‘ਲਾਈਫ ਸਕਿਲਜ਼-ਐਡਵਾਂਸ’ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ 'ਲਾਈਫ ਸਕਿਲਜ਼-ਐਡਵਾਂਸ' ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ
Publish Date: Sat, 26 Sep 2026 06:36 PM (IST)
Updated Date: Sat, 26 Sep 2026 06:39 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਆਰਐੱਮਬੀ ਡੀਏਵੀ ਸੈਂਟੇਨਰੀ ਪਬਲਿਕ ਸਕੂਲ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਸਕੂਲ ਦੇ ਕਾਰਜਕਾਰੀ ਅਧਿਆਪਕ ਇੰਚਾਰਜ ਸ਼ਿਵ ਕੁਮਾਰ ਦੀ ਅਗਵਾਈ ’ਚ ਸੀਬੀਐੱਸਈ ਸੈਂਟਰ ਆਫ਼ ਐਕਸੀਲੈਂਸ ਲੁਧਿਆਣਾ ਵੱਲੋਂ ‘ਲਾਈਫ ਸਕਿਲਜ਼-ਐਡਵਾਂਸ’ ਵਿਸ਼ੇ ’ਤੇ ਇੱਕ ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ। ਜਿਸ ਦਾ ਮੁੱਖ ਉਦੇਸ਼ ਅਧਿਆਪਕਾਂ ਦੇ ਜੀਵਨ-ਕੌਸ਼ਲਾਂ ਅਤੇ ਪੇਸ਼ੇਵਰ ਸਮਰੱਥਾਵਾਂ ਵਿਚ ਹੋਰ ਨਿਖਾਰ ਲਿਆਉਣਾ ਸੀ। ਪ੍ਰੋਗਰਾਮ ਪੂਜਾ ਸ਼ਾਰਦਾ ਪ੍ਰਿੰਸੀਪਲ ਸੈਂਟੀਨਲ ਕੈਂਬਰਿਜ ਇੰਟਰਨੈਸ਼ਨਲ ਸਕੂਲ ਸਿਆਣਾ ਅਤੇ ਸੀਬੀਐੱਸਈ ਜ਼ਿਲ੍ਹਾ ਟ੍ਰੇਨਿੰਗ ਕੋਆਰਡੀਨੇਟਰ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਰਜਵਿੰਦਰ ਕੌਰ ਪੀਜੀਟੀ ਦ੍ਰਿਸ਼ਟੀ ਡੀਆਰਸੀ ਜੈਨ ਇਨੋਵੇਟਿਵ ਪਬਲਿਕ ਸਕੂਲ ਨਰੰਗਵਾਲ ਨੇ ਸਰੋਤ ਵਿਅਕਤੀ ਵਜੋਂ ਅਧਿਆਪਕਾਂ ਨੂੰ ਵੱਖ-ਵੱਖ ਜੀਵਨ-ਕੌਸ਼ਲਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ। ਸਿਖਲਾਈ ਦੌਰਾਨ ਟੀਮ ਵਰਕ, ਪ੍ਰਭਾਵਸ਼ਾਲੀ ਸੰਚਾਰ, ਸਮੱਸਿਆ-ਹੱਲ, ਰਚਨਾਤਮਕ ਸੋਚ, ਆਪਸੀ ਸਬੰਧਾਂ ਅਤੇ ਸਕਾਰਾਤਮਕ ਸੋਚ ਵਰਗੇ ਮਹੱਤਵਪੂਰਨ ਜੀਵਨ-ਕੌਸ਼ਲਾਂ ’ਤੇ ਵੱਖ-ਵੱਖ ਸਰਗਰਮੀਆਂ ਅਤੇ ਵਿਚਾਰ-ਵਟਾਂਦਰਾ ਕੀਤਾ। ਅਧਿਆਪਕਾਂ ਨੇ ਇਨ੍ਹਾਂ ਸਰਗਰਮੀਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੇ ਅਨੁਭਵ ਸਾਂਝੇ ਕੀਤੇ। ਇਸ ਮੌਕੇ ਕਾਰਜਕਾਰੀ ਅਧਿਆਪਕ ਇੰਚਾਰਜ ਸ਼ਿਵ ਕੁਮਾਰ ਨੇ ਕਿਹਾ ਕਿ ਅਜਿਹੇ ਸਮਰੱਥਾ ਨਿਰਮਾਣ ਪ੍ਰੋਗਰਾਮ ਅਧਿਆਪਕਾਂ ਨੂੰ ਨਵੀਆਂ ਸਿੱਖਣ-ਸਿਖਾਉਣ ਦੀਆਂ ਵਿਧੀਆਂ ਨਾਲ ਜੋੜਨ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਵੀ ਸਹਾਇਕ ਸਿੱਧ ਹੁੰਦੇ ਹਨ। ਸਮਾਗਮ ਦੇ ਅਖੀਰ ਵਿਚ ਕਾਰਜਕਾਰੀ ਅਧਿਆਪਕ ਇੰਚਾਰਜ ਸ਼ਿਵ ਕੁਮਾਰ ਅਤੇ ਸਮੂਹ ਸਕੂਲ ਸਟਾਫ਼ ਵੱਲੋਂ ਸੀਬੀਐੱਸਈ ਸੈਂਟਰ ਆਫ਼ ਐਕਸੀਲੈਂਸ ਲੁਧਿਆਣਾ ਪੂਜਾ ਸ਼ਾਰਦਾ ਅਤੇ ਰਜਵਿੰਦਰ ਕੌਰ ਦਾ ਇਸ ਗਿਆਨਵਰਧਕ ਅਤੇ ਲਾਭਦਾਇਕ ਸਿਖਲਾਈ ਪ੍ਰੋਗਰਾਮ ਲਈ ਧੰਨਵਾਦ ਕੀਤਾ।