
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲਾਇਨਜ਼ ਕਲੱਬ ਵੱਲੋਂ ਮਹੀਨਾਵਾਰ ਵਿੱਤੀ ਸਹਾਇਤਾ ਪ੍ਰੋਜੈਕਟ ਦੀ ਸ਼ੁਰੂਆਤ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਲਾਇਨਜ਼ ਕਲੱਬ ਬੰਗਾ ਮਹਿਕ ਵੱਲੋਂ ਪ੍ਰਧਾਨ ਸੋਮਪਾਲ ਸਿੰਘ ਦੀ ਅਗਵਾਈ ਅਤੇ ਡਾ. ਓਂਕਾਰ ਸਿੰਘ ਐੱਮਜੇਐੱਫ ਦੀ ਚੇਅਰਮੈਨਸ਼ਿਪ ਹੇਠ ਵਿਸ਼ੇਸ਼ ਮਹੀਨਾਵਾਰ ਵਿੱਤੀ ਸਹਾਇਤਾ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਜਿਸ ਤਹਿਤ ਪਿੰਡ ਥਾਂਦੀਆਂ ਦੇ ਇੱਕ ਲੋੜਵੰਦ ਮਰੀਜ਼ ਦੀ ਸਹਾਇਤਾ ਕੀਤੀ। ਜੋ ਸੜਕ ਹਾਦਸੇ ਦੇ ਗੰਭੀਰ ਨਤੀਜਿਆਂ ਕਾਰਨ ਆਪਣੇ ਰੋਜ਼ਾਨਾ ਦੇ ਕੰਮ ਕਰਨ ਅਤੇ ਆਪਣੀ ਰੋਜ਼ੀ-ਰੋਟੀ ਕਮਾਉਣ ਤੋਂ ਅਸਮਰੱਥ ਹੈ। ਹਾਦਸੇ ਤੋਂ ਬਾਅਦ ਉਸ ਲਈ ਆਪਣੇ ਪਰਿਵਾਰ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨਾ ਵੀ ਇੱਕ ਵੱਡੀ ਚੁਣੌਤੀ ਬਣ ਗਿਆ ਸੀ। ਲੋੜਵੰਦ ਮਰੀਜ਼ ਦੀ ਸਥਿਤੀ ਨੂੰ ਸਮਝਦਿਆਂ ਕਲੱਬ ਵੱਲੋਂ ਇਸ ਨੇਕ ਪ੍ਰੋਜੈਕਟ ਦੀ ਸ਼ੁਰੂਆਤ ਮੌਕੇ 15 ਹਜ਼ਾਰ ਰੁਪਏ ਦੀ ਸ਼ੁਰੂਆਤੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਦੇ ਨਾਲ ਹੀ ਕਲੱਬ ਵੱਲੋਂ ਮਰੀਜ਼ ਨੂੰ ਹਰ ਮਹੀਨੇ 5 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਇੱਕ ਸਾਲ ਤੱਕ ਦੇਣ ਦਾ ਫੈਸਲਾ ਕੀਤਾ ਗਿਆ ਤਾਂ ਜੋ ਉਸ ਨੂੰ ਲਗਾਤਾਰ ਸਹਾਰਾ ਮਿਲ ਸਕੇ ਅਤੇ ਉਹ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਨੂੰ ਕੁਝ ਹੱਦ ਤੱਕ ਪੂਰਾ ਕਰ ਸਕੇ। ਇਸ ਮੌਕੇ ਮੈਂਬਰਾਂ ਨੇ ਕਿਹਾ ਕਿ ਲੋੜਵੰਦ ਦੀ ਮਦਦ ਕਰਨਾ ਹੀ ਸੱਚੀ ਸੇਵਾ ਹੈ। ਉਨ੍ਹਾਂ ਕਿਹਾ ਕਲੱਬ ਭਵਿੱਖ ਵਿਚ ਵੀ ਸਮਾਜ ਦੇ ਲੋੜਵੰਦ ਅਤੇ ਮੁਸ਼ਕਿਲਾਂ ਨਾਲ ਜੂਝ ਰਹੇ ਲੋਕਾਂ ਦੀ ਸਹਾਇਤਾ ਲਈ ਅਜਿਹੇ ਲੋਕ ਭਲਾਈ ਦੇ ਉਪਰਾਲੇ ਜਾਰੀ ਰੱਖੇਗਾ। ਇਸ ਮੌਕੇ ਪ੍ਰਿੰ. ਜਤਿੰਦਰ ਮੋਹਨ, ਰਾਮ ਧੰਨ ਪੁੰਨ ਅਤੇ ਹੋਰ ਮੈਂਬਰ ਹਾਜ਼ਰ ਸਨ।