ਸੰਤੋਸ਼ ਕਟਾਰੀਆ ਨੂੰ ਦੋਬਾਰਾ ਟਿਕਟ ਮਿਲਣ ਦੀ ਖੁਸ਼ੀ 'ਚ ਵੰਡੇ ਲੱਡੂ ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਦੋਬਾਰਾ ਟਿਕਟ ਮਿਲਣ ਦੀ ਖੁਸ਼ੀ 'ਚ ਵੰਡੇ ਲੱਡੂ
Publish Date: Sat, 31 Oct 2026 05:13 PM (IST)
Updated Date: Sat, 31 Oct 2026 05:14 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਹਲਕਾ ਬਲਾਚੌਰ ਤੋਂ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੂੰ ਦੁਬਾਰਾ ਟਿਕਟ ਮਿਲਣ ਤੇ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਕਸਬਾ ਕਾਠਗੜ੍ਹ ਵਿਚ ਸ਼ਿਵਾ ਐਗਰੋ ਇੰਡਸਟਰੀਜ਼ ਵਿਚ ਪਾਰਟੀ ਵਰਕਰਾਂ ਨੇ ਇਕੱਠੇ ਹੋ ਕੇ ਲੱਡੂ ਵੰਡੇ।।ਇਸ ਮੌਕੇ ਪਾਰਟੀ ਸੁਪਰੀਮੋ ਸਾਬਕਾ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜ਼ਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਪ੍ਰਧਾਨ ਮੁਨੀਸ਼ ਸਿਸੋਦੀਆ ਦਾ ਦਿਲੋਂ ਧੰਨਵਾਦ ਕੀਤਾ ਅਤੇ ਵਿਧਾਇਕਾ ਸੰਤੋਸ਼ ਕਟਾਰੀਆ, ਅਸ਼ੋਕ ਕਟਾਰੀਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ ਨੂੰ ਵਧਾਈ ਦਿੱਤੀ। ਇਕੱਠੇ ਹੋਏ ਸਾਰੇ ਵਰਕਰਾਂ ਨੇ ਪਾਰਟੀ ਲਈ ਦਿਨ-ਰਾਤ ਮਿਹਨਤ ਕਰਕੇ ਹਲਕਾ ਬਲਾਚੌਰ ਦੀ ਸੀਟ ਜਿੱਤ ਕੇ ਪਾਰਟੀ ਦੇ ਹੱਥ ਮਜ਼ਬੂਤ ਕਰਨ ਲਈ ਪ੍ਰਣ ਕੀਤਾ। ਇਸ ਮੌਕੇ ਰਕੇਸ਼ ਹੈਪੀ ਭਾਟੀਆ, ਰਾਮ ਸ਼ਾਹ ਚੇਚੀ ਸੂਰਾਪੁਰ ਵਾਇਸ ਚੇਅਰਮੈਨ ਪੀਏਡੀਬੀ ਬਲਾਚੌਰ, ਨੰਬਰਦਾਰ ਸੁਖਦੇਵ ਕਾਲਾ ਖੇਪੜ ਬਾਗੋਵਾਲ, ਕਾਬਲ ਸਿੰਘ ਚੇਚੀ, ਰੂਪ ਲਾਲ ਚੇਚੀ, ਠੇਕੇਦਾਰ ਰਾਮਦਾਸ ਚੇਚੀ, ਬਲਵੀਰ ਫੌਜੀ, ਚਰਨਜੀਤ ਸਿੰਘ ਭਾਟੀਆ ਮਾਜਰਾ, ਤਰਸੇਮ ਭਾਟੀਆ ਗੋਲੂ ਮਾਜਰਾ, ਸੰਦੀਪ ਬਾਵਾ ਗੋਲੂ ਮਾਜਰਾ, ਨੌਹਰੀਆ ਰਾਮ ਭਾਟੀਆ, ਸਰਪੰਚ ਕੁਲਵੰਤ ਸਿੰਘ ਬਿੱਟੂ ਚਾਹਲਾਂ, ਆੜਤੀ ਜਸਵੀਰ ਮੀਲੂ, ਕੀਮਤੀ ਲਾਲ ਬਾਂਠ ਜੰਡੀ, ਸਮਾਜ ਸੇਵੀ ਦੁਰਗੇਸ਼ ਜੰਡੀ, ਲਖਵਿੰਦਰ ਸੇਠੀ, ਜਸਵਿੰਦਰ ਭੱਲਾ ਬੇਟ, ਕਾਲਾ ਪਨੇਸਰ, ਬੌਬੀ ਸਹੋਤਾ, ਸਾਬਕਾ ਸਰਪੰਚ ਕਾਬਲ ਸਿੰਘ ਸੂਰਾਪੁਰ, ਅਸ਼ੋਕ ਕੁਮਾਰ ਕਸਾਣਾ, ਮਿਸਤਰੀ ਗੁਰਮੀਤ ਬਿੱਟੂ ਸੂਰਾਪੁਰ, ਸਿਰੀ ਰਾਮ ਭੂੰਬਲਾ ਪੰਚ ਸੂਰਾਪੁਰ, ਬਿਹਾਰੀ ਲਾਲ ਗੋਲੂ ਮਾਜਰਾ, ਅਸ਼ੋਕ ਕੁਮਾਰ ਕਸਾਣਾ, ਸੇਠੀ, ਦਰਸ਼ਨ ਸੂਰਾਪੁਰ, ਦਰਸ਼ਨ ਲਾਲ ਰੱਤੇਵਾਲ, ਕਮਲਜੀਤ ਧੀਮਾਨ ਬਾਗੋਵਾਲ ਆਦਿ ਹਾਜ਼ਰ ਸਨ।