- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੱਖ ਦਾਤਾ ਪੀਰ ਦਾ ਮੇਲਾ ਸ਼ੁਰੂ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਗੌਂਸਪਾਕ ਪੀਰ ਗਿਆਰ੍ਹਵੀਂ ਵਾਲੀ ਸਰਕਾਰ ਦਾ ਸਲਾਨਾ ਜੋੜ ਮੇਲਾ ਮੁਹੱਲਾ ਨਵੀਂ ਆਬਾਦੀ ਵਿਖੇ ਮਨਾਇਆ ਜਾ ਰਿਹਾ ਹੈ। ਮੁੱਖ ਸੇਵਾਦਾਰ ਚੇਤ ਰਾਮ ਰਤਨ ਅਤੇ ਬੀਬੀ ਬਲਜੀਤ ਕੌਰ ਕਾਦਰੀ ਨੇ ਦੱਸਿਆ ਕਿ ਇਹ ਮੇਲਾ ਹਰ ਸਾਲ ਸਤੰਬਰ ਦੇ ਆਖਰੀ ਸ਼ੁੱਕਰਵਾਰ-ਸ਼ਨਿਚਰਵਾਰ 25 ਅਤੇ 26 ਸਤੰਬਰ 2026 ਨੂੰ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਅੱਜ ਪੀਰਾਂ ਦੇ ਚਿਰਾਗ਼, ਕੱਵਾਲਾਂ, ਮਹਿੰਦੀ ਦੀ ਰਸਮ ਨਾਲ ਬੜੀ ਸ਼ਰਧਾ ਨਾਲ ਆਰੰਭ ਹੋਇਆ। 26 ਸਤੰਬਰ ਨੂੰ ਮੇਲੇ ਦੀ ਸ਼ੁਰੂਆਤ ਵਿਚ ਮੁਫਤ ਅੱਖਾਂ ਦੀ ਜਾਂਚ ਕੈਂਪ ਦੌਰਾਨ ਡਾ. ਦੀਪਕ ਪਾਂਡੇ ਗੜ੍ਹਸ਼ੰਕਰ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਦੇ ਪ੍ਰਸਿੱਧ ਗਾਇਕ ਸਵੇਰੇ 11 ਵਜੇ ਕਲਾਕਾਰ ਕੁਲਵੰਤ ਕਲੇਰ ਅਤੇ ਦੁਪਹਿਰ 1 ਵਜੇ ਝੰਡੇ-ਪੀਰਾਂ ਰਸਮਾਂ ਲੰਗਰ ਅਤੁੱਟ ਵਰਤਿਆ ਜਾਵੇਗਾ। ਰਾਤ 8 ਵਜੇ ਆਬਿਤ ਸੌਕਤ ਅਲੀ ਕਵਾਲ ਐਂਡ ਪਾਰਟੀ, 11 ਵਜੇ ਪ੍ਰਸਿੱਧ ਕਲਾਕਾਰ ਸੰਦੀਪ ਉਧੋਵਾਲੀਆ, 2 ਵਜੇ ਜੈਸਮੀਨ ਜੱਸੀ ਨਕਲਾਂ ਦੀ ਪਾਰਟੀ ਪ੍ਰੋਗਰਾਮ ਪੇਸ ਕਰਨਗੇ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਪੰਜਾਬ ਦੇ ਵੱਖ-ਵੱਖ ਡੇਰਿਆਂ ਫਕੀਰ ਫਕੀਰ, ਸੰਤ, ਮਹਾਂਪੁਰਖ, ਰਾਜਨੀਤਿਕ, ਗੈਰ-ਰਾਜਨੀਤਿਕ, ਸਮਾਜ ਸੇਵੀ ਸੰਸਥਾਵਾਂ ਦੀਆਂ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ਤੇ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ।