ਵਿਦਿਆਰਥੀ ਪ੍ਰਿੰਸੀਪਲ ਤੇ ਮਾਪਿਆਂ ਦਾ ਅਸ਼ੀਰਵਾਦ ਲੈ ਕੇ ਪੇਪਰ ਪਾਉਣ ਗਏ
ਕੇਸੀ ਸਕੂਲ ਦੇ ਵਿਦਿਆਰਥੀ ਪ੍ਰਿੰਸੀਪਲ ਅਤੇ ਮਾਪਿਆਂ ਦਾ ਅਸ਼ੀਰਵਾਦ ਲੈ ਕੇ ਪੇਪਰ ਪਾਉਣ ਗਏ
Publish Date: Tue, 17 Feb 2026 04:36 PM (IST)
Updated Date: Wed, 18 Feb 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਦਿੱਲੀ ਦੇ ਸੀਬੀਐਸਈ ਬੋਰਡ ਦੇ ਗਣਿਤ ਵਿਸ਼ੇ ਦੇ ਪੇਪਰ ਨਾਲ 17 ਫਰਵਰੀ ਤੋਂ 10ਵੀਂ ਕਲਾਸ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਸ਼ੁਰੂ ਹੋ ਗਈ।।ਕੇਸੀ ਸਕੂਲ ਦੇ ਵਿਦਿਆਰਥੀਆਂ ਦਾ ਪਹਿਲਾ ਗਣਿਤ ਵਿਸ਼ੇ ਦਾ ਪੇਪਰ ਨਵਾਂਸ਼ਹਿਰ ਦੇ ਡੀਏਵੀ ਸਕੂਲ ਮੂਸਾਪੁਰ ਰੋਡ ਚ ਬਣੇ ਸੈਂਟਰ ਚ ਹੋਇਆ। ਸੀਈਓ ਅਤੇ ਸਕੂਲ ਪ੍ਰਿੰ. ਅਸ਼ਵਨੀ ਦੱਤਾ ਦੀ ਦੇਖਰੇਖ ਵਿਚ ਰਵਾਨਾ ਹੋਣ ਤੋਂ ਪਹਿਲਾ ਸਾਰੇ 66 ਵਿਦਿਆਰਥੀਆਂ ਨੇ ਅਧਿਆਪਕਾਂ ਅਤੇ ਹੈੱਡ ਮਾਸਟਰ ਦੇ ਪੈਰੀਂ ਹੱਥ ਲਾ ਕੇ ਅਸ਼ੀਰਵਾਦ ਲਿਆ। ਗਣਿਤ ਅਧਿਆਪਕ ਰਾਜੀਵ ਘਈ ਨੇ ਵਿਦਿਆਰਥੀਆਂ ਨੂੰ ਸਫ਼ਲਤਾ ਦੇ ਟਿਪਸ ਦਿੰਦੇ ਹੋਏ ਪੇਪਰ ਬਾਰੇ ਕਿਹਾ ਕਿ ਪੇਪਰ ਪਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਉੱਤਰ ਪੁਸਤਿਕਾ ਦੇ ਨਿਯਮਾਂ ਅਤੇ ਹਿਦਾਇਤਾਂ ਨੂੰ ਪੜ੍ਹੋ ਅਤੇ ਉਨ੍ਹਾਂ ਦੀ ਪਾਲਣਾ ਕਰੋ। ਉਪਰੰਤ ਉਸ ਪੇਪਰ ਨੂੰ ਪੂਰੀ ਤਰ੍ਹਾਂ ਸ਼ਾਂਤ ਮਨ ਨਾਲ ਪੜ੍ਹੋ ਤੇ ਉਸ ਤੋਂ ਬਾਅਦ ਜੋ ਪ੍ਰਸ਼ਨ ਆਸਾਨ ਲੱਗਦੇ ਹਨ, ਪਹਿਲਾ ਉਨ੍ਹਾਂ ਨੂੰ ਹੱਲ ਕਰੋ। ਉਨ੍ਹਾਂ ਕਿਹਾ ਕਿ ਪੇਪਰ ਲਿਖਣ ਤੋਂ ਬਾਅਦ ਉਸ ਦੀ ਰਿਵੀਜਨ ਦੇ ਲਈ ਸਮੇਂ ਰੱਖੋ ਅਤੇ ਰਿਵੀਜਨ ਕਰਦੇ ਹੋਏ ਗਲਤੀ ਨੂੰ ਸੁਧਾਰੋ।।ਸਕੂਲ ਪੁੱਜ ਕੇ ਵਿਦਿਆਰਥੀਆਂ ਨੇ ਹੈੱਡ ਮਾਸਟਰ ਗੁਰਪ੍ਰੀਤ ਅਤੇ ਗਣਿਤ ਅਧਿਆਪਕ ਰਾਜੀਵ ਘਈ ਤੇ ਹੋਰ ਸਟਾਫ ਨਾਲ ਪੇਪਰ ਸੰਬੰਧੀ ਚਰਚਾ ਕੀਤੀ। ਇਸ ਮੌਕੇ ਰਾਜੀਵ ਘਈ, ਮੋਨਿਕਾ ਸ਼ਰਮਾ, ਰਾਜਵੀਰ ਕੌਰ, ਹਿਨਾ ਮੌਜੂਦ ਸਨ।