ਜਸਪ੍ਰੀਤ ਸਿਘ ਰੌਬੀ ਕੰਗ ਨੇ ਸਖੀਆਂ ਨਾਲ ਕੀਤੀ ਅਹਿਮ ਮੀਟਿੰਗ ਜਸਪ੍ਰੀਤ ਸਿਘ ਰੌਬੀ ਕੰਗ ਨੇ ਸਖੀਆਂ ਨਾਲ ਕੀਤੀ ਅਹਿਮ ਮੀਟਿੰਗ
Publish Date: Mon, 31 Aug 2026 06:33 PM (IST)
Updated Date: Mon, 31 Aug 2026 06:34 PM (IST)
ਬਲਵਿੰਦਰ ਸਿੰਘ, ਪੰਜਾਬੀ ਜਾਗਰਣ ਰਾਹੋਂ : ਰਾਹੋਂ ਦੇ ਮਹੱਲਾ ਰੌਂਤਾ ਵਿਖੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਵਰਕਰ ਅਤੇ ਸਖੀਆਂ ਦੀ ਇੱਕ ਮੀਟਿੰਗ ਕੀਤੀ। ਜਿਸ ਦੌਰਾਨ ਮੁੱਖ ਮੰਤਰੀ ਮਾਵਾਂ ਦੀਆਂ ਸਤਿਕਾਰ ਯੋਜਨਾ ਤਹਿਤ ਜਿਨ੍ਹਾਂ ਸਖੀਆਂ ਵੱਲੋਂ ਫਾਰਮ ਭਰੇ ਗਏ ਸਨ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਤਿਕਾਰ ਰਾਸ਼ੀ ਭੇਜੀ ਗਈ। ਆਪ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਨੇ ਕਿਹਾ ਕਿ ਜਿਨ੍ਹਾਂ ਸਖੀਆਂ ਨੇ ਮਿਹਨਤ ਕੀਤੀ ਉਨ੍ਹਾਂ ਫਾਰਮਾ ਦੇ ਹਿਸਾਬ ਨਾਲ ਉਨ੍ਹਾਂ ਦੇ ਖਾਤਿਆਂ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਤਿਕਾਰ ਰਾਸ਼ੀ ਭੇਜੀ ਗਈ ਹੈ। ਉਨ੍ਹਾਂ ਕਿਹਾ ਔਰਤਾਂ ਨੂੰ 1500 ਰੁਪਏ ਅਤੇ 1000 ਰੁਪਏ ਰਾਸ਼ੀ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਸਖ਼ੀਆਂ ਨੂੰ ਕਿਹਾ ਕਿ ਤੁਸੀਂ ਇਮਾਨਦਾਰੀ ਨਾਲ ਕੰਮ ਕਰਦੀਆਂ ਰਹੋ ਅਤੇ ਕਿਸੇ ਵੀ 18 ਸਾਲ ਤੋਂ ਵਾਧੂ ਉਮਰ ਦੀ ਮਹਿਲਾ ਦਾ ਫਾਰਮ ਭਰਨ ਤੋਂ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਹਲਕੇ ਵਿਚ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਪੂਰਾ ਹੁੰਗਾਰਾ ਮਿਲ ਰਿਹਾ ਹੈ ਅਤੇ ਪੰਜਾਬ ਦੇ ਲੋਕ 2027 ਵਿਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਰੇ ਪੂਰੇ ਕੀਤੇ ਗਏ ਵਾਅਦਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਖੇਡਾਂ ਵਤਨ ਪੰਜਾਬ ਵੱਡੇ ਪੱਧਰ ਤੇ ਕਰਾਈਆਂ ਜਾ ਰਹੀਆਂ ਹਨ ਅਤੇ ਜਿੱਤਣ ਵਾਲੇ ਖਿਡਾਰੀਆਂ ਨੂੰ ਨਗਦ ਰਾਸ਼ੀ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਜੱਸਾ ਸਿੰਘ ਪ੍ਰਧਾਨ ਸਾਬਕਾ ਸਰਪੰਚ, ਜਗਦੀਸ਼ ਸਿੰਘ ਦਿਲਾਵਰਪੁਰ, ਰਾਹੋਂ ਬਲਾਕ ਇੰਚਾਰਜ ਰਜਿੰਦਰ ਕੁਮਾਰ ਟੋਨੀ, ਰਾਹੋਂ ਦੇ ਸ਼ਹਿਰੀ ਪ੍ਰਧਾਨ ਜੋਗੇਸ਼ ਕੁਮਾਰ ਜੋਗਾ, ਆਪ ਦੇ ਸੀਨੀਅਰ ਆਗੂ ਭਗਤ ਰਾਮ, ਸ਼ੇਰ ਸਿੰਘ ਸ਼ੇਰਾ, ਅਖਵਿੰਦਰ ਕੌਰ ਆਪ ਲੇਡੀਜ ਵਿੰਗ ਕੁਆਰਡੀਨੇਟਰ, ਕੁਲਵਿੰਦਰ ਕੌਰ ਸਖੀ, ਮਨਜੀਤ ਕੌਰ, ਕਮਲਜੀਤ ਕੌਰ, ਕੁਲਦੀਪ ਕੌਰ, ਸੁਰਿੰਦਰ ਕੌਰ, ਗੀਤਾ ਰਾਣੀ, ਮਨਜੀਤ ਕੌਰ, ਦਲਜੀਤ ਕੌਰ, ਤਜਿੰਦਰ ਕੌਰ, ਸੋਮਾ ਦੇਵੀ, ਅਖਵਿੰਦਰ ਕੌਰ, ਭੁਪਿੰਦਰ ਸਿੰਘ, ਪ੍ਰਧਾਨ ਨਰਿੰਦਰ ਕੁਮਾਰ, ਸੁਰਜੀਤ ਸਿੰਘ ਜੀਤਾ, ਮੱਖਣ ਪੈਂਟਰ, ਲੱਡੂ ਮਹਾਲੋਂ, ਜੱਸਾ ਸਿੰਘ, ਬਲਵਿੰਦਰ ਨਵਾਂਸ਼ਹਿਰ ਸਾਬਕਾ ਕੌਂਸਲਰ ਅਤੇ ਹੋਰ ਮਹਿਲਾ ਵਰਕਰ ਅਤੇ ਸਖੀਆਂ ਹਾਜ਼ਰ ਸਨ।