- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਨਜ਼ ਕਲੱਬ ਵੱਲੋਂ ਅਧਿਆਪਕਾਂ ਦਾ ਸਨਮਾਨ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਲਾਇਨਜ਼ ਕਲੱਬ ਬੰਗਾ ਮਹਿਕ ਨੇ ਅਧਿਆਪਕ ਦਿਵਸ ਬੜੇ ਉਤਸ਼ਾਹ, ਸਤਿਕਾਰ ਅਤੇ ਸ਼ਰਧਾ ਨਾਲ ਪ੍ਰਧਾਨ ਸੋਮਪਾਲ ਸਿੰਘ ਦੀ ਅਗਵਾਈ ਹੇਠ ਕਰਵਾਇਆ। ਇਸ ਦੌਰਾਨ ਸਿੱਖਿਆ ਦੇ ਖੇਤਰ ਵਿਚ ਆਪਣੀਆਂ ਵਡਮੁੱਲੀਆਂ ਸੇਵਾਵਾਂ ਨਿਭਾਉਣ ਵਾਲੇ ਪੰਜ ਸਮਰਪਿਤ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਕਲੱਬ ਵੱਲੋਂ ਅਧਿਆਪਕਾਂ ਦੀ ਸਮਾਜ ਨਿਰਮਾਣ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਵਿਚ ਨਿਭਾਈ ਜਾ ਰਹੀ ਮਹੱਤਵ ਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ। ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਪਾਲ ਸਿੰਘ ਬੰਗਾ ਨੇ ਸ਼ਿਰਕਤ ਕੀਤੀ। ਜਦਕਿ ਮੁੱਖ ਮਹਿਮਾਨ ਐਡਵੋਕੇਟ ਸ਼ਿਵ ਸੇਖੜੀ ਨੇ ਅਧਿਆਪਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਪਾਲ ਸਿੰਘ ਬੰਗਾ ਨੇ ਕਲੱਬ ਵੱਲੋਂ ਚਲਾਏ ਜਾ ਰਹੇ ਮੁਫ਼ਤ ਸਿਲਾਈ ਸੈਂਟਰ ਲਈ ਪੰਜ ਸਿਲਾਈ ਮਸ਼ੀਨਾਂ ਦੇਣ ਦਾ ਵਾਅਦਾ ਕੀਤਾ। ਪ੍ਰਧਾਨ ਸੋਮਪਾਲ ਸਿੰਘ ਨੇ ਕਿਹਾ ਕਿ ਅਧਿਆਪਕ ਸਮਾਜ ਦੀ ਨੀਂਹ ਮਜ਼ਬੂਤ ਕਰਨ ਅਤੇ ਵਿਦਿਆਰਥੀਆਂ ਨੂੰ ਗਿਆਨ ਦੇ ਨਾਲ-ਨਾਲ ਚੰਗੇ ਸੰਸਕਾਰ ਤੇ ਸਹੀ ਦਿਸ਼ਾ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਰਾਮ ਧੰਨ ਪੁੰਨ, ਪ੍ਰਿੰ. ਜਤਿੰਦਰ ਮੋਹਨ, ਡਾ. ਓਂਕਾਰ ਸਿੰਘ, ਬਲਿਹਾਰ ਸਿੰਘ, ਐਡਵੋਕੇਟ ਹਰਦੀਪ ਸਿੰਘ, ਅਸ਼ੋਕ ਸ਼ਰਮਾ, ਅਜੈ ਆਨੰਦ, ਰਾਜੇਸ਼ ਮੱਕੜ, ਸ਼ਾਮ ਸੁੰਦਰ ਬੇਦੀ, ਅਮਰਜੀਤ ਕਲੇਰ, ਬਲਬੀਰ ਵਸ਼ਿਸ਼ਟ, ਰਜਨੀਸ਼ ਨਈਅਰ, ਦੇਸ ਰਾਜ, ਵਿਸ਼ਾਲ ਅਰੋੜਾ ਆਦਿ ਹਾਜ਼ਰ ਸਨ।