ਢਾਈ ਕਰੋੜ ਦੀ ਲਾਗਤ ਨਾਲ ਬਣੇਗਾ ਕਾਠਗੜ੍ਹ ਦਾ ਪੁਲ : ਕਟਾਰੀਆ ਢਾਈ ਕਰੋੜ ਦੀ ਲਾਗਤ ਨਾਲ ਬਣੇਗਾ ਕਾਠਗੜ੍ਹ ਦਾ ਪੁਲ-ਕਰਨਵੀਰ ਕਟਾਰੀਆ
Publish Date: Fri, 20 Nov 2026 04:57 PM (IST)
Updated Date: Fri, 20 Nov 2026 04:58 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਕਰਨਵੀਰ ਕਟਾਰੀਆ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਪ ਆਗੂ ਨੇ ਕਾਠਗੜ੍ਹ ਤੋਂ ਰੱਤੇਵਾਲ ਰੋਡ ਤੇ ਕਾਠਗੜ੍ਹ ਚੋਅ ਵਿਚ ਇਕ ਵਿਸ਼ਾਲ ਪੁਲ ਦਾ ਨੀਂਹ ਪੱਥਰ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਪੁਲ ਬਣਾਉਣ ਦੀ ਦੇਖ ਰੇਖ ਪੀਡਬਲਿਊਡੀ ਵਿਭਾਗ ਦੀ ਹੋਵੇਗੀ।।ਪੀਡਬਲਿਊਡੀ ਦੇ ਜੇਈ ਰਮੇਸ਼ ਕੁਮਾਰ ਨੇ ਦੱਸਿਆ ਕਿ ਇਹ ਪੁਲ 99 ਮੀਟਰ ਲੰਮਾ 9 ਮੀਟਰ ਚੌੜਾ ਅਤੇ ਤਿੰਨ ਮੀਟਰ ਉਚਾ ਬਣਾਇਆ ਜਾਵੇਗਾ। ਅੱਜ ਤੋਂ ਹੀ ਇਸ ਕੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਇਕ ਮਾਰਚ ਤੱਕ ਪੁਲ ਬਣ ਕੇ ਮੁਕੰਮਲ ਕਰਕੇ ਇਲਾਕਾ ਵਾਸੀਆਂ ਦੇ ਸਪੁਰਦ ਕਰ ਦਿੱਤਾ ਜਾਵੇਗਾ।।ਪਿੰਡ ਵਾਸੀਆਂ ਨੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਨੰਬਰਦਾਰ ਜਸਵੀਰ ਸਿੰਘ ਘੁੰਮਣ ਆਪ ਵਰਕਰ, ਸੇਵਾਦਾਰ ਸਾਂਈਂ ਕਾਲੇ ਸ਼ਾਹ, ਰਾਮ ਸ਼ਾਹ ਚੇਚੀ ਸੂਰਾਪੁਰ ਵਾਇਸ ਚੇਅਰਮੈਨ ਪੀਏਡੀਬੀ ਬਲਾਚੌਰ, ਸਰਪੰਚ ਨਰੇਸ਼ ਕੁਮਾਰ ਕਿਸ਼ਨਪੁਰ, ਪੈਨੀ ਪਹਿਲਵਾਨ ਬਲਾਕ ਸੰਮਤੀ ਮੈਂਬਰ, ਸ਼ੇਖਰ ਭੂੰਬਲਾ, ਸੁਭਾਸ਼ ਅਨੰਦ ਪ੍ਰਧਾਨ ਆੜਤੀ ਐਸੋਸੀਏਸ਼ਨ ਸਾਬਕਾ ਸਰਪੰਚ, ਸਰਪੰਚ ਕੁਲਵੰਤ ਸਿੰਘ ਚਾਹਲਾਂ, ਦੀਪਕ ਕਲਿਆਣ ਪੰਚ, ਪਰਸ਼ੋਤਮ ਲਾਲ ਮੁਤੋਂ ਮੰਡ ਪੰਚ, ਹੈਪੀ ਭਾਟੀਆ ਸ਼ਿਵਾ ਐਗਰੋ ਇੰਡਸਟਰੀਜ਼ ਕਾਠਗੜ੍ਹ, ਮਿਸਤਰੀ ਬੌਬੀ ਸਹੋਤਾ, ਸਤਿੰਦਰ ਭੂੰਬਲਾ, ਰਾਣਾ ਪ੍ਰਤਾਪ, ਦਰਸ਼ਣ ਲਾਲ ਜਨਾਗਲ, ਅਮਰਜੀਤ ਸੋਨੂੰ ਟੈਲੀਕਾਮ ਆਪ ਵਰਕਰ, ਪਵਨ ਕੁਮਾਰ ਹੇਡੋਂ ਬੇਟ ਆਪ ਵਰਕਰ, ਰਮੇਸ਼ ਕੁਮਾਰ ਜੇਈ ਪੀਡਬਲਿਊਡੀ ਬਲਾਚੌਰ, ਰਿੰਕੂ ਸੂਰਾਪੁਰ, ਦੁਰਗਾ ਦਾਸ ਜੰਡੀ, ਪ੍ਰੇਮ ਕਸਾਣਾ, ਦੇਬ ਰਾਜ ਭੂੰਬਲਾ, ਠੇਕੇਦਾਰ ਰਾਜ ਚੇਚੀ, ਸੁਭਾਸ਼ ਭੂੰਬਲਾ ਮਿਲਕ ਡਾਇਰੀ ਰੋਪੜ ਅਤੇ ਪਿੰਡ ਵਾਸੀ ਹਾਜਰ ਸਨ।