- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਪੀਆਈ ਐਮਐਲ ਨਿਉ ਡੈਮੋਕਰੇਸੀ ਦੇ ਆਗੂਆਂ ਨੇ ਮੋਗਾ ਰੈਲੀ ਸੰਬੰਧੀ ਮੀਟਿੰਗ ਕੀਤੀ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਪਿੰਡ ਕਾਹਮਾ ਵਿਖੇ 26 ਸਤੰਬਰ ਦੀ ਮੋਗਾ ਰੈਲੀ ਸਬੰਧੀ ਸੀਪੀਆਈ ਐੱਮਐੱਲ (ਨਿਊ ਡੈਮੋਕ੍ਰੇਸੀ) ਵੱਲੋਂ ਕਾਮਰੇਡ ਹਰੀ ਰਾਮ ਰਸੂਲਪੁਰੀ ਦੀ ਅਗਵਾਈ ਹੇਠ ਮੀਟਿੰਗ ਕੀਤੀ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਫਾਂਸੀਵਾਦੀ ਨੀਤੀਆਂ ’ਤੇ ਚੱਲ ਰਹੀ ਹੈ, ਮਜ਼ਦੂਰਾਂ ਦੇ ਹੱਕਾਂ ’ਤੇ ਡਾਕਾ ਮਾਰ ਰਹੀ ਹੈ, ਮਜ਼ਦੂਰਾਂ ਲਈ 32 ਲੇਬਰ ਕਾਨੂੰਨਾਂ ਦੀ ਥਾਂ ’ਤੇ 4 ਲੇਬਰ ਕੋਡ ਲਿਆ ਰਹੀ ਹੈ, ਮਜ਼ਦੂਰਾਂ ਦੀ ਦਿਹਾੜੀ 8 ਘੰਟੇ ਦੀ ਬਜਾਏ 12 ਘੰਟੇ ਕੀਤੀ ਜਾ ਰਹੀ ਹੈ, ਮਨਰੇਗਾ ਸਕੀਮ ਖਤਮ ਕਰਕੇ ਜੀਰਾਮਜੀ ਸਕੀਮ ਲਾਗੂ ਕਰ ਰਹੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਮੁਕਤ ਵਪਾਰ ਸਮਝੌਤੇ ਰਾਹੀਂ ਅਮਰੀਕਾ ਦੀਆਂ ਬਣੀਆਂ ਚੀਜ਼ਾਂ ਖਰੀਦ ਕੇ ਕਿਸਾਨਾਂ ਦੀਆਂ ਫਸਲਾਂ ਨੂੰ ਤਬਾਹ ਕਰਨ ਉੱਤੇ ਤੁਲੀ ਹੋਈ ਹੈ। ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਦੀਆਂ ਫਸਲਾਂ ’ਤੇ ਐੱਮਐੱਸਪੀ ਦਿੱਤੀ ਜਾਵੇ, ਕਿਸਾਨਾਂ ਅਤੇ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ। ਪਿੰਡ ਕਾਹਮਾ ਵਾਸੀਆਂ ਨੇ ਲੋਕਾਂ ਨੂੰ ਵੱਡੀ ਗਿਣਤੀ ਵਿਚ 26 ਸਤੰਬਰ ਨੂੰ ਮੋਗਾ ਰੈਲੀ ਵਿਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਸਵਰਨ ਸਿੰਘ ਨੰਬਰਦਾਰ, ਨਿਰਮਲ ਰਾਮ, ਬਿੱਕਰ ਰਾਮ, ਛਿੰਦਾ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।