ਜ਼ੋਨਲ ਟੂਰਨਾਮੈਂਟ ’ਚ ਜੇਐੱਸਐੱਫਐੱਚ ਖਾਲਸਾ ਸਕੂਲ ਦੀ ਝੰਡੀ ਜ਼ੋਨਲ ਟੂਰਨਾਮੈਂਟ ਵਿਚ ਜੇਐਸਐਫ਼ਐਚ ਖਾਲਸਾ ਸਕੂਲ ਦੀ ਝੰਡੀ
Publish Date: Tue, 18 Aug 2026 03:56 PM (IST)
Updated Date: Tue, 18 Aug 2026 04:00 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜੇਐੱਸਐਫਐੱਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਚ ਜ਼ੋਨ-6 ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ-ਕਮ-ਜ਼ੋਨਲ ਪ੍ਰਧਾਨ ਦਲਜੀਤ ਸਿੰਘ ਬੋਲਾ ਨੇ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਖੇਡਾਂ ਚ ਚੰਗੀਆਂ ਪ੍ਰਾਪਤੀਆਂ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਇਨਡੋਰ ਅਤੇ ਆਊਟਡੋਰ ਵਿਚ ਹੋਈਆਂ ਖੇਡਾਂ ਦੇ ਮੁਕਾਬਲੇ ਵਿਚ ਖਾਲਸਾ ਸਕੂਲ ਦੀ ਜਿੱਤ ਲਈ ਸਕੂਲ ਦੇ ਸਟਾਫ, ਖਿਡਾਰੀਆਂ ਅਤੇ ਕੋਚ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਸਕੂਲ ਦੇ ਸਟਾਫ ਨੂੰ ਕਿਹਾ ਕਿ ਤੁਸੀਂ ਖੇਡਾਂ ਦਾ ਆਗਾਜ਼ ਬਹੁਤ ਹੀ ਵਧੀਆ ਤੇ ਅਨੁਸ਼ਾਸਨਮਈ ਢੰਗ ਨਾਲ ਕਰਵਾਇਆ। ਖੇਡਾਂ ਵਿੱਚ ਰੱਸਾਕਸ਼ੀ, ਬੈਡਮਿੰਟਨ, ਟੇਬਲ ਟੈਨਿਸ, ਖੋ-ਖੋ, ਫੁੱਟਬਾਲ ਦੀਆਂ ਅੰਡਰ-14, 17, 19 (ਲੜਕੇ, ਲੜਕੀਆਂ) ਦੀਆਂ ਟੀਮਾਂ ਨੇ ਵੱਧ ਚੜ੍ਹ ਕੇ ਹਿੱਸਾ ਲੈ ਕੇ ਅਹਿਮ ਪ੍ਰਾਪਤੀਆਂ ਕੀਤੀਆਂ। ਇਸ ਮੌਕੇ ਪ੍ਰਿੰਸੀਪਲ ਨੇ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਖਿਡਾਰੀਆਂ ਅਤੇ ਸਟਾਫ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਖੇਡ ਮੁਕਾਬਲੇ ਦੀਆਂ ਜੇਤੂ ਟੀਮਾਂ ਇਸ ਤਰ੍ਹਾਂ ਰਹੀਆਂ। ਰੱਸਾਕਸ਼ੀ ਵਿਚ ਅੰਡਰ 14 ਅਤੇ 17 ਵਿਚ ਪਹਿਲਾ ਸਥਾਨ, ਬੈਡਮਿੰਟਨ ਵਿਚ 19 ਲੜਕੇ ਪਹਿਲਾਂ ਸਥਾਨ, ਅੰਡਰ 17 ਲੜਕੀਆਂ ਦੂਜਾ ਸਥਾਨ, ਟੇਬਲ ਟੈਨਿਸ ’ਚ ਅੰਡਰ-17 ਲੜਕੀਆਂ ਪਹਿਲਾਂ ਸਥਾਨ, ਅੰਡਰ 17 ਲੜਕੇ ਦੂਜਾ ਸਥਾਨ। ਖੋ-ਖੋ ’ਚ ਅੰਡਰ 19 ਲੜਕੇ ਪਹਿਲਾ ਸਥਾਨ, ਅੰਡਰ 17 ਲੜਕੇ ਪਹਿਲਾ ਸਥਾਨ, ਅੰਡਰ 17 ਲੜਕੀਆਂ ਦੂਜਾ ਸਥਾਨ, ਅੰਡਰ 14 ਲੜਕੇ ਪਹਿਲਾਂ ਸਥਾਨ। ਫੁੱਟਬਾਲ ’ਚ ਅੰਡਰ 19 ਲੜਕੇ ਪਹਿਲਾਂ ਸਥਾਨ, 17 ਲੜਕੇ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਵਿੱਚ ਕੋਈ ਵੀ ਫੁੱਟਬਾਲ ਦੀ ਰੈਜ਼ੀਡੈਂਸ਼ੀਅਲ ਵਿੰਗ ਨਹੀਂ ਹੈ ਅਤੇ ਅੰਡਰ 17 ਦੇ ਖਿਡਾਰੀਆਂ ਲਈ 20 ਸੀਟਾਂ ਅਲਾਟ ਹੋਈਆਂ ਹਨ ਅਤੇ ਅੰਡਰ-14 ਦੇ ਖਿਡਾਰੀਆਂ ਲਈ 18 ਸੀਟਾਂ ਅਲਾਟ ਹੋਈਆਂ ਹਨ। ਵਿਦਿਆਰਥੀਆਂ ਦੇ ਵਿੰਗ ਵਿਚ ਖਾਣਾ, ਰਹਿਣਾ ਫਰੀ ਹੈ। ਸੋ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਖਾਲਸਾ ਸਕੂਲ ਵਿਚ ਦਾਖਲਾ ਲਓ। ਇਸ ਮੌਕੇ ਡੀਪੀ ਮਨਜੀਤ ਸਿੰਘ, ਇੰਦਰਜੀਤ ਮਾਹੀ, ਬਲਜਿੰਦਰ ਸਿੰਘ, ਪ੍ਰੇਮ ਸਿੰਘ, ਗੁਰਦੀਪ ਕੌਰ ਭੁੱਲਰ, ਬਲਵੀਰ ਕੌਰ, ਪੂਜਾ ਸ਼ਰਮਾ, ਪੂਜਾ ਰਾਣੀ, ਕੰਚਨ ਸੋਨੀ, ਸੰਦੀਪ ਕੌਰ, ਹਰਮਨਦੀਪ ਸ਼ਾਮਲ ਸਨ।