ਲਾਇਨਜ਼ ਕਲੱਬ ਬੰਗਾ ਸਿਮਰਨ ਨੇ ਸਕੂਲ ’ਚ ਪੱਖੇ ਤੇ ਬੂਟੇ ਲਾਏ
ਲਾਇਨਜ਼ ਕਲੱਬ ਬੰਗਾ ਸਿਮਰਨ ਵੱਲੋਂ ਸਕੂਲ ਵਿਚ ਪੱਖੇ ਅਤੇ ਬੂਟੇ ਲਗਾਏ
Publish Date: Thu, 02 Apr 2026 04:14 PM (IST)
Updated Date: Fri, 03 Apr 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੰਗਾ ਲਾਇਨਜ਼ ਕਲੱਬ ਬੰਗਾ ਸਿਮਰਨ ਵੱਲੋਂ ਇੰਟਰਨੈਸ਼ਨਲ ਪ੍ਰਧਾਨ ਲਾਇਨ ਏਪੀ ਸਿੰਘ ਦੀ ਹਦਾਇਤਾਂ, ਕਲੱਬ ਐਡਮਨਿਸਟ੍ਰੇਟਰ ਧੀਰਜ ਕੁਮਾਰ ਮੱਕੜ ਦੀ ਦਿਸ਼ਾ-ਨਿਰਦੇਸ਼, ਚਾਰਟਰ ਪ੍ਰਧਾਨ ਮੀਨੂੰ ਭੁੱਟਾ ਦੀ ਪ੍ਰਧਾਨਗੀ ਹੇਠ ਅਤੇ ਕਲੱਬ ਮੈਂਬਰ ਮਨਿੰਦਰ ਕੌਰ ਅਤੇ ਜਸਪ੍ਰੀਤ ਸਿੰਘ ਜੱਸੀ ਦੇ ਵਿਸ਼ੇਸ਼ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਗੋਬਿੰਦਪੁਰ ਵਿਖੇ ਬੱਚਿਆਂ ਨੂੰ ਸਟੇਸ਼ਨਰੀ ਤੇ ਸਕੂਲ ਨੂੰ ਪੱਖੇ ਵੰਡੇ ਗਏ। ਇਸ ਦੌਰਾਨ ਸਕੂਲ ਵਿਚ ਫਲਾਂ ਵਾਲੇ ਬੂਟੇ ਅਤੇ ਅਧਿਆਪਕਾਂ ਦਾ ਸਨਮਾਨ ਕੀਤਾ। ਇਸ ਦੌਰਾਨ ਸਕੂਲ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ, ਲੋਕ ਨਾਚ ਗਿੱਧਾ ਅਤੇ ਭੰਗੜਾ ਵੀ ਕੀਤਾ। ਇਸ ਮੌਕੇ ਸ਼ਾਮਲ ਮੁੱਖ ਮਹਿਮਾਨ ਸਾਬਕਾ ਡਿਸਟ੍ਰਿਕ ਗਵਰਨਰ ਅਤੇ ਮਲਟੀਪਲ ਡਿਸਟ੍ਰਿਕ ਫੂਡ ਫਾਰ ਹੰਗਰ ਦੇ ਚੇਅਰਮੈਨ ਦਵਿੰਦਰ ਪਾਲ ਅਰੋੜਾ ਨੇ ਸਕੂਲ ਦੇ ਬੱਚਿਆਂ ਦੀ ਐਕਟੀਵਿਟੀ ਤੋਂ ਖੁਸ਼ ਅਤੇ ਕਲੱਬ ਵੱਲੋਂ ਲਾਏ ਗਏ ਸੇਵਾ ਦੇ ਪ੍ਰੋਜੈਕਟ ਤੋਂ ਖੁਸ਼ ਹੋਕੇ ਕਲੱਬ ਪ੍ਰਧਾਨ ਮੀਨੂੰ ਭੁੱਟਾ ਅਤੇ ਕਲੱਬ ਮੈਂਬਰਾਂ ਨੂੰ ਪਿੰਨ ਨਾਲ ਸਨਮਾਨਿਤ ਕੀਤਾ। ਇਸ ਮੌਕੇ ਚਾਰਟਰ ਪ੍ਰਧਾਨ ਮੀਨੂੰ ਭੁੱਟਾ ਨੇ ਮੁੱਖ ਮਹਿਮਾਨ, ਸਕੂਲ ਸਟਾਫ, ਪਿੰਡ ਗੋਬਿੰਦਪੁਰ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮੂਹ ਕਲੱਬ ਮੈਂਬਰਾਂ ਦੇ ਨਾਲ ਡਿਸਟ੍ਰਿਕ ਡਿਪਟੀ ਗਵਰਨਰ ਸੁਖਜਿੰਦਰ ਸਿੰਘ, ਜ਼ੋਨ ਚੇਅਰਮੈਨ ਐਡਵੋਕੇਟ ਕਮਲਜੀਤ ਸਿੰਘ, ਸਕੂਲ ਹੈਡ ਮਾਸਟਰ ਵਿਜੇ ਕੁਮਾਰ, ਲੈਕਚਰਾਰ ਸੁਭਾਸ਼ ਸੇਲਵੀ, ਸਕੂਲ ਅਧਿਆਪਕ ਲਵਲੀਨ ਕੌਰ, ਜਸਵਿੰਦਰ ਕੌਰ, ਪੀਟੀਏ ਰਮਨ ਬਾਲਾ, ਪਰਮਿੰਦਰ ਕੌਰ, ਆਂਗਣਵਾੜੀ ਵਰਕਰ ਸਨਦੀਪ ਕੌਰ, ਚਰਨਜੀਤ ਕੌਰ, ਜੋਗਿੰਦਰ ਕੌਰ, ਮਿਡ-ਡੇ-ਮੀਲ ਵਰਕਰ ਜਸਵੰਤ ਕੌਰ, ਸੰਤੋਸ਼ ਕੁਮਾਰੀ ਸ਼ਾਮਲ ਹੋਏ।