- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੰਡੀ ਟੰਡੋਹ ਦੇ ਮਾਨ ਫਾਰਮ ਵਿਖੇ ਕਿਸਾਨਾਂ ਦਾ ਹੋਇਆ ਭਾਰੀ ਇਕੱਠ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪਿੰਡ ਜੰਡੀ ਟੰਡੋਹ ਵਿਖੇ ਮਾਨ ਫਾਰਮ ਵਿਖੇ ਕਿਸਾਨਾਂ ਦਾ ਭਾਰੀ ਇਕੱਠ ਹੋਇਆ। ਜਿਸ ਦੌਰਾਨ ਲਿਫਟ ਇਰੀਗੇਸ਼ਨ ਨਾਲ ਕਿਸਾਨਾਂ ਨੂੰ ਹੋਏ ਫਾਇਦਿਆਂ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।।ਉਘੇ ਸਮਾਜ ਸੇਵੀ ਦੁਰਗੇਸ਼ ਜੰਡੀ ਨੇ ਦੱਸਿਆ ਕਿ ਲਿਫਟ ਇਰੀਗੇਸ਼ਨ ਨਾਲ ਇਲਾਕੇ ਦੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਇਆ ਹੈ। ਸਮੇਂ ਸਿਰ ਪਾਣੀ ਮਿਲਣ ਨਾਲ ਫਸਲਾਂ ਦੀ ਪੈਦਾਵਾਰ ਵਧੀ ਹੈ, ਖਰਚਾ ਘਟਿਆ ਹੈ ਤੇ ਉੱਚੇ-ਨੀਵੇਂ ਦੂਰ ਖੇਤਾਂ ਵਿਚ ਵੀ ਸਿੰਚਾਈ ਸੌਖੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਜੋ ਨਹਿਰੀ ਪਾਣੀ ਹੈ ਇਹ ਜ਼ਿਮੀਂਦਾਰਾਂ ਦੀ ਫਸਲ ਨੂੰ ਖਾਦ ਦੇ ਬਰਾਬਰ ਵਰਦਾਨ ਸਾਬਤ ਹੋ ਰਿਹਾ ਹੈ। ਇਲਾਕੇ ਵਿਚ ਮਾਨ ਫਾਰਮ ਦਾ 75 ਕਿੱਲਿਆਂ ਦਾ ਪ੍ਰਸਿੱਧ ਖੇਤੀਬਾੜੀ ਫਾਰਮ ਹੈ ਅਤੇ ਇਸ ਫਾਰਮ ਦੇ ਆਸ-ਪਾਸ ਦੇ ਕਿਸਾਨਾਂ ਨੂੰ ਲਿਫਟ ਇਰੀਗੇਸ਼ਨ ਦਾ ਸਿੱਧਾ ਲਾਭ ਮਿਲ ਰਿਹਾ ਹੈ। ਬੰਜਰ ਪਈ ਜ਼ਮੀਨ ਵੀ ਖੇਤੀ ਯੋਗ ਹੋ ਗਈ ਹੈ ਤੇ ਛੋਟੇ ਕਿਸਾਨਾਂ ਨੂੰ ਵੀ ਪੂਰਾ ਫਾਇਦਾ ਪਹੁੰਚ ਰਿਹਾ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਲਿਫਟ ਇਰੀਗੇਸ਼ਨ ਸਕੀਮ ਨੂੰ ਹੋਰ ਪਿੰਡਾਂ ਵਿਚ ਵੀ ਵਧਾਇਆ ਜਾਵੇ ਤੇ ਸਮੇਂ ਸਿਰ ਮੁਰੰਮਤ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਭੁਪਿੰਦਰ ਸਿੰਘ ਮਾਨ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਸਾਬਕਾ ਮੈਂਬਰ ਪਾਰਲੀਮੈਂਟ, ਐਡਵੋਕੇਟ ਗੁਰਪ੍ਰਤਾਪ ਸਿੰਘ ਮਾਨ ਸਾਬਕਾ ਮੈਂਬਰ ਪੀਪੀਐੱਸਸੀ ਪੰਜਾਬ, ਸਮਾਜ ਸੇਵੀ ਦੁਰਗੇਸ਼ ਜੰਡੀ, ਰਾਮ ਲਾਲ ਜੰਡੀ, ਭਗਤ ਰਾਮ ਲਾਲ ਬਿੱਲੂ, ਗੁਰਦਿਆਲ ਸਿੰਘ ਪੰਨੂੰ, ਪ੍ਰੀਤਮ ਸਿੰਘ, ਲੱਕੀ ਸੈਂਭੀ ਆਦਿ ਨੇ ਪੰਜਾਬ ਸਰਕਾਰ ਦੇ ਇਸ ਸ਼ਲਾਘਾਯੋਗ ਕੰਮ ਦੀ ਤਾਰੀਫ਼ ਕੀਤੀ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਵੀ ਕੀਤਾ।