ਵਾਲੀਵਾਲ ਟੂਰਨਾਮੈਂਟ 'ਚ ਲੱਖਪੁਰ ਦੀ ਟੀਮ ਜੇਤੂ
ਵਾਲੀਵਾਲ ਟੂਰਨਾਮੈਂਟ 'ਚ ਲੱਖਪੁਰ ਦੀ ਟੀਮ ਜੇਤੂ
Publish Date: Mon, 26 Oct 2026 05:01 PM (IST)
Updated Date: Mon, 26 Oct 2026 05:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਹਿਰਾਮ : ਪਿੰਡ ਸਰਹਾਲਾ ਰਾਣੂੰਆਂ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਐਨਆਰਆਈ ਵੀਰਾਂ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਰਹਾਲਾ ਰਾਣੂੰਆਂ ਤੋਂ ਕੁਲਥਮ ਰੋਡ ਤੇ ਪਹਿਲਾ ਵਾਲੀਵਾਲ ਟੂਰਨਾਮੈਂਟ ਕਰਵਾਇਆ ਗਿਆ। ਪ੍ਰਿੰ. ਰੋਸ਼ਨ ਲਾਲ ਨੰਬਰਦਾਰ ਨੇ ਦੱਸਿਆ ਕਿ 17 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਦੀਆਂ ਟੀਮਾਂ ਵਿਚਕਾਰ ਬਹੁਤ ਹੀ ਰੌਚਕ ਮੁਕਾਬਲੇ ਕਰਵਾਏ ਗਏ। ਜਿਸ ਵਿਚ ਲਗਭਗ 20 ਟੀਮਾਂ ਨੇ ਭਾਗ ਲਿਆ।।ਉਨ੍ਹਾਂ ਦੱਸਿਆ ਕਿ ਵਾਲੀਬਾਲ ਦੀਆਂ ਟੀਮਾਂ ਵਿਚਕਾਰ ਮੁਕਾਬਲੇ ਸਵੇਰੇ 8 ਵਜੇ ਸ਼ੁਰੂ ਕਰਵਾਏ। ਫਾਈਨਲ ਮੁਕਾਬਲਾ ਸਰਹਾਲਾ ਰਾਣੂੰਆਂ ਅਤੇ ਲੱਖਪੁਰ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਫਸਵੇਂ ਮੁਕਾਬਲੇ ਉਪਰੰਤ ਲੱਖਪੁਰ ਦੀ ਟੀਮ ਜੇਤੂ ਰਹੀ ਅਤੇ ਸਰਹਾਲਾ ਰਾਣੂੰਆਂ ਦੀ ਟੀਮ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ। ਪਿੰਡ ਕੱਟ ਦੀ ਟੀਮ ਤੀਸਰੇ ਸਥਾਨ ਤੇ ਰਹੀ। ਪ੍ਰਬੰਧਕਾਂ ਵੱਲੋਂ ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਿੰ. ਰੋਸ਼ਨ ਲਾਲ ਨੰਬਰਦਾਰ, ਸੁਖਵਿੰਦਰ ਸਿੰਘ, ਗੁਰਮਿੰਦਰ ਸਿੰਘ, ਹਨੀ ਰਾਣਾ, ਅਵਤਾਰ ਰਾਮ, ਹੈਪੀ ਬੰਗੜ, ਕਸ਼ਮੀਰੀ ਲਾਲ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।