ਚੈਤਰਾ ਨਵਰਾਤਰੀ ਦੇ 9ਵੇਂ ਦਿਨ ਕੀਤਾ ਕੰਜਕ ਪੂਜਨ
ਚੈਤਰਾ ਨਵਰਾਤਰੀ ਦੇ 9ਵੇਂ ਦਿਨ ਕੀਤਾ ਕੰਜਕ ਪੂਜਨ
Publish Date: Thu, 26 Mar 2026 04:07 PM (IST)
Updated Date: Fri, 27 Mar 2026 03:59 AM (IST)

ਸਮਾਗਮ ਚ ਭੰਡਾਰਾ ਅਤੁੱਟ ਵਰਤਾਇਆ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਕਮੇਟੀ ਬਾਜ਼ਾਰ ਸਥਿਤ ਸਨੇਹੀ ਮੰਦਰ ਵਿਖੇ ਚੱਲ ਰਿਹਾ ਨਵਰਾਤਰੀ ਤਿਉਹਾਰ ਨੌਵੇਂ ਦਿਨ ਮਾਤਾ ਸਿੱਧੀਦਾਤਰੀ ਦੇ ਪੂਜਨ ਨਾਲ ਸਮਾਪਤ ਹੋਇਆ। ਸ਼੍ਰੀ ਦੁਰਗਾ ਸਤੂਤੀ ਦਾ ਸਮੂਹਿਕ ਪਾਠ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿਆ। ਹਵਨ ਦੀ ਰਸਮ ਸਵੇਰੇ ਕੀਤੀ ਗਈ। ਜਿਸ ਵਿਚ ਮੁੱਖ ਮੇਜ਼ਬਾਨ ਪ੍ਰਦੀਪ ਖੰਨਾ ਅਤੇ ਸਰੋਜ ਖੰਨਾ ਨੇ ਸਾਰੇ ਸ਼ਰਧਾਲੂਆਂ ਦੇ ਨਾਲ ਪੂਰਨ ਆਹੂਤੀ ਕੀਤੀ। ਇਸ ਤੋਂ ਬਾਅਦ ਸ਼੍ਰੀ ਰਾਮਾਇਣ ਦਾ ਪਾਠ ਉਪਰੰਤ ਆਰਤੀ ਕੀਤੀ ਗਈ। ਜਿਸ ਤੋਂ ਬਾਅਦ ਕੰਜਕ ਪੂਜਨ ਕੀਤਾ। ਕੰਜਕ ਪੂਜਨ ਤੋਂ ਬਾਅਦ ਭੰਡਾਰਾ ਅਤੁੱਟ ਵਰਤਾਇਆ ਗਿਆ। ਇਸ ਮੌਕੇ ਨਿਸ਼ਾ, ਸੰਜੀਵ ਕਸ਼ਯਪ, ਰੇਖਾ ਅਤੇ ਆਦਿਤਿਆ ਹਰਸ਼ਵਰਧਨ, ਅਤੇ ਪੰਡਿਤ ਦਿਨੇਸ਼ ਮਿਸ਼ਰਾ ਦੇ ਪੂਰੇ ਪਰਿਵਾਰ ਨੇ ਦੇਵੀ ਦਾ ਆਸ਼ੀਰਵਾਦ ਲੈਣ ਲਈ ਇੱਕ ਵਿਸ਼ੇਸ਼ ਪੂਜਾ, ਹਵਨ ਅਤੇ ਲੰਗਰ ਲਗਾਇਆ ਗਿਆ। ਮਹਿਲਾ ਭਜਨ ਮੰਡਲੀ ਵੱਲੋਂ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਹੇਮੰਤ ਚੋਪੜਾ, ਮਨਦੀਪ ਪਾਠਕ, ਵਿਨੋਦ ਚੋਪੜਾ, ਪ੍ਰਦੀਪ ਖੰਨਾ, ਰਾਜਨ ਸੋਨੀ, ਚਰਨਜੀਤ ਕਾਲਾ, ਸੰਜੀਵ ਖੰਨਾ, ਰਾਜੇਸ਼ ਭਾਰਦਵਾਜ, ਸਤੀਸ਼ ਮੁਨੀਮ, ਮੁਕੇਸ਼ ਧੰਮਾ, ਟਵਿੰਕਲ ਚੋਪੜਾ, ਸ਼ਵੇਤ ਸ਼ਰਮਾ, ਚੇਤਨ ਸ਼ਰਮਾ, ਸੌਰਵ ਧੰਮਾ, ਮੀਰਾ ਚੋਪੜਾ, ਨੈਨਕੀ ਖ਼ਾਨ, ਰਿੱਕੀ ਖ਼ਾਨ, ਰਾਜਨੀ ਚੋਪੜਾ, ਡਾ. ਇਸ ਮੌਕੇ ਜਗਪਾਲ, ਅਮੀਕਸ਼ਾ ਸ਼ਰਮਾ, ਸੁਮਨ, ਨਿਸ਼ਾ, ਰਾਣੀ ਭਾਰਦਵਾਜ, ਪਿੰਕੀ ਧੰਮਾ, ਕਮਲੇਸ਼ ਰਾਣੀ ਅਤੇ ਹੋਰ ਸ਼ਰਧਾਲੂ ਹਾਜ਼ਰ ਸਨ।