ਕੁਲਵਿੰਦਰ ਸਿੰਘ ਭਾਰਟਾ ਵੱਲੋਂ ਖਿਡਾਰੀਆਂ ਨੂੰ ਵਰਦੀਆਂ ਵੰਡੀਆਂ ਕੁਲਵਿੰਦਰ ਸਿੰਘ ਭਾਰਟਾ ਵੱਲੋਂ ਖਿਡਾਰੀਆਂ ਨੂੰ ਵਰਦੀਆਂ ਵੰਡੀਆਂ
Publish Date: Fri, 02 Oct 2026 03:37 PM (IST)
Updated Date: Fri, 02 Oct 2026 03:37 PM (IST)
ਗੌਰਵ ਗਾਬਾ, ਪੰਜਾਬੀ ਜਾਗਰਣ ਰਾਹੋਂ : ਬੱਚਿਆਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਅਤੇ ਉਨ੍ਹਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਦੇਣ ਲਈ ਪਿੰਡ ਤਾਜਪੁਰ ਵਿਖੇ ਲੋਕ ਭਲਾਈ ਸੇਵਾ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਭਾਰਟਾ ਵੱਲੋਂ ਖਿਡਾਰੀਆਂ ਨੂੰ ਵਰਦੀਆਂ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਅਤੇ ਸਮਾਜ ਦਾ ਭਵਿੱਖ ਹੁੰਦੇ ਹਨ ਉਨ੍ਹਾਂ ਨੂੰ ਸਹੀ ਦਿਸ਼ਾ ਦੇਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅੱਜ ਬੱਚਿਆਂ ਦਾ ਵੱਡਾ ਸਮਾਂ ਮੋਬਾਈਲ ਫੋਨਾਂ ’ਤੇ ਬੀਤ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦਾ ਖੇਡ ਮੈਦਾਨਾਂ ਨਾਲੋਂ ਨਾਤਾ ਟੁੱਟਦਾ ਜਾ ਰਿਹਾ ਹੈ। ਇਸ ਲਈ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਮਾਪਿਆਂ, ਪੰਚਾਇਤਾਂ ਅਤੇ ਸਮਾਜ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਖੇਡ ਸਿਰਫ਼ ਤੰਦਰੁਸਤੀ ਦਾ ਸਾਧਨ ਨਹੀਂ, ਸਗੋਂ ਬੱਚਿਆਂ ਅੰਦਰ ਅਨੁਸ਼ਾਸਨ, ਮਿਹਨਤ, ਹੌਂਸਲਾ, ਟੀਮ ਭਾਵਨਾ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦਾ ਵੀ ਮਹੱਤਵ ਪੂਰਨ ਜ਼ਰੀਆ ਹੈ। ਉਨ੍ਹਾਂ ਬੱਚਿਆਂ ਨੂੰ ਨਸ਼ਿਆਂ ਅਤੇ ਹੋਰ ਬੁਰੀਆਂ ਆਦਤਾਂ ਤੋਂ ਦੂਰ ਰਹਿ ਕੇ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਹਿਯੋਗ ਦੇਣ ਲਈ ਸਮੂਹ ਗ੍ਰਾਮ ਪੰਚਾਇਤ ਤਾਜਪੁਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬੱਚਿਆਂ ਦੀ ਖੇਡ ਪ੍ਰਤਿਭਾ ਨੂੰ ਅੱਗੇ ਲਿਆਉਣ ਲਈ ਸਾਂਝੀਆਂ ਕੋਸ਼ਿਸ਼ਾਂ ਦੀ ਲੋੜ ਹੈ। ਗ੍ਰਾਮ ਪੰਚਾਇਤ ਤਾਜਪੁਰ ਵੱਲੋਂ ਕੁਲਵਿੰਦਰ ਸਿੰਘ ਭਾਰਟਾ ਦਾ ਵਿਸ਼ੇਸ਼ ਸਨਮਾਨ ਕਰਕੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸਰਪੰਚ ਪਰਮਜੀਤ ਕੌਰ, ਡਾ. ਲਾਲ ਚੰਦ, ਪੰਚ ਰਾਮ ਲਾਲ, ਪੰਚ ਹਰਬੰਸ ਲਾਲ, ਪੰਚ ਜੋਗਿੰਦਰ ਦਾਸ, ਪੰਚ ਹਰਬੰਸ ਰਾਮ, ਸਾਬਕਾ ਸਰਪੰਚ ਸੰਤੋਖ ਤਾਜਪੁਰੀ, ਕਰਨਵੀਰ ਸਿੰਘ, ਹਰਦੀਪ ਸਿੰਘ ਚੇੜਾ, ਸੁੱਚਾ ਸੰਧੂ, ਬਿੱਕਰ, ਪਰਮਜੀਤ ਸੰਧੂ, ਲੈਂਬਰ ਰਾਮ, ਨੰਬਰਦਾਰ ਹਰਬੰਤ ਸਿੰਘ, ਕਲੱਬ ਪ੍ਰਧਾਨ ਜਸਪ੍ਰੀਤ ਸਿੰਘ, ਨੋਨੀ ਗਿੱਲ, ਡਾ. ਪਰਮਜੀਤ, ਭਜਨ ਲਾਲ, ਰਤਨ ਚੰਦ, ਗੁਰਬਖਸ਼ ਰਾਮ, ਪ੍ਰਧਾਨ ਤਰਸੇਮ ਲਾਲ, ਜਸਪਾਲ ਚੁੰਬਰ, ਰੋਹਿਤ, ਅਰਮਾਨ, ਹਨੀ, ਦਵਿੰਦਰ, ਪ੍ਰਿੰਸ, ਗੈਵੀ, ਪ੍ਰਭ, ਗੈਰੀ, ਹਰਮਨ, ਪਰਮ ਸਮੇਤ ਗ੍ਰਾਮ ਪੰਚਾਇਤ ਦੇ ਨੁਮਾਇੰਦੇ, ਬੱਚੇ, ਨੌਜਵਾਨ ਅਤੇ ਪਿੰਡ ਵਾਸੀ ਹਾਜ਼ਰ ਸਨ।