ਰੱਤੇਵਾਲ ’ਚ ਕਬੱਡੀ ਕੱਪ 24-25 ਅਕਤੂਬਰ ਨੂੰ ਰੱਤੇਵਾਲ ਵਿਖੇ ਕਬੱਡੀ ਕੱਪ 24- 25 ਅਕਤੂਬਰ ਨੂੰ
Publish Date: Sun, 04 Oct 2026 04:48 PM (IST)
Updated Date: Sun, 04 Oct 2026 04:50 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਧੰਨ ਧੰਨ ਸਤਿਗੁਰ ਗੰਗਾ ਨੰਦ ਸਪੋਰਟਸ ਕਲੱਬ ਰੱਤੇਵਾਲ ਵੱਲੋਂ ਚੌਥਾ ਕਬੱਡੀ ਕੱਪ ਨੂੰ ਰੱਤੇਵਾਲ ਵਿਖੇ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਸਤਲੋਕ ਧਾਮ ਰੱਤੇਵਾਲ ਵਿਖੇ ਮਹਾਰਾਜ ਕ੍ਰਿਸ਼ਨਾ ਨੰਦ ਜੀ ਸਰਪ੍ਰਸਤੀ ਵਿਚ ਅਤੇ ਮੁੱਖ ਸੇਵਾਦਾਰ ਵਾਸਦੇਵ ਭੂੰਬਲਾ ਦੀ ਅਗਵਾਈ ਹੇਠ ਮਿਤੀ 24-25 ਅਕਤੂਬਰ ਨੂੰ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਸਤਲੋਕ ਧਾਮ ਰੱਤੇਵਾਲ ਵਿਚ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ, ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਸਤਨਾਮ ਜਲਾਲਪੁਰ, ਕਰਨਵੀਰ ਕਟਾਰੀਆ, ਅਸ਼ੋਕ ਕਟਾਰੀਆ, ਸੰਦੀਪ ਭਾਟੀਆ ਭਾਜਪਾ ਆਗੂ, ਜਸਵਿੰਦਰ ਵਿੱਕੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਮੂਹ ਨਗਰ ਵਾਸੀਆਂ, ਲੀਡਰਾਂ ਅਤੇ ਕਲੱਬ ਮੈਂਬਰਾਂ ਵੱਲੋਂ ਕਬੱਡੀ ਕੱਪ ਦਾ ਪੋਸਟਰ ਰਿਲੀਜ਼ ਕੀਤਾ। ਇਸ ਮੌਕੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਸਤਲੋਕ ਧਾਮ ਰਤੇਵਾਲ ਵਿਚ ਆਪ ਦੀ ਟੀਮ ਨੇ ਪਹੁੰਚ ਕੇ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਸਮੂਹ ਨਗਰ ਵਾਸੀਆਂ ਇਸ ਚੌਥੇ ਕਬੱਡੀ ਕੱਪ ਨੂੰ ਨੇਪਰੇ ਚਾੜ੍ਹਨ ਲਈ ਸੰਕਲਪ ਲਿਆ। ਸੰਤ ਮਹਾਪੁਰਸ਼ਾਂ ਦੀ ਅਪਾਰ ਕਿਰਪਾ ਸਦਕਾ ਅਜਿਹੇ ਟੂਰਨਾਮੈਂਟ ਨੌਜਵਾਨ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਵਿਚ ਜਿੱਥੇ ਸਹਾਈ ਹੁੰਦੇ ਹਨ, ਉੱਥੇ ਬੱਚਿਆਂ ਨੂੰ ਨਸ਼ਿਆਂ ਤੋਂ ਵੀ ਦੂਰ ਰੱਖਦੇ ਹਨ। ਇਸ ਮੌਕੇ ਮੁੱਖ ਸੇਵਾਦਾਰ ਵਾਸ ਦੇਵ ਭੂੰਬਲਾ ਨੇ ਦੱਸਿਆ ਕਿ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਦੀ ਕੋਸ਼ਿਸ਼ਾਂ ਸਦਕਾ ਇਲਾਕੇ ਵਿਚ ਵਿਕਾਸ ਦੇ ਕੰਮ ਬੜੀ ਤੇਜ਼ੀ ਨਾਲ ਹੋ ਰਹੇ ਹਨ। ਸਤਲੋਕ ਧਾਮ ਨੂੰ ਜਾਣ ਵਾਲਾ ਪੁਲ ਇਨ੍ਹਾਂ ਦੀ ਹੀ ਦੇਣ ਹੈ। ਧੰਨ ਧੰਨ ਸਤਿਗੁਰ ਗੰਗਾ ਨੰਦ ਸਪੋਰਟਸ ਕਲੱਬ ਵਲੋਂ ਕਰਵਾਏ ਜਾ ਰਹੇ ਕਬੱਡੀ ਕੱਪ ਵਿਚ ਖਿਡਾਰੀਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਕਬੱਡੀ ਕੱਪ ਵਿਚ ਬਹੁਤ ਹੀ ਸ਼ਾਨਦਾਰ ਇਨਾਮ ਰੱਖੇ ਗਏ ਹਨ। ਪ੍ਰਬੰਧਕਾਂ ਵੱਲੋਂ ਇਸ ਕਬੱਡੀ ਕੱਪ ਨੂੰ ਯਾਦਗਾਰ ਬਣਾਉਣ ਲਈ ਪਿਛਲੇ ਕਾਫੀ ਸਮੇਂ ਤੋਂ ਸ਼ਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ। ਇਸ ਮੌਕੇ ਦਲਜੀਤ ਕੁਮਾਰ ਉਰਫ ਲੱਡੂ ਜੱਟ ਮਾਜਰੀ, ਰਜੇਸ਼ ਕੁਮਾਰ, ਨੰਬਰਦਾਰ ਅਸ਼ੋਕ ਕੁਮਾਰ, ਸ਼ੁਭਾਸ਼ ਭੁੰਬਲਾ, ਵਿਜੇ ਠੇਕੇਦਾਰ, ਇੰਦਰ ਭੂੰਬਲਾ, ਦਿਨੇਸ਼ ਬਾਂਠ, ਬਲਬੀਰ ਬਾਂਠ, ਰਜੀਵ ਕੁਮਾਰ ਘੋਲਾ, ਸੁਭਾਸ਼ ਬਾਂਠ, ਮਦਨ ਲਾਲ ਭੂੰਬਲਾ, ਗੁਰਮੀਤ ਭੂੰਬਲਾ, ਮਨਵੀਰ ਮੰਨੂ ਸਾਬਕਾ ਸਰਪੰਚ ਨੀਲੇਵਾੜੇ, ਡਾ. ਬਿੰਦਰ ਅਤੇ ਸਮੂਹ ਨਗਰ ਵਾਸੀ ਹਾਜ਼ਰ ਸਨ।