ਜਥੇ. ਗੁਰਬਖਸ਼ ਸਿੰਘ ਖ਼ਾਲਸਾ ਦਾ ਸਨਮਾਨ
ਜਥੇ. ਗੁਰਬਖਸ਼ ਸਿੰਘ ਖ਼ਾਲਸਾ ਦਾ ਪਿੰਡ ਭਾਰਾਪੁਰ ਵਿਖੇ ਸਨਮਾਨ
Publish Date: Thu, 26 Mar 2026 04:52 PM (IST)
Updated Date: Fri, 27 Mar 2026 04:02 AM (IST)
ਹਰਕੰਵਲ ਸਿੰਘ ਕੌਲਗੜ੍ਹ, ਪੰਜਾਬੀ ਜਾਗਰਣ, ਮਜਾਰੀ ਪਿੰਡ ਭਾਰਾਪੁਰ ਵਿਖੇ ਜਥੇ. ਅਜਮੇਰ ਸਿੰਘ ਭਾਰਾਪੁਰ ਦੇ ਗ੍ਰਹਿ ਵਿਖੇ ਜਥੇ. ਗੁਰਬਖਸ਼ ਸਿੰਘ ਖ਼ਾਲਸਾ ਮੁੱਖ ਬੁਲਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਯੁਕਤ ਹੋਣ ਤੇ ਸਨਮਾਨਿਤ ਕੀਤਾ। ਸੀਨੀਅਰ ਅਕਾਲੀ ਆਗੂ ਅਸ਼ੋਕ ਕੁਮਾਰ ਨਾਨੋਵਾਲ ਨੇ ਕਿਹਾ ਕਿ ਸਾਡੇ ਇਲਾਕੇ ਲਈ ਇਹ ਮਾਣ ਵਾਲੀ ਗੱਲ ਹੈ। ਜਥੇ. ਗੁਰਬਖਸ਼ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਹੋਣ ਦੇ ਨਾਤੇ ਜਿੱਥੇ ਵੀ ਹੋ ਸਕਿਆ ਉਹ ਇਲਾਕੇ ਵਾਸਤੇ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ਜੋਗਿੰਦਰ ਸਿੰਘ ਅਟਵਾਲ, ਗੁਰਦੀਪ ਸਿੰਘ ਬਕਾਪੁਰ, ਮੋਹਣ ਸਿੰਘ ਟੱਪਰੀਆਂ, ਬਲਾਕ ਸੰਮਤੀ ਮੈਂਬਰ ਗੁਰਵਿੰਦਰ ਸਿੰਘ ਭਾਰਾਪੁਰ, ਬਹਾਦਰ ਸਿੰਘ ਬਿਰਲ ਪੈਲੀ, ਜਥੇ. ਹਜੂਰਾ ਸਿੰਘ ਪੈਲੀ, ਰਣਵੀਰ ਸਿੰਘ ਭੱਟੀ, ਗੁਰਨਾਮ ਸਿੰਘ ਟੱਪਰੀਆਂ, ਹਰਨੇਕ ਸਿੰਘ ਥਿਆੜਾ, ਸਤਨਾਮ ਸਿੰਘ ਸਹੂੰਗੜਾ, ਠੇਕੇਦਾਰ ਵਿਜੇ ਕੁਮਾਰ ਹਾਜ਼ਰ ਸਨ।