ਕਮਲਜੀਤ ਸਿੰਘ ਰਾਣਾ ਨੇ ਫੜਿਆ ਭਾਜਪਾ ਦਾ ਪੱਲਾ ਕਮਲਜੀਤ ਸਿੰਘ ਰਾਣਾ ਨੇ ਫੜਿਆ ਭਾਜਪਾ ਦਾ ਪੱਲਾ
Publish Date: Sat, 26 Sep 2026 04:52 PM (IST)
Updated Date: Sat, 26 Sep 2026 04:54 PM (IST)
ਗੌਰਵ ਗਾਬਾ, ਪੰਜਾਬੀ ਜਾਗਰਣ ਰਾਹੋਂ : ਪੰਜਾਬ ਦੀ ਸਿਆਸਤ ’ਚ ਉਸ ਵੇਲੇ ਨਵੀਂ ਚਰਚਾ ਛਿੜ ਗਈ, ਜਦੋਂ ਦਹਾਕਿਆਂ ਤੋਂ ਅਕਾਲੀ ਦਲ ਨਾਲ ਜੁੜੇ ਪਰਿਵਾਰ ਨਾਲ ਸਬੰਧਿਤ ਸੀਨੀਅਰ ਆਗੂ ਕਮਲਜੀਤ ਸਿੰਘ ਰਾਣਾ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੰਤਰੀ ਰਣਵੀਰ ਗੰਗਵਾ ਵੀ ਹਾਜ਼ਰ ਸਨ। ਕਮਲਜੀਤ ਸਿੰਘ ਰਾਣਾ ਦੇ ਭਾਜਪਾ ਵਿਚ ਸ਼ਾਮਲ ਹੋਣ ਸਮੇਂ ਉਨ੍ਹਾਂ ਦੇ ਹੱਕ ਵਿਚ ਵੱਡੀ ਗਿਣਤੀ ਵਿਚ ਸਮਰਥਕ ਕਾਫਲੇ ਦੇ ਰੂਪ ਵਿਚ ਪਹੁੰਚੇ। ਸਮਰਥਕਾਂ ਨੇ ਰਾਣਾ ਨਾਲ ਭਾਜਪਾ ਦਾ ਪੱਲਾ ਫੜਦਿਆਂ ਪਾਰਟੀ ਪ੍ਰਤੀ ਆਪਣੀ ਹਮਾਇਤ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਭਾਜਪਾ ਆਗੂਆਂ ਵੱਲੋਂ ਕਮਲਜੀਤ ਸਿੰਘ ਰਾਣਾ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀਆਂ ਨੀਤੀਆਂ ਅਤੇ ਵਿਕਾਸ ਦੇ ਏਜੰਡੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਆਗੂਆਂ ਤੇ ਵਰਕਰਾਂ ਨੂੰ ਮਿਲ ਕੇ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਾਰਟੀ ਦਾ ਜਥੇਬੰਦਕ ਆਧਾਰ ਮਜ਼ਬੂਤ ਕਰਨ ਲਈ ਸਮੂਹ ਆਗੂਆਂ ਅਤੇ ਵਰਕਰਾਂ ਦੀ ਭੂਮਿਕਾ ਮਹੱਤਵ ਪੂਰਨ ਹੈ। ਭਾਜਪਾ ਵਿਚ ਸ਼ਾਮਲ ਹੋਣ ਉਪਰੰਤ ਕਮਲਜੀਤ ਸਿੰਘ ਰਾਣਾ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰ ਧਾਰਾ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਥੀਆਂ ਅਤੇ ਸਮਰਥਕਾਂ ਨਾਲ ਮਿਲ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਜਿੱਥੇ ਵੀ ਪਾਰਟੀ ਵੱਲੋਂ ਜ਼ਿੰਮੇਵਾਰੀ ਦਿੱਤੀ ਜਾਵੇਗੀ, ਉਸ ਨੂੰ ਇਮਾਨਦਾਰੀ ਨਾਲ ਨਿਭਾਉਣਗੇ। ਰਾਣਾ ਨੇ ਕਿਹਾ ਕਿ ਇਹ ਸਿਰਫ਼ ਪਾਰਟੀ ਬਦਲਣ ਦਾ ਫੈਸਲਾ ਨਹੀਂ, ਸਗੋਂ ਨਵੀਂ ਸਿਆਸੀ ਜ਼ਿੰਮੇਵਾਰੀ ਦੀ ਸ਼ੁਰੂਆਤ ਹੈ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿਚ ਪਹੁੰਚੇ ਸਾਥੀਆਂ ਨੇ ਵੀ ਭਾਜਪਾ ’ਤੇ ਭਰੋਸਾ ਜਤਾਇਆ ਹੈ ਅਤੇ ਅਸੀਂ ਸਾਰੇ ਮਿਲ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗੇ। ਇਸ ਮੌਕੇ ਕਮਲਜੀਤ ਸਿੰਘ ਰਾਣਾ ਦੇ ਨਾਲ ਵੱਡੀ ਗਿਣਤੀ ਵਿਚ ਸਮਰਥਕਾਂ ਦਾ ਭਾਜਪਾ ਵਿਚ ਸ਼ਾਮਲ ਹੋਣਾ ਸਥਾਨਕ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੈ। ਆਉਣ ਵਾਲੇ ਸਮੇਂ ਵਿਚ ਰਾਣਾ ਦੀ ਨਵੀਂ ਸਿਆਸੀ ਪਾਰੀ ਅਤੇ ਉਨ੍ਹਾਂ ਨਾਲ ਜੁੜੇ ਸਮਰਥਕਾਂ ਦੀ ਭੂਮਿਕਾ ’ਤੇ ਸਾਰਿਆਂ ਦੀ ਨਜ਼ਰ ਰਹੇਗੀ। ਇਸ ਮੌਕੇ ਭਾਜਪਾ ਆਗੂ ਕਮਲਜੀਤ ਸਿੰਘ ਰਾਣਾ ਦੇ ਨਾਲ ਵਿਧਾਨ ਸਭਾ ਸੰਗਠਨ ਇੰਚਾਰਜ ਜਤਿੰਦਰ ਸਿੰਘ ਅਟਵਾਲ, ਜ਼ਿਲ੍ਹਾ ਸਕੱਤਰ ਸ਼ਾਮ ਸੁੰਦਰ ਰੰਗਾ, ਸਾਬਕਾ ਜ਼ਿਲ੍ਹਾ ਸਕੱਤਰ ਅਰਵਿੰਦ ਜੋਸ਼ੀ ਲਾਲੀ, ਸੀਨੀਅਰ ਆਗੂ ਵਿਜੈ ਭਾਟੀਆ, ਭਾਜਪਾ ਆਗੂ ਅਸ਼ੋਕ ਨਾਨੋਵਾਲ, ਆਗੂ ਅਵਤਾਰ ਸਿੰਘ, ਯਾਦਵਿੰਦਰ ਸਿੰਘ ਭੱਟੀ, ਸਨੀ ਨਵਾਂਸ਼ਹਿਰ, ਮੱਖਣ ਸਿੰਘ ਉੱਪਲ, ਰਾਜਾ ਮਹਾਲੋਂ, ਗੋਰਾ ਮਹਾਲੋਂ, ਅੰਕੁਸ਼ ਰੋਪੜ, ਕਮਲਦੀਪ ਸਿੰਘ ਬੀਸਲਾ, ਕਲਵਿੰਦਰ ਸਿੰਘ, ਨਵਨਿਹਾਲ ਸਿੰਘ, ਪ੍ਰਿੰਸ, ਰਮਨ, ਅਮਨਦੀਪ ਸਿੰਘ, ਅਰਮਾਨ, ਹਰਜੋਤ ਸਿੰਘ ਦੁਸਾਂਝ, ਭਿੰਦਾ, ਜਤਿੰਦਰ ਕੁਮਾਰ, ਕੁਲਜੀਤ ਸਿੰਘ ਬੰਗਾ, ਯਵੇਦ ਖਾਨ, ਨੌਸਾਦ ਸੈਫ਼ੀ, ਅਜ਼ਾਦ, ਵਰਿੰਦਰ ਸਿੰਘ ਬੰਗਾ, ਦੀਪਕ ਮਹੇ, ਹਰਸ਼ ਬਾਲੂ, ਗੁਰਪ੍ਰੀਤ ਸਿੰਘ ਰੋਪੜ, ਗੁਰਦੀਸ਼ ਸਿੰਘ ਮਹਿੰਦੀਪੁਰ, ਸੋਢੀ ਬਾਬਾ ਕਲਾਮ, ਗੁਰਪ੍ਰੀਤ ਸਿੰਘ ਮਹਿੰਦੀਪੁਰ, ਕਸ਼ਮੀਰ ਸਿੰਘ ਕਲਾਮ, ਮਨਿੰਦਰ ਸਿੰਘ, ਸਰਪੰਚ ਬਲਜੀਤ ਸਿੰਘ ਕਲਾਮ, ਸੋਨਾ ਦੁਰਗਾਪੁਰ, ਜਸਵੀਰ ਸਿੰਘ ਮਹਿੰਦੀਪੁਰ, ਬੌਬੀ ਕਲਾਮ, ਫੱਤੂ ਚੂਹੜਪੁਰ, ਲਾਲਾ ਕੁਲਾਮ ਅਤੇ ਹੋਰ ਸਮਰਥਕ ਹਾਜ਼ਰ ਸਨ।