ਕਮਲ ਗਾਂਧੀ ਕਾਲਜ ਤੇ ਹਸਪਤਾਲ ਨੇ ਧਨਵੰਤਰੀ ਜੈਅੰਤੀ ਮਨਾਈ ਕਮਲ ਗਾਂਧੀ ਮੈਮੋਰੀਅਲ ਕਾਲਜ ਤੇ ਹਸਪਤਾਲ ਨੇ ਧਨਵੰਤਰੀ ਜਯੰਤੀ ਮਨਾਈ
Publish Date: Fri, 06 Nov 2026 04:56 PM (IST)
Updated Date: Fri, 06 Nov 2026 04:59 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਕਮਲ ਗਾਂਧੀ ਮੈਮੋਰੀਅਲ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਵਿਖੇ ਕਾਲਜ ਮੁਖੀ ਡਾ. ਰੁਚਿਕਾ ਠਾਕੂਰ ਦੀ ਦੇਖ-ਰੇਖ ਵਿਚ ਭਗਵਾਨ ਧਨਵੰਤਰੀ ਜਯੰਤੀ ਮਨਾਉਣ ਲਈ ਧਾਰਮਿਕ ਸਮਾਗਮ ਕਰਵਾਇਆ। ਸਭ ਤੋਂ ਪਹਿਲਾਂ ਕੈਂਪਸ ਡਾਇਰੈਕਟਰ ਡਾ. ਅੰਕੁਰ ਜੌਹਰੀ, ਡਾ. ਰੁਚਿਕਾ ਠਾਕੂਰ ਅਤੇ ਐੱਸਏਓ ਇੰਜ. ਰਾਜਿੰਦਰ ਕੁਮਾਰ ਮੂੰਮ, ਆਤਮਜੀਤ ਸਿੰਘ ਨੇ ਭਗਵਾਨ ਧਨਵੰਤਰੀ ਦੀ ਫੋਟੋ ਦੇ ਸਾਹਮਣੇ ਜੋਤ ਜਗਾਈ। ਉਨ੍ਹਾਂ ਨਾਲ ਡਾ. ਸੁਨਿਧੀ, ਮਨਪ੍ਰੀਤ, ਸੋਨੀਆ, ਕੋਮਲ, ਸ਼ਿਖਾ ਰਾਜੂ, ਮੋਨਿਕਾ ਅਤੇ ਸਤਵਿੰਦਰ ਕੌਰ ਦੇ ਨਾਲ ਵਿਦਿਆਰਥੀ ਅਤੇ ਹੋਰ ਸਟਾਫ ਮੈਂਬਰ ਸ਼ਾਮਲ ਹੋਏ। ਸਤਵਿੰਦਰ ਕੌਰ ਨੇ ਗਣੇਸ਼ ਪੂਜਾ, ਨਵਗ੍ਰਹਿ ਪੂਜਾ ਅਤੇ ਸਾਰੇ ਦੇਵੀ-ਦੇਵਤਿਆਂ ਦਾ ਧਿਆਨ ਕਰਵਾਇਆ ਅਤੇ ਭਗਵਾਨ ਧਨਵੰਤਰੀ ਨੂੰ ਕਾਲਜ ਦੀ ਤਰੱਕੀ ਲਈ ਪ੍ਰਾਰਥਨਾ ਕੀਤੀ। ਡਾ. ਅੰਕੁਰ ਜੌਹਰੀ ਅਤੇ ਡਾ. ਰੁਚਿਕਾ ਠਾਕੂਰ ਨੇ ਦੱਸਿਆ ਕਿ ਭਗਵਾਨ ਧਨਵੰਤਰੀ ਦਾ ਜਨਮ ਦੀਵਾਲੀ ਤੋਂ ਦੋ ਦਿਨ ਪਹਿਲਾਂ ਧਨਤੇਰਸ ਤੇ ਹੋਇਆ ਸੀ। ਇਸ ਦਿਨ ਨੂੰ ਧਨਤੇਰਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਨੂੰ ਆਯੁਰਵੇਦ ਦੇ ਪਿਤਾ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਭਗਵਾਨ ਵਿਸ਼ਨੂੰ ਦਾ ਰੂਪ ਮੰਨਿਆ ਜਾਂਦਾ ਹੈ, ਜਿਨ੍ਹਾਂ ਦੀਆਂ ਚਾਰ ਬਾਹਾਂ ਹਨ। ਉਹ ਆਪਣੀਆਂ ਉੱਪਰਲੀਆਂ ਦੋ ਬਾਹਾਂ ਵਿਚ ਇੱਕ ਸ਼ੰਖ ਅਤੇ ਇੱਕ ਚੱਕਰ ਰੱਖਦੇ ਹਨ, ਜਦਕਿ ਦੂਜੀਆਂ ਦੋ ਬਾਹਾਂ ਵਿਚ ਉਹ ਕਲਸ਼ ਅਤੇ ਇੱਕ ਜਲੂਕਾ ਅਤੇ ਔਸ਼ਧੀ ਰੱਖਦੇ ਹਨ। ਆਯੁਰਵੈਦਿਕ ਡਾਕਟਰ ਉਨ੍ਹਾਂ ਨੂੰ ਸਿਹਤ ਦਾ ਦੇਵਤਾ ਮੰਨਦੇ ਹਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਅੰਮ੍ਰਿਤ ਵਰਗੀਆਂ ਦਵਾਈਆਂ ਦੀ ਖੋਜ ਕੀਤੀ ਸੀ। ਉਹ ਸਮੁੰਦਰ ਮੰਥਨ ਦੌਰਾਨ ਅੰਮ੍ਰਿਤ ਦੇ ਕਲਸ਼ ਨਾਲ ਬਾਹਰ ਨਿਕਲੇ ਸੀ। ਸਾਨੂੰ ਆਪਣੇ ਜੀਵਨ ਵਿਚ ਤਰੱਕੀ ਲਈ ਮੰਥਨ ਕਰਦੇ ਰਹਿਣਾ ਚਾਹੀਦਾ ਹੈ।