ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਗੁਰਮਤਿ ਸਮਾਗਮਾਂ ਦੀ ਸੂਚੀ ਜਾਰੀ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਗੁਰਮਤਿ ਸਮਾਗਮਾਂ ਦੀ ਸੂਚੀ ਜਾਰੀ
Publish Date: Sun, 13 Sep 2026 04:31 PM (IST)
Updated Date: Sun, 13 Sep 2026 04:35 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਮੀਟਿੰਗ ਦੌਰਾਨ 25 ਸਤੰਬਰ 2026 ਤੋਂ 31 ਅਕਤੂਬਰ ਤੱਕ ਪਿੰਡਾਂ ਅਤੇ ਸ਼ਹਿਰਾਂ ਵਿਚ ਕਰਵਾਏ ਜਾ ਰਹੇ 20 ਗੁਰਮਤਿ ਸਮਾਗਮਾਂ ਦਾ ਲਿਸਟ ਜਾਰੀ ਕਰ ਦਿੱਤੀ। ਹਰ ਸਾਲ ਦੀ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ 557 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 14, 15 ਅਤੇ 16 ਨਵੰਬਰ ਨੂੰ ਖਾਲਸਾ ਸੀਨੀਅਰ ਸਕੂਲ ਦੀ ਗਰਾਊਂਡ ਵਿਖੇ ਹੋਣ ਵਾਲੇ ਮਹਾਨ ਕੀਰਤਨ ਦਰਬਾਰ ਦਾ ਸੱਦਾ ਅਲੱਗ-ਅਲੱਗ ਇਲਾਕਿਆਂ ਵਿਚ ਪਹੁੰਚਾਉਣ ਅਤੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਹਿੱਤ ਕਰਵਾਏ ਜਾ ਰਹੇ ਇਨ੍ਹਾਂ 20 ਗੁਰਮਤਿ ਸਮਾਗਮਾਂ ਵਿੱਚੋਂ 2 ਸਮਾਗਮ ਨਵਾਂਸ਼ਹਿਰ ਵਿਚ, 1 ਸਮਾਗਮ ਚਰਨ ਕੰਵਲ ਸਾਹਿਬ ਬੰਗਾ, 1 ਸਮਾਗਮ ਗੜ੍ਹਸ਼ੰਕਰ, 1 ਸਮਾਗਮ ਰਾਹੋਂ, 1 ਤਹਿਸੀਲ ਪੱਧਰੀ ਸਮਾਗਮ ਬਲਾਚੌਰ ਅਤੇ 1 ਸਮਾਗਮ ਗੁਰਦੁਆਰਾ ਚਰਨਕੰਵਲ ਸਾਹਿਬ ਮਾਛੀਵਾੜਾ ਸਾਹਿਬ ਵਿਖੇ ਕਰਵਾਏ ਜਾਣਗੇ। ਸੂਚੀ ਮੁਤਾਬਿਕ 25 ਸਤੰਬਰ ਨੂੰ ਗੁਰਦੁਆਰਾ ਟਾਹਲੀ ਸਾਹਿਬ ਨਵਾਂਸ਼ਹਿਰ, 27 ਨੂੰ ਗੁਰਦੁਆਰਾ ਸ਼ਹੀਦ ਗੰਜ ਉੜਾਪੜ, 29 ਨੂੰ ਗੁਰਦੁਆਰਾ ਦੇਹਰਾ ਸਾਹਿਬ ਗੋਬਿੰਦਪੁਰ, 1 ਅਕਤੂਬਰ ਨੂੰ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਆਕਲਿਆਣਾ, 3 ਨੂੰ ਗੁਰਦੁਆਰਾ ਸਿੰਘ ਸਭਾ ਸੜਕ ਵਾਲਾ ਲੰਗੜੋਆ, 4 ਨੂੰ ਪਿੰਡ ਨੌਰਾ ਦੇ ਸਕੂਲ ਗਰਾਊਂਡ, 7 ਨੂੰ ਗੁਰਦੁਆਰਾ ਬਾਬਾ ਅਦਲੀ ਗਰਚਾ, 10 ਨੂੰ ਗੁਰੁਦਆਰਾ ਯਾਦਗਾਰ ਬਾਬਾ ਬੰਦਾ ਬਹਾਦਰ ਗੜ੍ਹਸ਼ੰਕਰ, 11 ਨੂੰ ਗੁਰਦੁਆਰਾ ਕਰਤਾਰਗੜ੍ਹ ਮਹਿਤਪੁਰ ਉਲੱਦਣੀ, 13 ਨੂੰ ਗੁਰਦੁਆਰਾ ਸ਼ਹੀਦਾਂ ਸਿੰਘਾਂ ਲਸਾੜਾ, 15 ਨੂੰ ਸਕੂਲ ਗਰਾਊਂਡ ਉਸਮਾਨਪੁਰ, 17 ਨੂੰ ਗੁਰਦੁਆਰਾ ਟਾਹਲੀ ਸਾਹਿਬ ਸੁੱਧਾ ਮਾਜਰਾ, 18 ਨੂੰ ਗੁਰਦੁਆਰਾ ਸਿੰਘ ਸਭਾ ਅੱਡਾ ਲਾਰੀਆਂ ਰਾਹੋਂ, 21 ਨੂੰ ਗੁਰਦੁਆਰਾ ਬਾਬਾ ਜਵਾਹਰ ਸਿੰਘ ਮੌਜੋਵਾਲ ਮਜਾਰਾ, 22 ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ, 24 ਨੂੰ ਗੁਰਦੁਆਰਾ ਚਰਨ ਕੰਵਲ ਸਾਹਿਬ ਮਾਛੀਵਾੜਾ ਸਾਹਿਬ, 25 ਨੂੰ ਤਹਿਸੀਲ ਪੱਧਰੀ ਸਮਾਗਮ ਬਲਾਚੌਰ, 28 ਨੂੰ ਗੁਰਦੁਆਰਾ ਅਕਾਲ ਬੁੰਗਾ ਕੁਟੀਆ ਅਲਾਚੌਰ, 30 ਨੂੰ ਗੁਰਦੁਆਰਾ ਚਰਨ ਕੰਵਲ ਸਾਹਿਬ ਬੰਗਾ ਅਤੇ 31 ਅਕਤੂਬਰ ਨੂੰ ਸੰਪੂਰਨਤਾ ਸਮਾਗਮ ਗੁਰਦੁਆਰਾ ਗੁਰੂ ਨਾਨਕ ਨਗਰ ਨਗਰ ਨਵਾਂਸ਼ਹਿਰ ਵਿਖੇ ਹੋਣਗੇ। ਮੀਟਿੰਗ ਉਪਰੰਤ ਜਾਣਕਾਰੀ ਸਾਂਝੀ ਕਰਦੇ ਹੋਏ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਅਤੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਦਿੱਤੀ।