- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੌਧਰੀ ਧਰਮ ਚੰਦ ਕਸਾਣਾ ਦਾ ਕੀਤਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪਿੰਡ ਸੂਰਾਪੁਰ ਦੇ ਨਾਮਵਰ ਸ਼ਖ਼ਸੀਅਤ ਚੌਧਰੀ ਧਰਮ ਚੰਦ ਕਸਾਣਾ ਦੀ ਅਚਾਨਕ ਹਾਰਟ ਅਟੈਕ ਨਾਲ ਮੌਤ ਹੋ ਗਈ। ਉਨ੍ਹਾਂ ਦੇ ਅਚਾਨਕ ਮੌਤ ਤੋਂ ਬਾਅਦ ਪਰਿਵਾਰ ਅਤੇ ਸਮਾਜ ਤੇ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਬਾਅਦ ਦੁਪਹਿਰ ਉਨ੍ਹਾਂ ਦੇ ਜੱਦੀ ਪਿੰਡ ਸੂਰਾਪੁਰ ਦੇ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ। ਇਸ ਮੌਕੇ ਰਿਸ਼ਤੇਦਾਰਾਂ ਤੋਂ ਇਲਾਵਾ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੋਏ। ਜਿਨ੍ਹਾਂ ਨੇ ਸੇਜਲ ਅੱਖਾਂ ਨਾਲ ਧਰਮ ਚੰਦ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਰਾਜਨੀਤਕ ਆਗੂਆਂ ਵਿਚ ਰਿਟਾ. ਬ੍ਰਿਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਪੰਜਾਬ, ਕਰਨਵੀਰ ਕਟਾਰੀਆ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਪ ਆਗੂ, ਵਿੱਕੀ ਚੌਧਰੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਾਂਗਰਸੀ ਆਗੂ, ਚੌਧਰੀ ਰਵੀਇੰਦਰ ਸਿੰਘ ਬਾਗੋਵਾਲ ਬੀਜੇਪੀ ਆਗੂ, ਹਨੀ ਟੌਂਸਾ ਅਕਾਲੀ ਆਗੂ, ਨਿੱਜੀ ਰਿਸ਼ਤੇਦਾਰ ਕਾਬਲ ਸਿੰਘ ਚੇਚੀ ਸਮਾਜ ਸੇਵੀ, ਧਰਮਪਾਲ ਚੇਚੀ, ਨੰਬਰਦਾਰ ਸੰਦੀਪ ਚੇਚੀ, ਪਰਮਿੰਦਰ ਬਜਾੜ ਝੰਡੂਪੁਰ, ਹਰੀ ਸਿੰਘ ਸਿਆਣਾ, ਦਵਿੰਦਰ ਖੇਪੜ ਫੂਡ ਸਪਲਾਈ ਅਫ਼ਸਰ ਜਸਪਾਲ ਖੇਪੜ,ਬਾਬੂ ਪਰਮਾਨੰਦ ਰਿਟਾਇਰਡ ਐਕਸੀਅਨ, ਚਰਨਜੀਤ ਰਿਟਾ. ਕਾਨੂੰਗੋ, ਵਰਿੰਦਰ ਜੀਤ ਸਿੰਘ ਸਬ-ਇੰਸਪੈਕਟਰ, ਸੁਖਦੇਵ ਹੁਸ਼ਿਆਰਪੁਰ, ਜਸਪਾਲ ਚੇਚੀ ਸੇਵਾ ਮੁਕਤ ਰੇਂਜ ਅਫ਼ਸਰ, ਠੇਕੇਦਾਰ ਛਿੰਦੀ ਟਕਾਰਲਾ, ਸਰਪੰਚ ਨਰੇਸ਼ ਬਜਾੜ ਬਾਗੋਵਾਲ, ਬਿੱਟੂ ਐਮਸੀ ਬਲਾਚੌਰ, ਸੰਗਰਾਮ ਚੌਧਰੀ, ਮਾਸਟਰ ਬਿਕਰਮ, ਹਰਪਾਲ ਸਿੰਘ, ਡੋਲਾ ਰਾਮ ਸ਼ਾਹ ਚੇਚੀ ਵਾਇਸ ਚੇਅਰਮੈਨ ਪੀਏਡੀਬੀ ਬਲਾਚੌਰ, ਸੌਂਕੀ ਨਾਥ ਭੂੰਬਲਾ ਬਲਾਕ ਪ੍ਰਧਾਨ, ਸਰਪੰਚ ਬਰਿੰਦਰ ਖਟਾਣਾ ਮਾਲੇ ਵਾਲ ਕੋਹਲੀ, ਨੰਬਰਦਾਰ ਸਤਪਾਲ ਭੂੰਬਲਾ ਅਤੇ ਭਾਰੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ। ਅਖੀਰ ਵਿਚ ਅਸ਼ੋਕ ਕਸਾਣਾ ਅਤੇ ਮਾ. ਰਵਿੰਦਰ ਸੂਰਾਪੁਰੀ ਨੇ ਆਪਣੇ ਪੂਜਨੀਕ ਪਿਤਾ ਦੀ ਅੰਤਿਮ ਸੰਸਕਾਰ ਮੌਕੇ ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।