਥੀਆਂ ਨੂੰ ਵਧੀਆ ਪੇਸ਼ਕਾਰੀ ਲਈ ਸਨਮਾਨਿਤ ਕੀਤਾ। ਪ੍ਰਤੀਯੋਗਤਾ ਜੇਤੂਆਂ ਨੂੰ ਸਨਮਾਨਿਤ ਕਰਨ ਦੀ ਰਸਮ ਮੁੱਖ ਮਹਿਮਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਨਿਭਾਈ। ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਾਹਿਤਕ ਕਾਰਜਾਂ ਦੀ ਨਿਰੰਤਰਤਾ ਲਈ ਨਵਜੋਤ ਸਾਹਿਤ ਸੰਸਥਾ ਔੜ ਦੇ ਸਮੂਹ ਮੈਂਬਰਾਂ ਦੀ ਸ਼ਲਾਘਾ ਕੀਤੀ। ਸੰਸਥਾ ਦੇ ਪ੍ਰਧਾਨ ਦਵਿੰਦਰ ਸਕੋਹਪੁਰੀ ਨੇ ਇਸ ਪ੍ਰਤੀਯੋਗਤਾ ਦੀ ਸਫ਼ਲਤਾ ਲਈ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਸੰਸਥਾ ਦੀਆਂ ਬਹੁਪੱਖੀ ਸਰਗਰਮੀਆਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ। ਪ੍ਰਿੰ. ਵਨੀਤਾ ਚੋਟ ਨੇ ਕਿਹਾ ਕਿ ਸਾਹਿਤ ਨੇ ਸਦਾ ਸਮਾਜ ਦਾ ਸਹੀ ਮਾਰਗ ਦਰਸ਼ਨ ਕੀਤਾ ਹੈ ਅਤੇ ਲੋਕਾਂ ਅੰਦਰ ਚੇਤਨਾ ਭਰਨ ਹਿੱਤ ਉਸਾਰੂ ਸਾਹਿਤ ਦਾ ਵੱਡਾ ਯੋਗਦਾਨ ਰਿਹਾ ਹੈ। ਮੰਚ ਦਾ ਸੰਚਾਲਨ ਪਰਮਜੀਤ ਕੌਰ ਮੱਲੂਪੋਤਾ ਨੇ ਕੀਤਾ। ਇਸ ਮੌਕੇ ਸੰਸਥਾ ਦੇ ਸਾਬਕਾ ਪ੍ਰਧਾਨ ਰਜਨੀ ਸ਼ਰਮਾ, ਡਾ. ਬਿੰਦੂ ਕੈਂਥ, ਸੁਰਜੀਤ ਮਜਾਰੀ ਅਤੇ ਵਿਨੇ ਸ਼ਰਮਾ ਆਦਿ ਸ਼ਾਮਲ ਸਨ।