ਕੇਸੀ ਹੋਟਲ ਮੈਨੇਜਮੈਂਟ ਦੇ ਨਤੀਜੇ ਰਹੇ ਸ਼ਾਨਦਾਰ ਕੇਸੀ ਹੋਟਲ ਮੈਨੇਜਮੈਂਟ ਦੇ ਦੂਜੇ, ਚੌਥੇ ਤੇ ਛੇਵੇਂ ਸਮੈਸਟਰ ਦੇ ਨਤੀਜੇ ਰਹੇ ਸ਼ਾਨਦਾਰ
Publish Date: Mon, 05 Oct 2026 05:09 PM (IST)
Updated Date: Tue, 06 Oct 2026 04:05 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕੇਸੀ ਕਾਲਜ ਆਫ਼ ਹੋਟਲ ਮੈਨੇਜਮੈਂਟ ਚ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀਟੀਯੂ) ਵੱਲੋਂ ਲਈ ਗਈ ਬੀਐੱਚਐਮਸੀਟੀ (ਏਆਈਸੀਟੀਈ) ਦੇ ਦੂਜੇ, ਚੌਥੇ ਅਤੇ ਛੇਵੇਂ ਸਮੈਸਟਰ ਦਾ ਅਪ੍ਰੈਲ-ਮਈ 2026 ਦਾ ਘੋਸ਼ਿਤ ਨਤੀਜਾ ਸ਼ਾਨਦਾਰ ਰਿਹਾ ਹੈ। ਪ੍ਰਿੰਸੀਪਲ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬੀਐੱਚਐੱਮਸੀਟੀ (ਏਆਈਸੀਟੀਈ) ਦੇ ਚਾਰ ਸਾਲਾ ਡਿਗਰੀ ਕੋਰਸ ਦੇ ਦੂਜੇ ਸਮੈਸਟਰ ਚ ਅਨੁਰਾਧਾ ਨੇ 9.44 ਐੱਸਜੀਪੀਏ ਹਾਸਲ ਕਰਕੇ ਕਾਲਜ ਚ ਪਹਿਲਾ ਸਥਾਨ, ਸ੍ਰਿਸ਼ਟੀ ਨੇ 9.19 ਐੱਸਜੀਪੀਏ ਨਾਲ ਦੂਜਾ ਅਤੇ ਸਿਮਰਨ ਗਰੇਵਾਲ ਨੇ 8.85 ਐੱਸਜੀਪੀਏ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਚੌਥੇ ਸਮੈਸਟਰ ਚ ਜਸਮੀਨ ਬਾਲੀ ਨੇ 9.24 ਐੱਸਜੀਪੀਏ ਲੈ ਕੇ ਪਹਿਲਾ ਸਥਾਨ, ਜਸਮੀਨ ਨੇ 9.20 ਐੱਸਜੀਪੀਏ ਨਾਲ ਦੂਜਾ ਅਤੇ ਭਾਵਨਾ ਨੇ 8.60 ਐੱਸਜੀਪੀਏ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਛੇਵੇਂ ਸਮੈਸਟਰ ਚ ਨਿਸ਼ਿਤਾ ਹੀਰ ਨੇ 9.36 ਐੱਸਜੀਪੀਏ ਲੈ ਕੇ ਕਾਲਜ ਚ ਪਹਿਲਾ ਸਥਾਨ ਹਾਸਲ ਕੀਤਾ। ਅਨਮੋਲ ਸ਼ਰਮਾ ਨੇ 7.88 ਐੱਸਜੀਪੀਏ ਨਾਲ ਦੂਜਾ ਅਤੇ ਦਿਲਪ੍ਰੀਤ ਨੇ 7.12 ਐੱਸਜੀਪੀਏ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜਿਆਂ ਲਈ ਕੇਸੀ ਗਰੁੱਪ ਦੇ ਵਾਈਸ ਚੇਅਰਮੈਨ ਹਿਤੇਸ਼ ਗਾਂਧੀ, ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ, ਪ੍ਰਿੰਸੀਪਲ ਡਾ. ਬਲਜੀਤ ਕੌਰ ਅਤੇ ਸਮੂਹ ਸਟਾਫ਼ ਨੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।