ਕੇਸੀ ਗਰੁੱਪ ’ਚ ਕੇਸੀ ਔਸ਼ਧੀ ਵਾਟਿਕਾ ਦੀ ਸ਼ੁਰੂਆਤ ਕੇਸੀ ਗਰੁੱਪ 'ਚ ਕੇਸੀ ਔਸ਼ਧੀ ਵਾਟਿਕਾ ਦੀ ਸ਼ੁਰੂਆਤ
Publish Date: Wed, 14 Oct 2026 03:49 PM (IST)
Updated Date: Wed, 14 Oct 2026 03:51 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਕੇਸੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਕੇਸੀ ਕਾਲਜ ਆਫ਼ ਫਾਰਮੇਸੀ ’ਚ ਸਥਾਪਤ ਕੀਤੀ। ਕੇਸੀ ਔਸ਼ਧੀ ਵਾਟਿਕਾ ਦਾ ਉਦਘਾਟਨ ਕੇਸੀ ਗਰੁੱਪ ਦੇ ਵਾਈਸ ਚੇਅਰਮੈਨ ਹਿਤੇਸ਼ ਗਾਂਧੀ ਅਤੇ ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ ਵੱਲੋਂ ਸਾਂਝੇ ਤੌਰ ’ਤੇ ਕੀਤਾ। ਜਿਸ ਨਾਲ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਕੁਦਰਤ ਨਾਲ ਜੁੜ ਕੇ ਸਿੱਖਣ ਦਾ ਮੌਕਾ ਮਿਲੇਗਾ ਅਤੇ ਔਸ਼ਧੀ ਬੂਟਿਆਂ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਵੀ ਵਧੇਗੀ। ਪ੍ਰੋਗਰਾਮ ਕੋਆਰਡੀਨੇਟਰ ਮੁਕੇਸ਼ ਸ਼ਰਮਾ ਅਤੇ ਸਹਾਇਕ ਕੋਆਰਡੀਨੇਟਰ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਔਸ਼ਧੀ ਵਾਟਿਕਾ ਚ ਵੱਖੋ-ਵੱਖ ਕਿਸਮਾਂ ਦੇ ਔਸ਼ਧੀ ਬੂਟੇ ਲਗਾ ਕੇ ਹਰਿਆਲੀ ਅਤੇ ਵਾਤਾਵਰਣ ਦੀ ਸੰਭਾਲ ਲਈ ਰਵਾਇਤੀ ਔਸ਼ਧੀ ਗਿਆਨ ਦਾ ਸੁਨੇਹਾ ਦਿੱਤਾ ਗਿਆ ਹੈ। ਵਾਟਿਕਾ ’ਚ ਨਿੰਮ, ਤੁਲਸੀ, ਅਰਜੁਨ, ਅਸ਼ਵਗੰਧਾ, ਕੁਆਰ, ਔਲਾ, ਬ੍ਰਹਮੀ, ਹਲਦੀ, ਲੈਮਨ ਗ੍ਰਾਸ ਅਤੇ ਨਿੰਬੂ ਸਮੇਤ ਕਈ ਕਿਸਮਾਂ ਦੇ ਬੂਟੇ ਲਗਾਏ। ਇਨ੍ਹਾਂ ਰਾਹੀਂ ਫਾਰਮੇਸੀ ਦੇ ਵਿਦਿਆਰਥੀ ਔਸ਼ਧੀ ਬੂਟਿਆਂ ਦੀ ਪਛਾਣ ਅਤੇ ਉਨ੍ਹਾਂ ਦੇ ਗੁਣਾਂ, ਉਨ੍ਹਾਂ ਨਾਲ ਤਿਆਰ ਹੋਣ ਦੀ ਦਵਾਈ ਅਤੇ ਮਹੱਤਤਾ ਬਾਰੇ ਜਾਣਕਾਰੀ ਹਾਸਲ ਕਰ ਸਕੇਗਾ। ਇਸ ਮੌਕੇ ਵਾਈਸ ਚੇਅਰਮੈਨ ਹਿਤੇਸ਼ ਗਾਂਧੀ ਨੇ ਕਿਹਾ ਕਿ ਕੇਸੀ ਔਸ਼ਧੀ ਵਾਟਿਕਾ ਸਿਰਫ਼ ਬੂਟੇ ਲਗਾਉਣ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਕੁਦਰਤੀ ਸਿੱਖਿਆ ਅਤੇ ਸਿਹਤ ਜਾਗਰੂਕਤਾ ਨੂੰ ਜੋੜਨ ਵਾਲਾ ਇੱਕ ਜੀਵੰਤ ਸਿੱਖਿਆ ਕੇਂਦਰ ਹੈ। ਅਜਿਹੇ ਉਪਰਾਲੇ ਨਾਲ ਵਿਦਿਆਰਥੀਆਂ ’ਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਰਵਾਇਤੀ ਔਸ਼ਧੀ ਗਿਆਨ ਪ੍ਰਤੀ ਦਿਲਚਸਪੀ ਵਧੇਗੀ। ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਚ ਅਜਿਹੀਆਂ ਸਰਗਰਮੀਆਂ ਵਿਦਿਆਰਥੀਆਂ ਨੂੰ ਕਲਾਸ ਰੂਮ ਤੋਂ ਬਾਹਰ ਵਿਹਾਰਕ ਤਜਰਬਾ ਪ੍ਰਦਾਨ ਕਰਦੀਆਂ ਹਨ। ਔਸ਼ਧੀ ਬੂਟਿਆਂ ਵਿਚਕਾਰ ਸਿੱਖਣ ਨਾਲ ਵਿਦਿਆਰਥੀਆਂ ਦੀ ਵਿਸ਼ੇ ਨਾਲ ਸਬੰਧਿਤ ਸਮਝ ਮਜ਼ਬੂਤ ਹੋਵੇਗੀ ਅਤੇ ਕੁਦਰਤ ਦੀ ਸੰਭਾਲ ਪ੍ਰਤੀ ਉਸਾਰੂ ਸੋਚ ਵਿਕਸਿਤ ਹੋਵੇਗੀ। ਫਾਰਮੇਸੀ ਕਾਲਜ ਦੇ ਪ੍ਰਿੰ. ਡਾ. ਨਵਜੋਤ ਸਿੰਘ ਸੇਠੀ ਨੇ ਕਿਹਾ ਕਿ ਕੇਸੀ ਔਸ਼ਧੀ ਵਾਟਿਕਾ ਵਿਦਿਆਰਥੀਆਂ ਲਈ ਇੱਕ ਲਾਭਦਾਇਕ ਸਿੱਖਿਆ ਸਰੋਤ ਸਾਬਤ ਹੋਵੇਗੀ। ਇਹ ਉਨ੍ਹਾਂ ਨੂੰ ਔਸ਼ਧੀ ਪੌਦਿਆਂ ਦੀ ਰਵਾਇਤੀ ਮਹੱਤਤਾ ਅਤੇ ਉਨ੍ਹਾਂ ਦੇ ਵਿਗਿਆਨਕ ਅਧਿਐਨ ਵਿਚਕਾਰ ਸੰਬੰਧ ਸਮਝਣ ਵਿਚ ਮੱਦਦ ਕਰੇਗਾ। ਇਸ ਮੌਕੇ ਅਕਾਦਮਿਕ ਡਾਇਰੈਕਟਰ ਅਤੇ ਆਈਕਿਊਏਸੀ ਦੇ ਪ੍ਰੋ. ਡਾ. ਅਮਰ ਕੁਮਾਰ ਮਿਸ਼ਰਾ, ਐਡਮਿਸ਼ਨ ਸੈੱਲ ਦੇ ਡਾਇਰੈਕਟਰ ਡਾ. ਵਿਕਾਸ ਕੁਮਾਰ, ਪੌਲੀਟੈਕਨਿਕ ਕਾਲਜ ਦੇ ਮੁਖੀ ਇੰਜ. ਜਫ਼ਤਾਰ ਅਹਿਮਦ, ਫਾਰਮੇਸੀ ਵਿਭਾਗ ਦੀ ਮੁਖੀ ਅਮਨਜੋਤ ਕੌਰ, ਸ਼ਿਖਾ, ਮਨਪ੍ਰੀਤ, ਨਵਜੋਤ, ਅਮਨਦੀਪ ਕਲੇਰ, ਸਰੋਜ ਦੇਵੀ, ਤਵਲੀਨ ਕੌਰ, ਇੰਦਰਪ੍ਰੀਤ, ਸੰਦੀਪ ਸਿੰਘ, ਰਿੰਪਾ, ਜਸਪ੍ਰੀਤ ਕੌਰ, ਪੱਲਵੀ ਰਾਣਾ ਅਤੇ ਅਨਿਰਬਾਨ ਹਾਜ਼ਰ ਸਨ।