ਸਤੀਸ਼ ਸ਼ਰਮਾ ਨੂੰ ਸਦਮਾ, ਵੱਡੇ ਭਰਾ ਪੰਡਿਤ ਸੁਭਾਸ਼ ਸ਼ਰਮਾ ਦੀ ਮੌਤ
ਪੱਤਰਕਾਰ ਸਤੀਸ਼ ਸ਼ਰਮਾ ਨੂੰ ਸਦਮਾ, ਵੱਡੇ ਭਰਾ ਪੰਡਿਤ ਸੁਭਾਸ਼ ਸ਼ਰਮਾ ਦੀ ਮੌਤ
Publish Date: Tue, 17 Feb 2026 06:01 PM (IST)
Updated Date: Wed, 18 Feb 2026 04:09 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਸਾਡੇ ਪੱਤਰਕਾਰ ਸਤੀਸ਼ ਸ਼ਰਮਾ ਵਸਨੀਕ ਕਸਬਾ ਕਾਠਗੜ੍ਹ ਦੇ ਵੱਡੇ ਭਰਾ ਪੰਡਿਤ ਸੁਭਾਸ਼ ਸ਼ਰਮਾ ਆਪਣੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ।।ਇਹ ਮੰਦਭਾਗੀ ਖਬਰ ਸੁਣਦੇ ਸਾਰ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਉਨ੍ਹਾਂ ਨੂੰ ਦਿਲ ਚ ਦਰਦ ਮਹਿਸੂਸ ਹੋਇਆ ਤਾਂ ਪਰਿਵਾਰਿਕ ਮੈਂਬਰਾਂ ਨੇ ਉਨ੍ਹਾਂ ਨੂੰ ਰੋਪੜ ਦੇ ਇਕ ਨਿਜੀ ਹਸਪਤਾਲ ਲੈ ਕੇ ਗਏ ਰਾਹ ਜਾਂਦਿਆਂ ਨੂੰ ਜਬਰਦਸਤ ਹਾਰਟ ਅਟੈਕ ਆ ਗਿਆ।।ਉਹ ਜਦੋਂ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਦੱਸਿਆ ਕਿ ਭਾਣਾ ਬੀਤ ਚੁੱਕਾ ਹੈ। ਉਹ 70 ਵਰ੍ਹਿਆਂ ਦੇ ਸਨ। ਜੋਤਿਸ਼ ਵਿਦਿਆ ਦੇ ਮਾਹਿਰ ਸਨ। ਉਨ੍ਹਾਂ ਦੇ ਪਰਿਵਾਰ ਕਾਫੀ ਲੰਮੇ ਸਮੇਂ ਤੋਂ ਭਾਜਪਾ ਨਾਲ ਜੁੜਿਆ ਹੋਣ ਕਰਕੇ ਇਨ੍ਹਾਂ ਦਾ ਸਿਆਸੀ ਸਫਰ ਬੜਾ ਸਾਫ ਸੁਥਰਾ ਰਿਹਾ। ਉਹ ਮਿਲਾਪੜੇ ਸੁਭਾਅ ਅਤੇ ਹਸਮੁੱਖ ਸੁਭਾਅ ਦੇ ਮਾਲਕ ਸਨ। ਪਰਿਵਾਰ, ਰਿਸ਼ਤੇਦਾਰਾਂ ਅਤੇ ਸਮਾਜ ਨੂੰ ਨਾ ਸਹਿਣ ਵਾਲਾ ਘਾਟਾ ਪਿਆ ਹੈ। ਅੱਜ ਬਾਅਦ ਦੁਪਹਿਰ ਕਾਠਗੜ੍ਹ ਦੇ ਸ਼ਮਸ਼ਾਨ ਘਾਟ ਵਿਚ ਸਨਾਤਨੀ ਰੀਤੀ ਰਿਵਾਜਾਂ ਨਾਲ ਉਨ੍ਹਾਂ ਦਾ ਸੰਸਕਾਰ ਕੀਤਾ ਗਿਆ। ਇਸ ਮੌਕੇ ਰਿਸ਼ਤੇਦਾਰਾਂ ਤੋਂ ਇਲਾਵਾ ਇਲਾਕਾ ਭਰ ਤੋਂ ਸਖਸ਼ੀਅਤਾਂ ਨੇ ਪੰਡਿਤ ਸੁਭਾਸ਼ ਸ਼ਰਮਾ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਵਰਿੰਦਰ ਕੌਰ ਥਾਂਦੀ ਭਾਜਪਾ ਦੀ ਵਾਈਸ ਪ੍ਰਧਾਨ ਇੰਡੀਆ, ਕਮਲ ਸ਼ਰਮਾ ਜ਼ਿਲ੍ਹਾ ਵਾਇਸ ਪ੍ਰਧਾਨ, ਰਜਿੰਦਰ ਖਟਾਣਾ ਭਾਜਪਾ ਆਗੂ, ਰਜੀਵ ਅਨੰਦ, ਰਛਪਾਲ ਸਿੰਘ ਥਾਂਦੀ, ਅਸ਼ੋਕ ਬਾਂਠ ਹਲਕਾ ਇੰਚਾਰਜ ਭਾਜਪਾ, ਸੁਭਾਸ਼ ਬਾਂਠ, ਡਾ. ਜੋਗਿੰਦਰ ਪਾਲ ਸਾਬਕਾ ਸਰਪੰਚ, ਬਾਬਾ ਦੀਦਾਰ ਸਿੰਘ ਦਾਰੀ, ਗੁਰਵਿੰਦਰ ਸਿੰਘ ਮਲੀ, ਸਾਈਂ ਕਾਲੇ ਸ਼ਾਹ, ਸੁਰਜੀਤ ਸਿੰਘ ਦੁਭਾਲੀ, ਸੁਭਾਸ਼ ਅਨੰਦ ਆੜਤੀ, ਸਤਨਾਮ ਜਲਾਲਪੁਰ, ਅੰਕੁਸ਼ ਭਾਰਦਵਾਜ ਟੋਪਾਨ ਫੈਕਟਰੀ, ਰਮੇਸ਼ ਦੱਤ ਹੈਪੀ ਚੇਅਰਮੈਨ ਪੰਜਾਬ ਗਊ ਰਕਸ਼ਾ ਦੱਲ, ਰਾਜ ਕੁਮਾਰ ਅਨੰਦ ਮਾਰਕੀਟ ਪ੍ਰਧਾਨ ਹਾਜ਼ਰ ਸਨ। ਸਤੀਸ਼ ਸ਼ਰਮਾ ਪਤਰਕਾਰ ਨੇ ਦੁਖ ਦੀ ਘੜੀ ਵਿਚ ਸਰੀਕ ਹੋਏ ਰਿਸ਼ਤੇਦਾਰਾਂ, ਮਿਤਰਾਂ ਸੱਜਣਾਂ ਦਾ ਧੰਨਵਾਦ ਕੀਤਾ।